ਵਾਸ਼ਿੰਗਟਨ: ਸੰਯੁਕਤ ਰਾਜ ਨੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਖਿਲਾਫ ਆਪਣੀ ਕਾਰਵਾਈ ਦੇ ਹਿੱਸੇ ਵਜੋਂ ਸਾਲ 2019 ਵਿਚ ਪਾਕਿਸਤਾਨ ਦੇ ਲਸ਼ਕਰ--ਤੋਇਬਾ ਅਤੇ ਜੈਸ਼--ਮੁਹੰਮਦ ਸਣੇ ਹੋਰ ਅੱਤਵਾਦੀ ਸੰਗਠਨਾਂ ਨੂੰ ਤਕਰੀਬਨ 6.3 ਕਰੋੜ ਡਾਲਰ ਦੀ ਵਿੱਤੀ ਮਦਦ ਰੋਕ ਦਿੱਤੀ ਹੈ। ਇਹ ਜਾਣਕਾਰੀ ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਦਿੱਤੀ ਹੈ। ਵੀਰਵਾਰ ਨੂੰ ਯੂਐਸ ਦੇ ਖਜ਼ਾਨਾ ਵਿਭਾਗ ਵਲੋਂ ਜਾਰੀ ਕੀਤੀ ਸਾਲਾਨਾ ਰਿਪੋਰਟ ਮੁਤਾਬਕ ਅਮਰੀਕਾ ਲਸ਼ਕਰ--ਤੋਇਬਾ ਦੇ 3,42,000 ਡਾਲਰ, ਜੈਸ਼--ਮੁਹੰਮਦ ਦੇ 1,725 ਡਾਲਰ, ਹਰਕਤ ਉਲ ਮੁਜਾਹਿਦੀਨ ਦੇ 45,798 ਡਾਲਰ ਨੂੰ ਰੋਕਣ ਵਿੱਚ ਸਫਲ ਰਿਹਾ ਹੈ।

ਰਿਪੋਰਟ ਮੁਤਾਬਕ ਪਾਕਿਸਤਾਨ ਤੋਂ ਕੰਮ ਕਰ ਰਿਹੇ ਅਤੇ ਕਸ਼ਮੀਰ ਵਿੱਚ ਆਪਣੀਆਂ ਗਤੀਵਿਧੀਆਂ ਕਰ ਰਹੇ 2019 ਦੇ ਹਿਜ਼ਬੁਲ ਮੁਜਾਹਿਦੀਨ ਦੇ 4,321 ਡਾਲਰ ਨੂੰ ਰੋਕਣ ਵਿੱਚ ਕਾਮਯਾਬੀ ਮਿਲੀ ਹੈ। ਜਦੋਂਕਿ ਪਿਛਲੇ ਸਾਲ ਏਜੰਸੀਆਂ ਨੂੰ ਇਸ ਸੰਗਠਨ ਦੀ $ 2,287 ਦੀ ਮਦਦ ਬੰਦ ਕਰ'ਚ ਕਾਮਯਾਬੀ ਹਾਸਲ ਹੋਈ ਸੀ। ਵਿਭਾਗ ਦੇ ਅਨੁਸਾਰ ਸੰਯੁਕਤ ਰਾਜ ਨੇ ਤਹਿਰੀਕ--ਤਾਲਿਬਾਨ ਦੇ ਸਾਲ 2019 ਵਿੱਚ 5,067 ਡਾਲਰ ਜ਼ਬਤ ਕੀਤੇ ਸੀ।

ਰਿਪੋਰਟ ਦੀ ਮੰਨੀਏ ਤਾਂ ਸਾਲ 2019 ਵਿੱਚ ਯੂਐਸ ਨੇ 70 ਐਲਾਨੇ ਅੱਤਵਾਦੀ ਸੰਗਠਨਾਂ ਦੇ 6.3 ਕਰੋੜ ਡਾਲਰ ਦੇ ਵਿੱਤ ਨੂੰ ਰੋਕਣ ਵਿੱਚ ਸਫਲਤਾ ਹਾਸਲ ਕੀਤੀ, ਜਿਸ ਚੋਂ ਵੱਧ ਤੋਂ ਵੱਧ 30 ਲੱਖ ਡਾਲਰ ਇਕੱਲੇ ਅਲ ਕਾਇਦਾ ਦਾ ਹਿੱਸਾ ਰਿਹਾ ਹੈ ਜਦੋਂਕਿ ਸਾਲ 2018 ਵਿੱਚ ਯੂਐਸ ਨੇ ਅੱਤਵਾਦੀ ਸੰਗਠਨਾਂ ਦੇ 4.6 ਕਰੋੜ ਡਾਲਰ ਰੋਕੇ ਸੀ। ਜਿਸ ਵਿਚ 64 ਮਿਲੀਅਨ ਡਾਲਰ ਦੀ ਰਕਮ ਅਲ ਕਾਇਦਾ ਲਈ ਸੀ ਇਸ ਸੂਚੀ ਵਿਚ ਹੱਕਾਨੀ ਨੈਟਵਰਕ ਵੀ ਸ਼ਾਮਲ ਹੈ, ਜਿਸ ਦੀ 26,546 ਡਾਲਰ ਦੀ ਰਕਮ ਜ਼ਬਤ ਕੀਤੀ ਗਈ ਸੀ, ਜੋ ਸਾਲ 2018 ਵਿਚ 3,626 ਤੋਂ ਵੱਧ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904