ਨਵੀਂ ਦਿੱਲੀ: ਅਮਰੀਕੀ ਚੋਣਾਂ ਦੇ ਹੁਣ ਤਕ ਆਏ ਨਤੀਜਿਆਂ 'ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਰਿਪਬਲਿਕਨ ਉਮੀਦਵਾਰ ਡੌਨਾਲਡ ਟਰੰਪ 'ਤੇ ਬੜ੍ਹਤ ਬਣਾਈ ਹੋਈ ਹੈ। ਇਸ ਦਰਮਿਆਨ ਚੋਣ ਨਤੀਜਿਆਂ 'ਚ ਟਰੰਪ ਦੇ ਪਿਛੜਨ ਦਰਮਿਆਨ ਅਮਰੀਕਾ 'ਚ ਕਈ ਥਾਈਂ ਹਿੰਸਾ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਵਾਸ਼ਿੰਗਟਨ ਤੋਂ ਲੈਕੇ ਲੌਸ ਏਂਜਲਸ ਤਕ ਸਿਆਸੀ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ।
ਅਜੇ ਤਕ ਆਏ ਨਤੀਜਿਆਂ 'ਚ ਜੋ ਬਾਇਡਨ ਕਾਫੀ ਅੱਗੇ ਚਲੇ ਗਏ ਹਨ। ਅਮਰੀਕਾ 'ਚ ਬਹੁਮਤ ਦਾ ਅੰਕੜਾ 270 ਹੈ ਪਰ ਰੁਝਾਨਾਂ 'ਚ ਟਰੰਪ ਫਿਲਹਾਲ 214 ਵੋਟ ਹਾਸਲ ਕਰ ਸਕੇ ਹਨ। ਜਦਕਿ ਬਾਇਡਨ 264 ਵੋਟਾਂ ਨਾਲ ਜਿੱਤ ਦੇ ਬਿਲਕੁਲ ਕਰੀਬ ਪਹੁੰਚ ਰਹੇ ਹਨ। ਹੁਣ ਉਨ੍ਹਾਂ ਨੂੰ ਬਹੁਮਤ ਤਕ ਪਹੁੰਚਣ ਲਈ ਸਿਰਫ 6 ਵੋਟਾਂ ਦੀ ਹੀ ਲੋੜ ਹੋਵੇਗੀ।
ਬਾਇਡਨ ਦੀ ਬੜ੍ਹਤ ਤੋਂ ਬੌਖਲਾਏ ਟਰੰਪ, ਅਦਾਲਤ ਜਾਣ ਲਈ ਹੋਏ ਤਿਆਰ
ਸ਼ਿਕਾਗੋ 'ਚ ਪ੍ਰਦਰਸ਼ਨ:
ਚੋਣ ਨਤੀਜੇ ਅਜੇ ਸਪਸ਼ਟ ਨਹੀਂ ਹੋਏ ਪਰ ਅਮਰੀਕਾ ਦੇ ਕਈ ਇਲਾਕਿਆਂ 'ਚ ਰੈਲੀਆਂ ਤੇ ਪ੍ਰਦਰਸ਼ਨ ਹੋ ਰਹੇ ਹਨ। ਸ਼ਿਕਾਗੋ 'ਚ ਜੋ ਬਾਇਡਨ ਦੇ ਸਮਰਥਕ ਭਾਰੀ ਮਾਤਰਾਂ 'ਚ ਸੜਕਾਂ 'ਤੇ ਉੱਤਰੇ ਹਨ ਤੇ ਟਰੰਪ ਦੇ ਵੋਟਰਾ 'ਤੇ ਦਬਾਅ ਦਾ ਵਿਰੋਧ ਕਰ ਰਹੇ ਹਨ। ਬਾਇਡਨ ਸਮਰਥਨ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ। ਪ੍ਰਦਰਸ਼ਨ ਦੌਰਾਨ ਲੋਕ ਟਰੰਪ ਖਿਲਾਫ ਬੈਨਰ ਤੇ ਪੋਸਟਰ ਲਈ ਵੀ ਨਜ਼ਰ ਆ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨਤੀਜਾ ਜੋ ਵੀ ਆਏ ਪਰ ਵੋਚਟਾਂ ਦੀ ਗਿਣਤੀ ਰੁਕਣੀ ਨਹੀਂ ਚਾਹੀਦੀ।
ਖਾਸ ਗੱਲ ਇਹ ਹੈ ਕਿ ਟਰੰਪ ਦੇ ਵਿਰੋਧ 'ਚ ਕੱਢੀ ਦਗਈ ਰੈਲੀ ਦਾ ਨਾਂਅ 'ਸੇਵ ਦ ਇਲੈਕਸ਼ਨ' ਰੱਖਿਆ ਗਿਆ ਹੈ। ਲੋਕ ਅਮਰੀਕੀ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਹਿ ਕੇ ਪ੍ਰਦਰਸ਼ਨ ਕਰ ਰਹੇ ਹਨ।
ਜਿੱਤ ਦੇ ਕਰੀਬ ਪਹੁੰਚੇ ਬਾਇਡਨ ਨੇ ਕਿਹਾ, 'ਵਿਰੋਧੀਆਂ ਨੂੰ ਨਹੀਂ ਮੰਨਾਂਗਾ ਦੁਸ਼ਮਨ, ਸਭ ਦਾ ਰਾਸ਼ਟਰਪਤੀ ਬਣਾਂਗਾ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ