Maharashtra news: ਮਹਾਰਾਸ਼ਟਰ ਦੇ ਠਾਣੇ ਵਿੱਚ ਰੋਜ਼ੇਦਾਰ ਮੁਸਲਮਾਨ ਵਿਅਕਤੀ ਨਾਲ ਹੋਲੀ ਦੇ ਦਿਨ ਬਦਸਕੂਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰਕੇ ਉਸ ਦਾ ਰੋਜ਼ਾ ਟੁੱਟ ਗਿਆ।
ਦੱਸ ਦਈਏ ਕਿ ਠਾਣੇ ਦੇ ਮੁੰਬਰਾ ਵਿੱਚ ਮੁਹੰਮਦ ਕਾਦਿਰ ਨਾਮ ਦੇ ਵਿਅਕਤੀ ਨੇ ਬਹੁਤ ਵਾਰ ਕਿਹਾ ਕਿ ਉਸ ਨੇ ਰੋਜ਼ਾ ਰੱਖਿਆ ਹੋਇਆ ਪਰ ਫਿਰ ਵੀ ਲੋਕ ਨਹੀਂ ਮੰਨੇ ਅਤੇ ਉਸ ਦੇ ਮੂੰਹ ਵਿੱਚ ਰੰਗ ਪਾ ਦਿੱਤਾ। ਇਸ ਕਰਕੇ ਉਸ ਦਾ ਰੋਜ਼ਾ ਟੁੱਟ ਗਿਆ। ਮੁਹੰਮਦ ਕਾਦਿਰ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਦਿਆਂ ਹੋਇਆਂ ਪੁਲਿਸ ਨੂੰ FIR ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਨੌਜਵਾਨਾਂ ਵਿਰੁੱਧ ਕਾਰਵਾਈ ਕਰਨ ਦੀ ਬਾਰੇ ਵੀ ਆਖਿਆ ਹੈ।
ਉੱਥੇ ਹੀ ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਫਿਲਹਾਲ ਅਣਪਛਾਤੇ ਦੋਸ਼ੀਆਂ ਵਿਰੁੱਧ ਐਨਓਸੀ ਦਰਜ ਕੀਤੀ ਹੈ ਪਰ ਕਾਦਿਰ ਨੇ ਮੁੰਬਈ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Delhi Politics: ਹਿਰਾਸਤ ਚੋਂ ਆਇਆ 'ਆਪ ਦੇ ਰੱਬ' ਦਾ ਨਵਾਂ ਨਿਰੇਦਸ਼, ਜਾਣੋ ਇਸ ਵਾਰ ਕਿਹੜਾ ਖੇਡਿਆ ਸਿਆਸੀ ਦਾਅ !
ਨੌਜਵਾਨਾਂ ਨੇ ਕਦੋਂ ਕੀਤੀ ਮੁਹੰਮਦ ਕਾਦਿਰ ਨਾਲ ਇਹ ਹਰਕਤ
ਮੁਹੰਮਦ ਕਾਦਿਰ ਮਹਾਰਾਸ਼ਟਰ ਦੇ ਠਾਣੇ 'ਚ ਕਲਵਾ ਇਲਾਕੇ 'ਚੋਂ ਲੰਘ ਰਿਹਾ ਸੀ। ਉਹ ਇਕ ਯਾਤਰੀ ਨੂੰ ਸਟੇਸ਼ਨ 'ਤੇ ਛੱਡਣ ਜਾ ਰਿਹਾ ਸੀ ਜਿਸ ਵੇਲੇ ਕੁਝ ਲੋਕਾਂ ਨੇ ਉਸ ਨੂੰ ਜ਼ਬਰਦਸਤੀ ਰੰਗ ਲਗਾ ਦਿੱਤਾ ਅਤੇ ਫਿਰ ਉਸ ਦੇ ਮੂੰਹ ਵਿਚ ਰੰਗ ਪਾ ਦਿੱਤਾ, ਜਿਸ ਕਾਰਨ ਉਸ ਦਾ ਰੋਜ਼ਾ ਟੁੱਟ ਗਿਆ। ਇਸ ਪੂਰੀ ਘਟਨਾ ਵਿੱਚ 4-5 ਲੋਕ ਸ਼ਾਮਲ ਸਨ।
ਕਾਦਿਰ ਮੁੰਬਰਾ ਦਾ ਰਹਿਣ ਵਾਲਾ ਹੈ। ਉਸ ਨੇ ਕਾਲਵਾ ਦੇ ਡੀ-ਮਾਰਟ ਤੋਂ ਆਪਣੇ ਆਟੋ ਵਿਚ ਇਕ ਮਹਿਲਾ ਯਾਤਰੀ ਨੂੰ ਪਿਕਅੱਪ ਕੀਤਾ ਸੀ ਅਤੇ ਜਦੋਂ ਉਹ ਕਾਲਵਾ ਦੇ ਖਾੜੀਗਾਂਓ ਇਲਾਕੇ ਤੋਂ ਜਾਣ ਲੱਗਿਆ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਮੁਹੰਮਦ ਕਾਦਿਰ ਨੂੰ ਫੜ ਲਿਆ ਅਤੇ ਉਸ ‘ਤੇ ਜ਼ਬਰਦਸਤੀ ਰੰਗ ਪਾ ਦਿੱਤਾ। ਪੀੜਤ ਕਾਦਿਰ ਕਹਿੰਦਾ ਰਿਹਾ ਕਿ ਮੈਂ ਰੋਜ਼ਾ ਰੱਖਿਆ ਹੋਇਆ ਹੈ, ਮੈਨੂੰ ਜਾਣ ਦਿਓ ਪਰ ਲੋਕ ਸੁਣਨ ਨੂੰ ਤਿਆਰ ਹੀ ਨਹੀਂ ਸਨ।
ਇਸ ਦੌਰਾਨ ਪਿੱਛੇ ਬੈਠੀ ਮਹਿਲਾ ਡਰ ਗਈ ਅਤੇ ਉਹ ਰੋਣ ਲੱਗ ਪਈ। ਉਸ ਨੂੰ ਰੋਂਦਿਆਂ ਹੋਇਆਂ ਦੇਖ ਕੇ ਲੋਕ ਘਬਰਾ ਗਏ ਅਤੇ ਉਥੋਂ ਫਰਾਰ ਹੋ ਗਏ। ਹਾਲਾਂਕਿ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਾਦਿਰ ਦੇ ਮੂੰਹ ਵਿੱਚ ਰੰਗ ਸੁੱਟ ਦਿੱਤਾ ਸੀ ਜਿਸ ਕਰਕੇ ਉਸ ਦਾ ਰੋਜ਼ਾ ਟੁੱਟ ਗਿਆ ਸੀ।
ਇਹ ਵੀ ਪੜ੍ਹੋ: Lok Sabha Election: ਗੱਠਜੋੜ ਤੋਂ ਨਾਂਹ ਹੋਣ ਦੇ ਬਾਅਦ ਆਇਆ ਸੁਖਬੀਰ ਬਾਦਲ ਦਾ ਪਹਿਲਾ ਬਿਆਨ, ਜਾਣੋ ਕੀ ਕਿਹਾ