ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਨੇ ਮੁੰਬਈ ਹਮਲੇ ਦੇ ਮਾਸਟਰ ਮਾਇੰਡ ਤੇ ਪਾਕਿਸਤਾਨ ਦੇ ਖ਼ਤਰਨਾਕ ਅੱਤਵਾਦੀ ਹਾਫਿਜ਼ ਸਈਦ ਨੂੰ ਹਰ ਮਹੀਨੇ ਡੇਢ ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਪਾਕਿ ਨੇ ਹਾਫਿਜ਼ ਦੇ ਖ਼ਰਚੇ ਪਾਣੀ ਲਈ ਯੂਐਨ ਦਾ ਦਰਵਾਜ਼ਾ ਖੜਕਾਇਆ ਸੀ। ਹਾਫਿਜ਼ ‘ਤੇ ਅਮਰੀਕਾ ਨੇ 71 ਕਰੋੜ ਰੁਪਏ ਦਾ ਇਨਾਮ ਰੱਖਿਆ ਹੈ।
ਪਾਕਿ ਨੇ ਯੂਐਨ ਨੂੰ ਚਿੱਠੀ ਲਿਖ ਕਿਹਾ, “ਜਮਾਤ ਉਦ ਦਾਵਾ ਦਾ ਮੁਖੀ ਹਾਫਿਜ਼ ਸਈਦ ਤੇ ਉਸ ਦਾ ਪਰਿਵਾਰ ਭੁੱਖਾ ਮਰ ਰਿਹਾ ਹੈ। ਚਿੱਠੀ ‘ਚ ਲਿਖਿਆ ਕਿ ਹਾਫਿਜ਼ ਇਕੱਲੇ ਹੀ ਆਪਣੇ ਪਰਿਵਾਰ ਨੂੰ ਪਾਲ ਰਿਹਾ ਹੈ। ਉਸ ਦੇ ਪਰਿਵਾਰ ‘ਚ ਚਾਰ ਮੈਂਬਰ ਹਨ।”
ਪਾਕਿਸਤਾਨ ਦੀ ਇਸ ਅਪੀਲ ਨੂੰ ਮੰਨਣ ਲਈ 15 ਅਗਸਤ ਤਕ ਦੀ ਡੈੱਡਲਾਈਨ ਸੀ। ਇਸ ‘ਚ ਕਿਸੇ ਦੇਸ਼ ਵੱਲੋਂ ਇਤਰਾਜ਼ ਦਰਜ ਨਾ ਕਰਨ ਕਰਕੇ ਯੂਐਨ ਨੇ ਪਾਕਿ ਦੀ ਅਪੀਲ ਮਨਜ਼ੂਰ ਕਰ ਲਈ। ਪਾਕਿ ਨੇ ਹਾਫਿਜ਼ ਸਈਦ ‘ਤੇ ਬੈਨ ਹੋਣ ਦੇ ਬਾਅਦ ਵੀ ਉਸ ਨੂੰ ਸ਼ਰਨ ਦਿੱਤੀ ਸਗੋਂ ਭਾਰਤ ਖਿਲਾਫ ਅੱਤਵਾਦੀ ਸਾਜਿਸ਼ ਕਰਨ ਦੀ ਖੁੱਲ੍ਹੀ ਛੂਟ ਵੀ ਦਿੱਤੀ।
ਦੋ ਮਹੀਨੇ ਦੇ ਅੰਦਰ ਹੀ ਪਾਕਿਸਤਾਨ ਨੇ ਹਾਫਿਜ਼ ਸਈਦ ਦੇ ਇਸ ਹਮਦਰਦੀ ਦੇ ਦਿਖਾਵੇ ਨੇ ਸਾਫ਼ ਕਰ ਦਿੱਤਾ ਕਿ ਉਹ ਅੱਤਵਾਦੀਆਂ ਨੂੰ ਪਾਲਣ ਦਾ ਕੰਮ ਕਰਦਾ ਹੈ।
ਕੌਣ ਦਵੇਗਾ ਇਨ੍ਹਾਂ ਸਵਾਲਾਂ ਦੇ ਜਵਾਬ?
• ਆਖਰ ਕਿਸ ਆਧਾਰ ‘ਤੇ ਇੱਕ ਅੱਤਵਾਦੀ ਨੂੰ ਗੁਜ਼ਾਰਾ ਭੱਤਾ ਦੇਣ ਦੀ ਇਜਾਜ਼ਤ ਮਿਲੀ ਜੋ ਦੁਨੀਆ ਦੇ ਬੇਗੁਨਾਹ ਲੋਕਾਂ ਦਾ ਕਤਲ ਕਰਵਾਉਂਦਾ ਹੈ?
• ਕੀ ਯੂਐਨਐਸਸੀ ਨੇ ਅੱਤਵਾਦੀ ਦੀ ਮਦਦ ਕਰਨ ਤੋਂ ਪਹਿਲਾਂ ਇਹ ਤੈਅ ਕੀਤਾ ਕੀ ਉਸ ਨੂੰ ਮਿਲਣ ਵਾਲੇ ਪੈਸੇ ਦਾ ਇਸਤੇਮਾਲ ਟੈਰਰ ਫੰਡਿੰਗ ਲਈ ਨਹੀਂ ਹੋਵੇਗਾ।
• ਕੀ ਐਨਐਸਸੀ ਨੇ ਤਹਿਕੀਕਾਤ ਕੀਤੀ ਜਾਂ ਫੇਰ ਸਿਰਫ ਪਾਕਿਸਤਾਨ ਦਾ ਕਹਿਣਾ ਹੀ ਮੰਨ ਲਿਆ?
• ਕੀ ਐਨਐਸਸੀ ਟੀ ਟੀਮ ਪਾਕਿਸਤਾਨ ਗਈ? ਉਸ ਨੇ ਇਸ ਗੱਲ ਦੀ ਜਾਂਚ ਕੀਤੀ ਕੀ ਵਾਕਈ ਅੱਤਵਾਦੀ ਹਾਫਿਜ਼ ਦਾ ਪਰਿਵਾਰ ਭੁੱਖਾ ਮਰ ਰਿਹਾ ਹੈ?
• ਐਨਐਸਸੀ ਨੇ ਇਹ ਕਿਵੇਂ ਤੈਅ ਕੀਤਾ ਕਿ ਜਿਸ ਅਕਾਉਂਟ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਉਸ ਤੋਂ ਟੈਰਰ ਫੰਡਿੰਗ ਨਹੀਂ ਹੋਵੇਗੀ?
• ਐਨਐਸਸੀ ਇਹ ਕਿਵੇਂ ਤੈਅ ਕਰੇਗਾ ਕਿ ਹਾਫਿਜ਼ ਉਨ੍ਹਾਂ ਖਾਤਿਆਂ ‘ਚ ਹਰ ਮਹੀਨੇ ਸਿਰਫ ਡੇਢ ਲੱਖ ਰੁਪਏ ਹੀ ਜਾਣਗੇ ਜ਼ਿਆਦਾ ਨਹੀਂ?
• ਸਭ ਤੋਂ ਵੱਡਾ ਸਵਾਲ ਕਿ ਪਿਛਲੇ ਸਾਲ ਅਕਤੂਬਰ ‘ਚ ਯੂਐਨ ਦੀ ਟੀਮ ਨੇ ਹਾਫਿਜ਼ ਤੋਂ ਪੁੱਛਗਿੱਛ ਕਰਨੀ ਸੀ, ਪਰ ਪਾਕਿ ਨੇ ਉਸ ਟੀਮ ਨੂੰ ਵੀਜ਼ਾ ਨਹੀਂ ਦਿੱਤਾ। ਅਜਿਹੇ ‘ਚ ਉਸ ਦੇਸ਼ ‘ਤੇ ਐਨਐਸਸੀ ਨੇ ਕਿਵੇਂ ਯਕੀਨ ਕਰ ਲਿਆ?
ਖ਼ਤਰਨਾਕ ਅੱਤਵਾਦੀ ਹਾਫਿਜ਼ ਸਈਦ ਨੂੰ ਪਾਲ ਰਿਹਾ ਪਾਕਿਸਤਾਨ, ਯੂਐਨ ਦੇ ਫੈਸਲੇ ‘ਤੇ ਉੱਠ ਰਹੇ ਕਈ ਸਵਾਲ
ਏਬੀਪੀ ਸਾਂਝਾ
Updated at:
27 Sep 2019 03:40 PM (IST)
ਸੰਯੁਕਤ ਰਾਸ਼ਟਰ ਨੇ ਮੁੰਬਈ ਹਮਲੇ ਦੇ ਮਾਸਟਰ ਮਾਇੰਡ ਤੇ ਪਾਕਿਸਤਾਨ ਦੇ ਖ਼ਤਰਨਾਕ ਅੱਤਵਾਦੀ ਹਾਫਿਜ਼ ਸਈਦ ਨੂੰ ਹਰ ਮਹੀਨੇ ਡੇਢ ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਪਾਕਿ ਨੇ ਹਾਫਿਜ਼ ਦੇ ਖ਼ਰਚੇ ਪਾਣੀ ਲਈ ਯੂਐਨ ਦਾ ਦਰਵਾਜ਼ਾ ਖੜਕਾਇਆ ਸੀ।
- - - - - - - - - Advertisement - - - - - - - - -