ਸੰਯੁਕਤ ਰਾਸ਼ਟਰ: ਅਮਰੀਕਾ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੀ ਗੂੰਜ ਸੰਯੁਕਤ ਰਾਸ਼ਟਰ ਤਕ ਪਹੁੰਚ ਚੁੱਕੀ ਹੈ। ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀ ਤਲਖੀ ਭਰੀ ਬਿਆਨਬਾਜ਼ੀ ਵੀ ਕਰ ਹਟੇ ਹਨ। ਉੱਥੇ ਹੀ ਦੂਜੇ ਦੇਸ਼ਾਂ ਦੇ ਲੀਡਰਾਂ ਨੇ ਕੋਰੋਨਾ ਕਾਲ ਦੇ ਇਸ ਤਣਾਅ 'ਤੇ ਚਿੰਤਾ ਜ਼ਾਹਰ ਕੀਤੀ।


ਸੰਯੁਕਤ ਰਾਸ਼ਟਰ 'ਚ ਚੀਨ ਬਨਾਮ ਅਮਰੀਕਾ ਦੇ ਵਿਚ ਖਰਾਬ ਹੁੰਦੇ ਸਬੰਧ ਸਾਫ ਨਜ਼ਰ ਆ ਰਹੇ ਹਨ। ਯੂਐਨ ਦੀ 75ਵੀਂ ਵਰ੍ਹੇਗੰਢ 'ਤੇ ਸ਼ਬਦੀ ਤੀਰਾਂ ਜ਼ਰੀਏ ਸ਼ੀ ਜਿਨਪਿੰਗ ਅਤੇ ਟਰੰਪ ਇਕ ਦੂਜੇ 'ਤੇ ਹਮਲਾ ਕਰਦੇ ਨਜ਼ਰ ਆਏ। ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਚੀਨ 'ਤੇ ਹਮਲੇ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ 'ਤੇ ਸ਼ਬਦੀ ਹਮਲਾ ਕੀਤਾ।


ਚੀਨੀ ਰਾਸ਼ਟਰਪਤੀ ਨੇ ਕੀ ਕਿਹਾ?


ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੋਰੋਨਾ 'ਤੇ ਗੱਲ ਕਰਦਿਆਂ ਕਿਹਾ, 'ਕੋਵਿਡ-19 ਸਾਨੂੰ ਯਾਦ ਦਿਵਾਉਂਦਾ ਕਿ ਆਰਥਿਕ ਗਲੋਬਲਜਾਇਸ਼ਨ ਇਕ ਨਿਰਵਿਵਾਦ ਅਤੇ ਇਤਿਹਾਸਕ ਪ੍ਰਵਿਰਤੀ ਹੈ। ਸ਼ੁਤਰਮੁਰਗ ਦੀ ਤਰ੍ਹਾਂ ਰੇਤ 'ਚ ਸਿਰ ਘੁਸਾਉਣਾ ਜਾਂ ਬਦਲਾਅ ਦੇ ਪੁਰਾਣੇ ਤਰੀਕੇ ਇਤਿਹਾਸ ਦੀ ਪ੍ਰਵਿਰਤੀ ਦੇ ਖਿਲਾਫ ਜਾਂਦੇ ਹਨ। ਸਾਨੂੰ ਸਾਫ ਪਤਾ ਹੋਣਾ ਚਾਹੀਦਾ ਹੈ ਦੁਨੀਆਂ ਕਦੇ ਵੀ ਅਲਗਾਵ 'ਚ ਨਹੀਂ ਪਰਤੇਗੀ ਅਤੇ ਕੋਈ ਵੀ ਦੇਸ਼ਾਂ ਦੇ ਵਿਚ ਸਬੰਧਾਂ ਨੂੰ ਨਹੀਂ ਬਦਲ ਸਕਦਾ।'


ਰਾਸ਼ਟਰਪਤੀ ਟਰੰਪ ਦਾ ਪਲਟਵਾਰ:


ਚੀਨੀ ਰਾਸ਼ਟਰਪਤੀ ਦਾ ਬਿਆਨ ਅਮਰੀਕੀ ਰਾਸ਼ਟਰਪਤੀ ਨੂੰ ਜਵਾਬ ਸੀ। ਟਰੰਪ ਨੇ ਸੰਯੁਕਤ ਰਾਸ਼ਟਰ 'ਚ ਕੋਰੋਨਾ ਨੂੰ ਚੀਨੀ ਵਾਇਰਸ ਕਿਹਾ। ਰਾਸ਼ਟਰਪਤੀ ਟਰੰਪ ਨੇ ਕਿਹਾ, 'ਸਾਡੇ ਅਦਿਖ ਦੁਸ਼ਮਨ ਚੀਨੀ ਵਾਇਰਸ ਖਿਲਾਫ ਇਕ ਜ਼ਬਰਦਸਤ ਲੜਾਈ ਛੇੜ ਦਿੱਤੀ ਹੈ। ਜਿਸ ਨੇ 188 ਦੇਸ਼ਾਂ 'ਚ ਅਣਗਿਣਤ ਜ਼ਿੰਦਗੀ ਖਤਮ ਕਰ ਦਿੱਤੀ ਹੈ।


ਵਟਸਐਪ 'ਤੇ ਪੀਐਮ ਮੋਦੀ ਖਿਲਾਫ ਪਾਈ ਅਪਮਾਨਜਨਕ ਪੋਸਟ, ਪੁਲਿਸ ਨੇ ਕੀਤਾ ਗ੍ਰਿਫਤਾਰ


ਟਰੰਪ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਦੇ ਭਾਸ਼ਨ ਦਾ ਇਕ ਹਿੱਸਾ ਚੀਨ 'ਤੇ ਹੀ ਸੀ ਜਿਸ 'ਚ ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਦੁਨੀਆਂ 'ਚ ਫੈਲਾਉਣ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ਚੀਨ ਨੇ ਘਰੇਲੂ ਉਡਾਣਾਂ ਬੰਦ ਕਰ ਦਿੱਤੀ ਜਦਕਿ ਅੰਤਰ ਰਾਸ਼ਟਰੀ ਉਡਾਣਾਂ ਚੱਲਣ ਦੀ ਤਾਂ ਕਿ ਕੋਰੋਨਾ ਦੁਨੀਆਂ ਨੂੰ ਇਨਫੈਕਟਡ ਕਰ ਸਕੇ। ਉਨ੍ਹਾਂ ਕਿਹਾ ਮੈਂ ਟ੍ਰੈਵਲ ਬੈਨ ਲਾਇਆ ਜੋ ਉਨ੍ਹਾਂ ਮੇਰੀ ਨਿੰਦਾ ਕੀਤੀ ਤੇ ਪਰ ਉਨ੍ਹਾਂ ਆਪਣੇ ਲੋਕਾਂ ਨੂੰ ਘਰਾਂ 'ਚ ਕੈਦ ਕਰ ਲਿਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ