ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਆਪਣੇ ਵਿਰੋਧੀ ਜੋ ਬਾਇਡਨ 'ਤੇ ਭ੍ਰਿਸ਼ਟ ਲੀਡਰ ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਡੈਮੋਕ੍ਰੇਟਿਕ ਉਮੀਦਵਾਰ ਨੇ ਪਿਛਲੇ 47 ਸਾਲ 'ਚ ਅਮਰੀਕੀਆਂ ਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਟਰੰਪ ਨੇ ਮਿਨੇਸੋਟਾ ਦੇ ਰੋਚੇਸਟਰ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਇਡਨ ਨੂੰ ਸੱਤਾ ਦੀ ਸਨਕ ਹੈ। ਉਨ੍ਹਾਂ ਕਿਹਾ, ਬਾਇਡਨ ਘਟੀਆ ਤੇ ਭ੍ਰਿਸ਼ਟ ਲੀਡਰ ਹੈ। ਜਿੰਨ੍ਹਾਂ ਪਿਛਲੇ 47 ਸਾਲ 'ਚ ਤਹਾਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।
ਉਹ ਆਪਣੀਆਂ ਅੱਖਾਂ 'ਚ ਦੇਖਣਗੇ ਤੇ ਪਿੱਛੇ ਘੁੰਮ ਕੇ ਤੁਹਾਡੀ ਪਿੱਠ 'ਤੇ ਛੁਰਾ ਖੋਪ ਦੇਣਗੇ। ਉਨ੍ਹਾਂ ਨੇ ਕੇਵਲ ਸਿਰਫ ਸੱਤਾ ਹਾਸਲ ਕਰਨ ਦੀ ਚਿੰਤਾ ਹੈ।
ਟਰੰਪ ਨੇ ਆਪਣੇ ਸਮਰਥਕਾਂ ਨਾਲ ਕੀਤੀ ਜਿੱਤ ਦਿਵਾਉਣ ਦੀ ਅਪੀਲ
ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਉਨ੍ਹਾਂ ਨੂੰ ਫੈਸਲਾਕੁੰਨ ਜਿੱਤ ਦਿਵਾ ਕੇ ਆਪਣੀ ਗਰਿਮਾ ਦੀ ਰੱਖਿਆ ਕਰਨ ਦਾ ਇਹੀ ਇਕ ਤਰੀਕਾ ਹੈ। ਅਮਰੀਕੀ ਜੀਵਨ ਸ਼ੈਲੀ ਨੂੰ ਸੁਰੱਖਿਅਤ ਰੱਖਣ ਅਤੇ ਉਸ ਦੀ ਰੱਖਿਆ ਕਰਨ ਦਾ ਇਹੀ ਇਕਮਾਤਰ ਤਰੀਕਾ ਹੈ। ਤਹਾਨੂੰ ਤਿੰਨ ਨਵੰਬਰ ਨੂੰ ਮਤਦਾਨ ਕਰਨਾ ਹੋਵੇਗਾ।
ਤਿੰਨ ਨਵੰਬਰ ਨੂੰ ਬਾਇਡਨ ਨੂੰ ਹਰਾਉਣ ਅਤੇ ਅਮਰੀਕੀ ਆਜ਼ਾਦੀ ਦੀ ਰੱਖਿਆ ਕਰਨ ਲਈ ਮਤਦਾਨ ਕਰੋ। ਰਾਸ਼ਟਰਪਤੀ ਨੇ ਕਿਹਾ ਕਿ ਬਾਇਡਨ ਦੀ ਯੋਜਨਾ ਦੇ ਕਾਰਨ ਕੋਰੋਨਾ ਵਾਇਰਸ ਦਾ ਟੀਕਾ ਆਉਣ 'ਚ ਦੇਰੀ ਹੋਵੇਗੀ। ਉਨ੍ਹਾਂ ਕਿਹਾ ਅਰਥਵਿਵਸਥਾ ਢਹਿ ਜਾਵੇਗੀ ਤੇ ਪੂਰਾ ਦੇਸ਼ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਅਸੀਂ ਚੀਨੀ ਪਲੇਗ ਨੂੰ ਹਮੇਸ਼ਾਂ ਲਈ ਮਿਟਾ ਦੇਣਗੇ। ਰਿਪਬਲਿਕਨ ਪਾਰਟੀ ਲਈ ਮਤਦਾਨ ਅਮਰੀਕੀ ਸੁਫਨਿਆਂ ਲਈ ਮਤਦਾਨ ਹੋਵੇਗਾ। ਇਬਰਾਹਿਮ ਲਿੰਕਨ ਦੀ ਪਾਰਟੀ ਲਈ ਮਤਦਾਨ ਹੋਵੇਗਾ।
ਆਉਣ ਵਾਲੇ ਚਾਰ ਸਾਲ 'ਚ ਸਮਾਪਤ ਕਰਨਗੇ ਚੀਨ 'ਤੇ ਨਿਰਭਰਤਾ
ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਕੁੱਲ 90,34,925 ਲੋਕ ਇਨਫੈਕਟਡ ਹੋ ਚੁੱਕੇ ਹਨ ਤੇ 2,29,544 ਲੋਕਾਂ ਦੀ ਇਨਫੈਕਸ਼ਨ ਦਾ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ, 'ਅਸੀਂ ਚਾਰ ਸਾਲ 'ਚ ਅਮਰੀਕਾ ਨੂੰ ਦੁਨੀਆਂ ਦੀ ਮਹਾਸ਼ਕਤੀ ਬਣਾਉਣਗੇ ਤੇ ਚੀਨ 'ਤੇ ਨਿਰਭਰਤਾ ਹਮੇਸ਼ਾਂ ਲਈ ਸਮਾਪਤ ਕਰ ਦੇਣਗੇ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
US Elections: ਟਰੰਪ ਬੋਲੇ 'ਜੋ ਬਾਇਡੇਨ ਭ੍ਰਿਸ਼ਟ ਲੀਡਰ ਅਤੇ 47 ਸਾਲ ਤਕ ਅਮਰੀਕਾ ਨੂੰ ਦਿੱਤਾ ਧੋਖਾ'
ਏਬੀਪੀ ਸਾਂਝਾ
Updated at:
31 Oct 2020 11:57 AM (IST)
ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਉਨ੍ਹਾਂ ਨੂੰ ਫੈਸਲਾਕੁੰਨ ਜਿੱਤ ਦਿਵਾ ਕੇ ਆਪਣੀ ਗਰਿਮਾ ਦੀ ਰੱਖਿਆ ਕਰਨ ਦਾ ਇਹੀ ਇਕ ਤਰੀਕਾ ਹੈ।
- - - - - - - - - Advertisement - - - - - - - - -