ਲੰਡਨ : ਬਰਤਾਨੀਆ ਵਿੱਚ ਆਪਣੇ ਗੁਆਂਢੀ ਸਿੱਖ ਪਰਿਵਾਰ ਨੂੰ ਬੁਰਾ ਭਲਾ ਕਹਿਣ ਵਾਲੇ ਇੱਕ ਸਾਬਕਾ ਫ਼ੌਜੀ ਅਫ਼ਸਰ ਨੂੰ ਅਦਾਲਤ ਨੇ 10 ਮਹੀਨੇ ਦੀ ਸਜ਼ਾ ਸੁਣਾਈ ਹੈ। ਡਰਬੀ ਕਾਊਨ ਅਦਾਲਤ ਨੇ ਦੋਸ਼ੀ ਸਾਬਕਾ ਫ਼ੌਜੀ ਅਧਿਕਾਰੀ ਕ੍ਰਿਸਟੋਫਰ ਬਲੁਰਟਨ ਨੂੰ ਨਸਲੀ ਟਿੱਪਣੀਆਂ ਕਰਨ, ਪ੍ਰੇਸ਼ਾਨ ਕਰਨ ਸਬੰਧੀ ਧਾਰਾਵਾਂ ਤਹਿਤ ਦੋਸ਼ੀ ਪਾਇਆ ਹੈ। ਜਾਣਕਾਰੀ ਮੁਤਾਬਿਕ ਡਰਬੀ ਦੇ ਮਾਨਚੈਸਟਰ ਸਟਰੀਟ ਖੇਤਰ ਵਿਚ ਰਹਿੰਦੀਆਂ ਦੋ ਸਿੱਖ ਬੀਬੀਆਂ ਨੂੰ ਬਰਤਾਨੀਆ ਸੈਨਾ ਦਾ ਸਾਬਕਾ ਸੈਨਿਕ ਆਈ ਐਸ ਆਈ ਐਸ ਅਤੇ ਪਾਕੀ ਕਹਿ ਕੇ ਬੁਲਾਉਂਦਾ ਸੀ, ਜਿਸ ਕਾਰਨ ਸਿੱਖ ਮਹਿਲਾਵਾਂ ਪ੍ਰੇਸ਼ਾਨ ਸਨ। ਇੱਥੇ ਹੀ ਬੱਸ ਨੇ ਗੌਰੇ ਨੇ ਸਿੱਖ ਮਹਿਲਾਵਾਂ ਨੂੰ ਨਸਲੀ ਚਿੱਠੀ ਵੀ ਭੇਜੀ ਜਿਸ ਵਿਚ ਉਸ ਨੇ ਲਿਖਿਆ ਸੀ ਕਿ ਉਹ ਆਈ ਐਸ ਆਈ ਐਸ ਦੀਆਂ ਮੈਂਬਰ ਹਨ। ਅਦਾਲਤ ਨੇ ਇਹ ਵੀ ਮੰਨਿਆ ਕਿ ਪੀੜਤਾਂ ਔਰਤਾਂ ਸਾਲ 2014 ਵਿਚ ਘਰ ਆਈਆਂ ਸਨ ਪਰ ਪਿਛਲੇ ਸਾਲ ਜੂਨ ਵਿਚ ਵਿਵਾਦ ਸ਼ੁਰੂ ਹੋਇਆ। ਉਹ ਆਪਣੇ ਘਰ ਜਾਂ ਬਗੀਚੇ ਵਿਚੋਂ ਹੀ ਸਿੱਖ ਮਹਿਲਾਵਾਂ ਨੂੰ ਮੰਦਾ ਬੋਲਦਾ ਸੀ।