Suicide attack in Pakistan: ਪਾਕਿਸਤਾਨ 'ਚ ਆਤਮਘਾਤੀ ਬੰਬ ਹਮਲੇ 'ਚ 5 ਚੀਨੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨੀ ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਚੀਨੀ ਨਾਗਰਿਕਾਂ ਦੇ ਕਾਫ਼ਲੇ 'ਤੇ ਮੰਗਲਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ। ਹਮਲੇ ਦੇ ਦੌਰਾਨ ਬੰਬ ਧਮਾਕੇ ਵਿੱਚ 5 ਚੀਨੀ ਨਾਗਰਿਕਾਂ ਦੀ ਮੌਤ ਹੋ ਗਈ।


ਮਰਨ ਵਾਲਿਆਂ ਵਿੱਚ ਚੀਨ ਦੇ ਇੰਜੀਨੀਅਰ – ਸੂਤਰ


ਇਹ ਵੀ ਪੜ੍ਹੋ: Lok Sabha Election: ਪੋਲਿੰਗ ਸਟੇਸ਼ਨਾਂ ਦੇ ਚੱਪ-ਚੱਪੇ ਨੇ ਪੈਨੀ ਨਜ਼ਰ, ਭੁੱਲ ਕੇ ਵੀ ਨਾ ਕਰਿਓ ਕੋਈ ਗ਼ਲਤੀ !


ਪਾਕਿਸਤਾਨ ਦੀ ਪੱਤਰਕਾਰ ਆਰਜੂ ਕਾਜਮੀ ਨੇ ਐਕਸ ਹੈਂਡਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਸ਼ਾਂਗਲਾ ਜ਼ਿਲ੍ਹੇ 'ਚ ਚੀਨੀ ਨਾਗਰਿਕਾਂ 'ਤੇ ਆਤਮਘਾਤੀ ਹਮਲਾ ਕੀਤਾ ਗਿਆ ਹੈ। ਇਹ ਹਮਲਾ ਬੇਸ਼ਮ ਸ਼ਹਿਰ ਦੇ ਕੋਲ ਹੋਇਆ, ਜਿਸ ਵਿੱਚ ਪੰਜ ਚੀਨੀ ਨਾਗਰਿਕ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਚੀਨ ਦੇ ਇੰਜੀਨੀਅਰ ਸਨ। ਕਿਤੇ ਨਾ ਕਿਤੇ ਇਹ ਖ਼ਬਰ ਪਾਕਿਸਤਾਨ ਦੇ ਲਈ ਮਹੱਤਵਪੂਰਣ ਹੈ, ਕਿਉਂਕਿ ਪਾਕਿਸਤਾਨ ਚੀਨ ਦਾ ਕਰੀਬੀ ਦੋਸਤ ਮੰਨਿਆ ਜਾਂਦਾ ਹੈ। 


ਮੌਕੇ 'ਤੇ ਨਜ਼ਰ ਆਈ ਸੜੀ ਹੋਈ ਕਾਰ


ਦੱਸਿਆ ਜਾ ਰਿਹਾ ਹੈ ਕਿ ਚੀਨੀ ਇੰਜੀਨੀਅਰਾਂ ਦਾ ਕਾਫ਼ਲਾ ਇਸਲਾਮਾਬਾਦ ਤੋਂ ਚੱਲਿਆ ਸੀ, ਜੋ ਖੈਬਰ ਪਖਤੂਨਖਵਾ ਸੂਬੇ ਦੇ ਦਾਸੂ ਕੈਂਪ ਤੋਂ ਲੰਘ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਕਾਫ਼ਲੇ ‘ਤੇ ਆਤਮਘਾਤੀ ਹਮਲਾ ਕੀਤਾ ਗਿਆ। ਫਿਲਹਾਲ ਇਸ  ਹਾਦਸੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ ਹੈ।






ਇਹ ਵੀ ਪੜ੍ਹੋ: BJP list: ਭਾਜਪਾ ਨੇ ਜਾਰੀ ਕੀਤੀ ਇੱਕ ਹੋਰ ਲਿਸਟ, ਜਾਣੋ ਕਿਸ ਦੀ ਕੱਟੀ ਗਈ ਟਿਕਟ, ਕਿਸ ਨੂੰ ਮਿਲਿਆ ਮੌਕਾ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।