US Baltimore bridge Collapse: ਬਾਲਟੀਮੋਰ ਦੇ ਕੀ ਬ੍ਰਿਜ ‘ਤੇ ਹਾਦਸੇ ਵਾਲੇ ਜਹਾਜ਼ ਵਿੱਚ ਸਵਾਲ 22 ਕ੍ਰੂ ਮੈਂਬਰ ਸਾਰੇ ਭਾਰਤੀ ਸਨ। ਚਾਰਟਰ ਪ੍ਰਬੰਧਨ ਇਕਾਈ ਸਿਨਰਜੀ ਮਰੀਨ ਗਰੁੱਪ ਨੇ ਇਹ ਜਾਣਕਾਰੀ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਦੋ ਪਾਇਲਟਾਂ ਸਮੇਤ ਚਾਲਕ ਦਲ ਦੇ ਸਾਰੇ ਮੈਂਬਰਾਂ ਦਾ ਪਤਾ ਲੱਗ ਗਿਆ ਹੈ। ਸਾਰੇ ਸੁਰੱਖਿਅਤ ਹਨ, ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਨਾਲ ਹੀ ਕਿਸੇ ਤਰ੍ਹਾਂ ਦੇ ਪ੍ਰਦੂਸ਼ਣ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਮੌਕੇ 'ਤੇ ਮੌਜੂਦ 7 ਹੋਰ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਬਾਲਟੀਮੋਰ ਸ਼ਹਿਰ 'ਚ ਪੈਟਾਪਸਕੋ ਨਦੀ 'ਤੇ ਬਣੇ ਇਤਿਹਾਸਕ ਪੁਲ ਫਰਾਂਸਿਸ ਸਕਾਟ ਕੀ ਨਾਲ ਇੱਕ ਕੰਟੇਨਰ ਜਹਾਜ਼ ਟਕਰਾ ਗਿਆ, ਜਿਸ ਕਾਰਨ ਇਹ ਪੂਰੀ ਤਰ੍ਹਾਂ ਢਹਿ ਗਿਆ। ਇਸ ਦੇ ਨਾਲ ਹੀ ਪੁਲ 'ਤੇ ਜਾ ਰਹੇ ਸਾਰੇ ਵਾਹਨ ਵੀ ਢਹਿ ਗਏ। ਪਹਿਲਾਂ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਪਰ ਹੁਣ ਖ਼ਬਰ ਸਾਹਮਣੇ ਆਈ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ ਕ੍ਰੂ ਮੈਂਬਰ ਸੁਰੱਖਿਅਤ ਹਨ, ਸਾਰਿਆਂ ਦੀ ਜਾਨ ਬੱਚ ਗਈ ਹੈ।
ਇਹ ਵੀ ਪੜ੍ਹੋ: Suicide attack in Pakistan: ਪਾਕਿਸਤਾਨ 'ਚ ਕਾਫ਼ਲੇ 'ਤੇ ਆਤਮਘਾਤੀ ਹਮਲਾ, 5 ਚੀਨੀ ਨਾਗਰਿਕਾਂ ਦੀ ਗਈ ਜਾਨ
ਹਾਲਾਂਕਿ ਹਾਦਸਾ ਬੇਹੱਦ ਖਤਰਨਾਕ ਸੀ, ਜਦੋਂ ਜਹਾਜ਼ ਨਾਲ ਪੁਲ ਦੇ ਹੇਠਾਂ ਤੋਂ ਲੰਘ ਰਿਹਾ ਸੀ ਤਾਂ ਉਸ ਨਾਲ ਟਕਰਾ ਗਿਆ ਜਿਸ ਕਰਕੇ ਅੱਗ ਵੀ ਲੱਗ ਗਈ ਸੀ, ਪੁਲ 'ਤੇ ਜਾ ਰਹੇ ਕਈ ਵਾਹਨ ਵੀ ਨਦੀ ਵਿੱਚ ਰੁੜ੍ਹ ਗਏ। ਇੰਨਾ ਹੀ ਨਹੀਂ ਕਈ ਵਾਹਨ ਵੀ ਨੁਕਸਾਨੇ ਗਏ। ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Baltimore bridge collapses: ਅਮਰੀਕਾ 'ਚ ਵਾਪਰਿਆ ਵੱਡਾ ਹਾਦਸਾ, ਜਹਾਜ਼ ਦੀ ਟੱਕਰ ਕਾਰਨ ਟੁੱਟਿਆ ਇਤਿਹਾਸਿਕ ਪੁਲ, ਨਦੀ 'ਚ ਰੁੜੇ ਕਈ ਵਾਹਨ