Pakistan government : ਪਾਕਿਸਤਾਨ 'ਚ ਸਰਕਾਰ ਨੂੰ ਡੇਗਣ ਲਈ ਵਿਦੇਸ਼ੀ ਸਾਜ਼ਿਸ਼ ਦਾ ਦਾਅਵਾ ਕਰਨ ਵਾਲੇ ਇਮਰਾਨ ਖਾਨ ਨੇ ਪਹਿਲੀ ਵਾਰ ਕਿਸੇ ਅਮਰੀਕੀ ਡਿਪਲੋਮੈਟ ਦਾ ਨਾਂ ਲਿਆ ਹੈ। ਇਮਰਾਨ ਖਾਨ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਅਮਰੀਕੀ ਡਿਪਲੋਮੈਟ ਡੋਨਾਲਡ ਲੂ ਪਾਕਿਸਤਾਨ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ 'ਚ ਸ਼ਾਮਲ ਸੀ। ਤੁਹਾਨੂੰ ਦੱਸ ਦੇਈਏ ਕਿ ਡੋਨਾਲਡ ਡੂ ਅਮਰੀਕੀ ਵਿਦੇਸ਼ ਵਿਭਾਗ 'ਚ ਦੱਖਣੀ ਮੱਧ ਏਸ਼ੀਆ ਵਿਭਾਗ 'ਚ ਸਹਾਇਕ ਸਕੱਤਰ ਹਨ। ਇਸ ਤੋਂ ਪਹਿਲਾਂ ਅੱਜ ਪਾਕਿਸਤਾਨ ਦੀ ਸੰਸਦ ਵਿੱਚ ਫਵਾਦ ਚੌਧਰੀ ਨੇ ਕਿਹਾ ਕਿ ਡੋਨਾਲਡ ਲੂ ਨੇ ਜੋ ਕਿਹਾ ਉਸ ਪਿੱਛੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਹੱਥ ਹੈ।



ਇਮਰਾਨ ਖਾਨ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਤੋਂ ਬਾਅਦ ਅੱਜ ਆਪਣਾ ਪਹਿਲਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਵਿਰੋਧੀ ਧਿਰ ਨੂੰ ਹੈਰਾਨ ਕਰ ਦਿੱਤਾ ਹੈ। ਵਿਰੋਧੀ ਧਿਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਹੋਇਆ ਹੈ।ਇਸ ਦੌਰਾਨ ਉਨ੍ਹਾਂ ਸਵਾਲ ਕੀਤਾ ਕਿ ਵਿਰੋਧੀ ਧਿਰ ਤੋਂ ਵਿਦੇਸ਼ੀ ਡਿਪਲੋਮੈਟ ਕਿਉਂ ਮਿਲ ਰਹੇ ਹਨ।
ਵਿਰੋਧੀ ਧਿਰ 'ਤੇ ਫਵਾਦ ਚੌਧਰੀ ਦੇ ਨਿਸ਼ਾਨੇ 'ਤੇ

ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ 'ਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਹੇ ਫਵਾਦ ਚੌਧਰੀ ਨੇ ਕਿਹਾ ਕਿ ਅੱਜ ਦੇ ਸਪੀਕਰ ਦੇ ਫੈਸਲੇ ਨੂੰ ਕਿਸੇ ਵੀ ਅਦਾਲਤ 'ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ... ਮੈਂ ਸਪੀਕਰ ਤੇ ਡਿਪਟੀ ਸਪੀਕਰ ਨੂੰ ਸਲਾਮ ਕਰਦਾ ਹਾਂ...  ਚੋਣਾਂ ਤੋਂ ਭੱਜ ਰਹੇ ਹੋ...ਇਹਨਾ ਲੋਕਾਂ ਦੇ ਮੂੰਹ ਲਟਕ ਰਹੇ ਹਨ...ਅਸੀਂ ਖੁਸ਼ ਹਾਂ...ਰਾਜਨੀਤਕ ਪਾਰਟੀ ਹੋ ਕੇ ਡਰ ਕਿਉਂ ਰਹੇ ਹੋ...ਜੇ ਤੁਸੀਂ ਸ਼ੇਰ ਦੇ ਬੱਚੇ ਹੋ ਤਾਂ ਚੋਣ ਲੜੋ... ਸਾਡਾ ਰਾਜ ਖਤਮ ਹੋ ਗਿਆ ਹੈ ਅਤੇ ਅਸੀਂ ਖੁਸ਼ ਹਾਂ ਤੇ ਵਿਰੋਧੀ ਧਿਰ ਰੋ ਰਹੀ ਹੈ।

ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਪ੍ਰਧਾਨ ਮੰਤਰੀ ਨੂੰ ਹਟਾਉਣ ਲਈ ਵਿਰੋਧੀ ਧਿਰ ਦੁਆਰਾ ਸਾਂਝੇ ਤੌਰ 'ਤੇ ਪੇਸ਼ ਕੀਤੇ ਗਏ ਬੇਭਰੋਸਗੀ ਮਤਾ ਨੂੰ ਸੰਵਿਧਾਨ ਦੀ ਧਾਰਾ 5 ਦੇ ਤਹਿਤ "ਅਸੰਵਿਧਾਨਕ" ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰਪਤੀ ਨੂੰ ਸੰਸਦ ਭੰਗ ਕਰਨ ਦੀ ਸਿਫਾਰਿਸ਼ ਕੀਤੀ। ਰਾਸ਼ਟਰਪਤੀ ਆਰਿਫ ਅਲਵੀ ਨੇ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।