ਕਾਬੁਲ: ਅਫਗਾਨਿਸਤਾਨ ਵਿੱਚ ਫੌਜ ਤੇ ਤਾਲਿਬਾਨ ਵਿਚਕਾਰ ਸੰਘਰਸ਼ ਜਾਰੀ ਹੈ। ਸਨਿੱਚਰਵਾਰ ਨੂੰ, ਅਮਰੀਕੀ ਹਵਾਈ ਫੌਜ ਨੇ ਸ਼ੇਬਗਰਨ ਸ਼ਹਿਰ ਵਿੱਚ ਤਾਲਿਬਾਨ ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਹਵਾਈ ਫ਼ੌਜ ਦੇ ਇਸ ਹਮਲੇ ਵਿੱਚ ਤਾਲਿਬਾਨ ਨੂੰ ਬਹੁਤ ਨੁਕਸਾਨ ਹੋਇਆ ਤੇ ਇਸ ਦੇ 572 ਅੱਤਵਾਦੀ ਮਾਰੇ ਗਏ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਅਧਿਕਾਰਕ ਮੰਤਰਾਲੇ ਨੇ ਖੁਦ ਇਹ ਜਾਣਕਾਰੀ ਦਿੱਤੀ।
ਅਫਗਾਨ ਰੱਖਿਆ ਮੰਤਰਾਲੇ ਦੇ ਅਧਿਕਾਰੀ ਫਵਾਦ ਅਮਾਨ ਨੇ ਟਵੀਟ ਕੀਤਾ ਕਿ ਹਵਾਈ ਫੌਜ ਨੇ ਸ਼ੇਨਬਰਗ ਸ਼ਹਿਰ ਵਿੱਚ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ 500 ਤੋਂ ਵੱਧ ਤਾਲਿਬਾਨੀ ਅੱਤਵਾਦੀ ਮਾਰੇ ਗਏ ਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਹਥਿਆਰ ਅਤੇ ਗੋਲਾ ਬਾਰੂਦ ਤਬਾਹ ਹੋ ਗਏ। ਬੀ-52 ਬੰਬਾਰ ਨੇ ਸ਼ਾਮ 6:30 ਵਜੇ ਸ਼ੇਨਬਰਗ ਸ਼ਹਿਰ ਦੇ ਜਾਵਜਾਨ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਤਾਲਿਬਾਨ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਹਵਾਈ ਫ਼ੌਜ ਦੇ ਇਸ ਹਮਲੇ ਵਿੱਚ ਤਾਲਿਬਾਨ ਨੂੰ ਬਹੁਤ ਨੁਕਸਾਨ ਹੋਇਆ ਹੈ।
[blurb]
[/blurb]
ਅਫਗਾਨ ਰੱਖਿਆ ਮੰਤਰਾਲੇ ਦੇ ਅਧਿਕਾਰੀ ਫਵਾਦ ਅਮਾਨ ਨੇ ਐਤਵਾਰ ਨੂੰ ਇੱਕ ਨਵੇਂ ਟਵੀਟ ਵਿੱਚ ਕਿਹਾ,'' ਨੰਗਰਹਾਰ, ਲਗਮਨ, ਗਜ਼ਨੀ, ਪਖਤਿਆ, ਪਕਤਿਕਾ, ਕੰਧਾਰ, ਉਰੂਜ਼ਗਨ, ਹੇਰਾਤ, ਫਰਾਹ, ਜੋਜਜਨ, ਸਰ-ਏ ਪੋਲ, ਫਰਯਾਬ, ਹੇਲਮੰਡ, ਨਿਮਰੂਜ਼, ਤਖਰ ’ਚ 572 ਅੱਤਵਾਦੀ ਕੁੰਦੁਜ਼ ਵਿੱਚ ਮਾਰੇ ਗਏ ਅਤੇ 309 ਹੋਰ ਜ਼ਖਮੀ ਹੋ ਗਏ। ਇਹ ਸਭ ਪਿਛਲੇ 24 ਘੰਟਿਆਂ ਦੌਰਾਨ ਹੋਇਆ।"
ਇਸ ਹਮਲੇ ਤੋਂ ਪਹਿਲਾਂ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਅਫਗਾਨ ਕਮਾਂਡੋਜ਼ ਨੇ ਗਜ਼ਨੀ ਪ੍ਰਾਂਤ ਦੇ ਬਾਹਰੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਸੀ। ਇਹ ਪਾਕਿਸਤਾਨੀ ਅੱਤਵਾਦੀ ਨਾਗਰਿਕਾਂ ਨੂੰ ਮਾਰਨ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ।
ਅਫਗਾਨ ਸੁਰੱਖਿਆ ਬਲਾਂ ਤੇ ਤਾਲਿਬਾਨ ਦੇ ਵਿਚਕਾਰ ਹਫਤਿਆਂ ਦੀ ਹਿੰਸਕ ਝੜਪਾਂ ਦੇ ਬਾਅਦ, ਤਾਲਿਬਾਨ ਨੇ ਉੱਤਰੀ ਅਫਗਾਨਿਸਤਾਨ ਦੇ ਜਵਾਜਨ ਪ੍ਰਾਂਤ ਦੀ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ ਹੈ। ਅਫਗਾਨ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਸ਼ੋਬਰਘਨ ਪਿਛਲੇ ਦੋ ਦਿਨਾਂ ਵਿੱਚ ਤਾਲਿਬਾਨ ਦੇ ਕੰਟਰੋਲ ਵਿੱਚ ਆਉਣ ਵਾਲੀ ਦੂਜੀ ਸੂਬਾਈ ਰਾਜਧਾਨੀ ਹੈ।