ਵਾਸ਼ਗਿੰਟਨ: ਯੂਕਰੇਨ 'ਚ ਰੂਸ ਦੇ ਸੰਭਾਵੀ ਹਮਲੇ ਨੂੰ ਦੇਖਦੇ ਹੋਏ ਵਰਲਡ ਬੈਂਕ ਤੇ ਅੰਤਰਰਾਸ਼ਟਰੀ ਮੁਦਰਿਕ ਫੰਡ (International Monetary Fund) ਨੇ ਸੋਮਵਾਰ ਨੂੰ ਅਸਥਾਈ ਤੌਰ 'ਤੇ ਉੱਥੇ ਰਹਿ ਰਹੇ ਆਪਣੇ ਸਟਾਫ ਨੂੰ ਦੂਜੀ ਜਗ੍ਹਾ ਟਰਾਂਸਫਰ ਕਰ ਦਿੱਤਾ ਹੈ। ਹਾਲਾਂਕਿ ਦੋਵੇਂ ਸੰਸਥਾਵਾਂ ਨੇ ਕਿਹਾ ਹੈ ਕਿ ਯੂਕਰੇਨ ਪ੍ਰਤੀ ਉਨ੍ਹਾਂ ਦਾ ਸਮਰਥਨ ਜਾਰੀ ਰਹੇਗਾ।

ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਾਲੀਦਮੀਰ ਜੇਲੇਂਸਕੀ ਨੇ ਇੱਕ ਫੇਸਬੁੱਕ ਪੋਸਟ 'ਚ ਲਿਖਿਆ 16 ਫਰਵਰੀ ਰੂਸ ਦੁਆਰਾ ਯੂਕਰੇਨ 'ਤੇ ਹਮਲੇ ਦਾ ਦਿਨ ਹੋਵੇਗਾ। ਜੇਲੇਂਸਕੀ ਨੇ ਆਪਣੀ ਪੋਸਟ 'ਚ ਇਹ ਵੀ ਕਿਹਾ ਕਿ ਉਹ ਗੱਲਬਾਤ ਦੇ ਮਾਧਿਅਮ ਰਾਹੀਂ ਹਰ ਤਰ੍ਹਾਂ ਦੇ ਵਿਵਾਦ ਨੂੰ ਸੁਝਾਉਣਾ ਚਾਹੁੰਦੇ ਹਨ।








ਵਿਸ਼ਵ ਬੈਂਕ ਨੇ ਜਾਰੀ ਆਪਣੇ ਅੰਦਰੂਨੀ ਮੇਮੋ ਵਿੱਚ ਕਿਹਾ ਹੈ ਕਿ ਉਸ ਨੇ ਯੂਕਰੇਨ ਵਿੱਚ ਆਪਣੇ ਸਟਾਫ ਮਿਸ਼ਨ ਨੂੰ ਰੱਦ ਕਰ ਦਿੱਤਾ ਹੈ ਤੇ ਸਰਹੱਦ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਜਿੱਥੇ ਰੂਸੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਮੇਮੋ ਵਿੱਚ ਇਹ ਵੀ ਕਿਹਾ ਗਿਆ ਹੈ।

ਇਸ ਦੇ ਸਟਾਫ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਵਿਸ਼ਵ ਬੈਂਕ ਸਮੂਹ ਲਈ ਇੱਕ ਪ੍ਰਮੁੱਖ ਤਰਜੀਹ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਕਿੱਥੇ ਤੇ ਕਿੰਨੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਆਈਐਮਐਫ ਨੇ ਵੀ ਅਸਥਾਈ ਤੌਰ 'ਤੇ ਯੂਕਰੇਨ ਵਿੱਚ ਆਪਣੇ ਪ੍ਰਤੀਨਿਧੀ ਵਹਿਰਾਮ ਸਟੈਪਨਯਾਨ ਦਾ ਤਬਾਦਲਾ ਕਰ ਦਿੱਤਾ ਹੈ।


Punjab Elections 2022: ਨਵਜੋਤ ਸਿੱਧੂ ਨੇ ਕੇਜਰੀਵਾਲ ਦੀ ਕੀਤੀ ਮਿਮਿਕਰੀ, ਪੁੱਛਿਆ- ਸਿਰਫ਼ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹੀ 1000 ਰੁਪਏ ਕਿਉਂ ਮਿਲਣਗੇ?

ਪੰਜਾਬੀ
 ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904