ਕਾਬੁਲ: ਐਤਵਾਰ ਨੂੰ ਕਾਬੁਲ ਵਿੱਚ ਇੱਕ ਅਣਪਛਾਤੇ ਬੰਦੂਕਧਾਰੀ ਹਮਲੇ ਵਿੱਚ ਦੋ ਮਹਿਲਾ ਜੱਜਾਂ ਦੀ ਮੌਤ ਹੋ ਗਈ ਤੇ ਸਿੱਖਿਆ ਮੰਤਰਾਲੇ ਦੀ ਮਹਿਲਾ ਕਰਮਚਾਰੀ ਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਏ।
ਚਸ਼ਮਦੀਦਾਂ ਅਨੁਸਾਰ, ਹਮਲਾ ਐਤਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਸਾਢੇ ਅੱਠ ਵਜੇ ਹੋਇਆ। ਟੋਲੋ ਨਿਊਜ਼ ਦੀ ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਬੰਦੂਕਧਾਰੀਆਂ ਨੇ ਇੱਕ ਵਾਹਨ ‘ਤੇ ਗੋਲੀਆਂ ਚਲਾਈਆਂ ਜਿਸ ਨਾਲ ਦੋ ਔਰਤਾਂ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਹੋ ਗਈ। ਕਾਬੁਲ ਪੁਲਿਸ ਨੇ ਅਜੇ ਤੱਕ ਔਰਤਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਇਸ ਦੌਰਾਨ ਤਾਲਿਬਾਨ ਸਣੇ ਕਿਸੇ ਵੀ ਅੱਤਵਾਦੀ ਸਮੂਹ ਨੇ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਦੇਸ਼ ਵਿੱਚ ਵਿਵਾਦ ਨੂੰ ਸੁਲਝਾਉਣ ਲਈ ਚੱਲ ਰਹੀ ਅੰਤਰ-ਅਫਗਾਨ ਸ਼ਾਂਤੀ ਵਾਰਤਾ ਦੌਰਾਨ ਅਫਗਾਨਿਸਤਾਨ ਵਿੱਚ ਕਤਲਾਂ ਦੀ ਇੱਕ ਲਹਿਰ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ, ਸੰਯੁਕਤ ਰਾਜ ਅਮਰੀਕਾ ਵਲੋਂ ਪਿਛਲੇ ਸਾਲ ਫਰਵਰੀ ਵਿੱਚ ਦੋਹਾ ਵਿੱਚ ਹੋਏ ਅਮਰੀਕਾ-ਤਾਲਿਬਾਨ ਸਮਝੌਤੇ ਅਨੁਸਾਰ ਅਫਗਿਸਤਾਨ ਵਿੱਚ ਆਪਣੇ ਸੈਨਿਕਾਂ ਦੀ ਗਿਣਤੀ 2500 ਕਰਨ ਦੇ ਐਲਾਨ ਨੇ ਅਫ਼ਗ਼ਾਨਿਸਤਾਨ ਲਈ ਇੱਕ ਹੋਰ ਸੁਰੱਖਿਆ ਚਿੰਤਾ ਪੈਦਾ ਕਰ ਦਿੱਤੀ ਹੈ।
ਔਰਤ ਜੱਜਾਂ 'ਤੇ ਹਮਲਾ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ ਕਿ ਅਫਗਸਤਾਨ ਨੂੰ ਵਿਸ਼ਵ ਵਿੱਚ ਔਰਤਾਂ ਲਈ ਸਭ ਤੋਂ ਭੈੜਾ ਸਥਾਨ ਕਿਉਂ ਮੰਨਿਆ ਜਾਂਦਾ ਹੈ।