ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਐਤਵਾਰ ਰਾਤ ਤੋਂ ਚੀਨੀ ਵੀਡੀਓ ਸ਼ੇਅਰਿੰਗ ਐਪਸ ਅਤੇ ਵੀਚੈਟ ਨੂੰ ਯੂਐਸ ਐਪ ਸਟੋਰਾਂ ਤੋਂ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਇਸ ਨਾਲ ਅਮਰੀਕੀ ਯੂਜ਼ਰਸ ਆਪਣੇ ਮੋਬਾਈਲ 'ਤੇ ਟਿੱਟ-ਟੌਕ ਅਤੇ ਵੀ ਚੈਟ ਡਾਊਨਲੋਡ ਨਹੀਂ ਕਰ ਸਕਣਗੇ। ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਚੀਨੀ ਐਪਸ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਟਿੱਕ-ਟੌਕ ਦੇ ਯੂਐਸ ਵਿਚ ਲਗਪਗ 10 ਕਰੋੜ ਉਪਯੋਗਕਰਤਾ ਹਨ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਇਨ੍ਹਾਂ ਐਪਸ ਰਾਹੀਂ ਯੂਜ਼ਰਸ ਕੋਲੋਂ ਵੱਡੀ ਗਿਣਤੀ ਵਿਚ ਜਾਣਕਾਰੀ ਲਈ ਜਾ ਰਹੀ ਹੈ ਅਤੇ ਇਹ ਜੋਖਮ ਅਸਲ ਹਨ। ਇਹ ਡੇਟਾ ਚੀਨੀ ਕਮਿਊਨਿਸਟ ਪਾਰਟੀ ਵਲੋਂ ਪਹੁੰਚ ਕੀਤੀ ਜਾ ਸਕਦੀ ਹੈ। ਰਿਪੋਰਟਾਂ ਮੁਤਾਬਕ, ਇਸ ਕਾਰਵਾਈ ਨੇ ਟਰੰਪ ਨੂੰ ਇਹ ਕਹਿਣ ਲਈ ਪ੍ਰੇਰਿਤ ਕੀਤਾ ਕਿ ਉਨ੍ਹਾਂ ਨੇ ਟਿੱਕ-ਟੌਕ ਬਾਰੇ ਫੈਸਲਾ ਲੈਣ ਲਈ ਵਾਲਮਾਰਟ ਅਤੇ ਓਰੇਕਲ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਸੀ। ਟਿੱਕ-ਟੌਕ ਚੀਨੀ ਕੰਪਨੀ ਬਾਈਟਡਾਂਸ ਦਾ ਐਪ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਕਈ ਸ਼ਾਰਟ ਵੀਡੀਓ ਐਪ ਬਾਜ਼ਾਰ 'ਚ ਲਾਂਚ ਕੀਤੇ ਗਏ ਹਨ। ਪਿਛਲੇ ਦਿਨੀਂ ਯੂ-ਟਿਊਬ ਨੇ ਆਪਣਾ ਸ਼ੌਰਟ ਵੀਡੀਓ ਐਪ 'ਸ਼ੌਰਟਸ' ਬਾਜ਼ਾਰ 'ਚ ਪੇਸ਼ ਕੀਤਾ ਸੀ। ਫੇਸਬੁੱਕ ਦੇ ਇੰਸਟਾਗ੍ਰਾਮ ਨੇ ਵੀ ਅਜਿਹੇ ਪਲੇਟਫਾਰਮਾਂ ਦੀ ਵੱਧਦੀ ਮੰਗ ਦਾ ਫਾਇਦਾ ਉਠਾਉਣ ਲਈ ਆਪਣੇ ਐਪ ਵਿਚ ਖ਼ੁਦ 'ਰੀਲਸ' ਦੀ ਪੇਸ਼ਕਸ਼ ਕੀਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904