BJP Candidates List: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (BJP) ਨੇ ਮੰਗਲਵਾਰ ਨੂੰ ਆਪਣੇ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਦੀ ਇਸ ਉਮੀਦਵਾਰਾਂ ਦੀ ਸੂਚੀ ਵਿੱਚ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਭਾਜਪਾ ਦੀ ਉਮੀਦਵਾਰਾਂ ਦੀ ਸੂਚੀ ਵਿੱਚ ਕਰੌਲੀ ਧੌਲਪੁਰ ਤੋਂ ਇੰਦੂ ਦੇਵੀ ਜਾਟਵ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉੱਥੇ ਹੀ ਭਾਜਪਾ ਨੇ ਦੌਸਾ ਤੋਂ ਕਨ੍ਹਈਲਾਲ ਮੀਣਾ ਨੂੰ ਟਿਕਟ ਦਿੱਤੀ ਹੈ। ਜਦੋਂਕਿ ਭਾਜਪਾ ਨੇ ਮਣੀਪੁਰ ਦੀ ਈਨਰ ਮਣੀਪੁਰ ਸੀਟ ਤੋਂ ਥੌਨਾਓਜਮ ਬਸੰਤ ਕੁਮਾਰ ਸਿੰਘ ਨੂੰ ਟਿਕਟ ਦਿੱਤੀ ਹੈ।
ਭਾਜਪਾ ਨੇ ਕਰੌਲੀ ਧੌਲਪੁਰ ਤੋਂ ਡਾ: ਮਨੋਜ ਰਾਜੌਰੀਆ ਦੀ ਟਿਕਟ ਕੱਟ ਕੇ ਇੰਦੂ ਦੇਵੀ ਜਾਟਵ ਨੂੰ ਟਿਕਟ ਦਿੱਤੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ 24 ਮਾਰਚ ਨੂੰ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਸੀ। ਉਮੀਦਵਾਰਾਂ ਦੀ ਇਸ ਸੂਚੀ ਵਿੱਚ ਯੂਪੀ-ਬਿਹਾਰ ਸਮੇਤ ਕਈ ਸੂਬਿਆਂ ਦੇ ਉਮੀਦਵਾਰਾਂ ਦੇ ਨਾਮ ਸਨ। ਇਸ ਉਮੀਦਵਾਰ ਦੀ ਸੂਚੀ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਨਾਮ ਅਦਾਕਾਰਾ ਕੰਗਨਾ ਰਣੌਤ ਦਾ ਸੀ। ਭਾਜਪਾ ਨੇ ਕੰਗਨਾ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ: NCERT ਨੇ ਬਦਲਿਆ ਸਿਲੇਬਸ, ਪੁਰਾਣੀਆਂ ਕਿਤਾਬਾਂ ਦੀ ਥਾਂ ਨਵੀਆਂ ਕਿਤਾਬਾਂ ਪੜ੍ਹਾਉਣ ਦੇ ਦਿੱਤੇ ਹੁਕਮ, ਜਾਣੋ ਕਾਰਨ
ਭਾਜਪਾ ਨੇ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਵੀ ਕੀਤੀ ਜਾਰੀ
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਗੁਜਰਾਤ, ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਸੀਟਾਂ 'ਤੇ 26 ਮਾਰਚ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਭਾਜਪਾ ਨੇ ਪੱਛਮੀ ਬੰਗਾਲ ਦੀ ਭਗਵਾਨਗੋਲਾ ਵਿਧਾਨ ਸਭਾ ਸੀਟ ਤੋਂ ਭਾਸਕਰ ਸਰਕਾਰ ਅਤੇ ਬਾਰਾਨਗਰ ਤੋਂ ਸਜਲ ਘੋਸ਼ ਨੂੰ ਉਮੀਦਵਾਰ ਬਣਾਇਆ ਹੈ। ਨਾਲ ਹੀ, ਨਰਸਿੰਹਨਾਇਕ ਨੂੰ ਕਰਨਾਟਕ ਦੀ ਸ਼ੋਰਾਪੁਰ (ਰਾਖਵੀਂ) ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਭਾਜਪਾ ਨੇ ਗੁਜਰਾਤ ਦੀਆਂ 5 ਅਤੇ ਹਿਮਾਚਲ ਦੀਆਂ 6 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।