ਵਾਸ਼ਿੰਗਟਨ: ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਡੌਨਾਲਡ ਟਰੰਪ ਤੇ ਜੋ ਬਾਇਡਨ 'ਚ ਕਾਂਟੇ ਦੀ ਟੱਕਰ ਚੱਲ ਰਹੀ ਹੈ। ਇਸ ਦਰਮਿਆਨ ਨਤੀਜਿਆਂ ਲਈ ਅਹਿਮ ਸੂਬਾ ਬਣੇ ਨੇਵਾਦਾ 'ਚ ਵੋਟਾਂ ਦੀ ਗਿਣਤੀ 'ਤੇ ਸਮਾਂ ਲੱਗ ਸਕਦਾ ਹੈ। ਕਲਾਰਕ ਕਾਊਂਟੀ ਦੇ ਰਜਿਸਟਰਾਰ ਜੋ ਗਲੋਰਿਆ ਨੇ ਚੋਣ ਨਤੀਜਿਆਂ ਦੀ ਅਪਡੇਟ ਦੇਣ ਲਈ ਬੁਲਾਈ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਨੇਵਾਦਾ ਸੂਬੇ ਦੇ ਬੈਟਲਗ੍ਰਾਊਂਡ 'ਚ ਵੋਟਾਂ ਦੀ ਗਿਣਤੀ 12 ਨਵੰਬਰ ਤਕ ਪੂਰੀ ਹੋ ਸਕੇਗੀ।


ਗਲੋਰਿਆ ਨੇ ਅਮਰੀਕੀ ਮੀਡੀਆ ਨੂੰ ਕਿਹਾ, 'ਸ਼ਨੀਵਾਰ ਜਾਂ ਐਤਵਾਰ ਤਕ ਰਿਜ਼ਲਟ ਸਾਹਮਣੇ ਆ ਜਾਣਗੇ। ਪਰ ਨੇਵਾਦਾ ਕਾਨੂੰਨ ਤਹਿਤ ਆਖਰੀ ਦਿਨ ਹੀ ਵੋਟਾਂ ਦੀ ਸਿਸਟਮ 'ਚ ਐਂਟਰੀ ਕੀਤੀ ਜਾ ਸਕਦੀ ਹੈ। ਇਸ ਲਈ 12 ਨਵੰਬਰ ਤਕ ਵੋਟਾਂ ਦੀ ਗਿਣਤੀ ਪੂਰੀ ਹੋਵੇਗੀ।'


ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਨੇਵਾਦਾ 'ਚ ਬਹੁਤ ਘੱਟ ਫਰਕ ਨਾਲ ਅੱਗੇ ਚੱਲ ਰਹੇ ਹਨ। ਇਹ ਫਰਕ ਕੁਝ ਵੋਟਾਂ ਦਾ ਹੈ।


ਸਟੀਕ ਰਿਜ਼ਲਟ ਨੂੰ ਪਹਿਲ


ਗਲੋਰਿਆ ਨੇ ਕਿਹਾ 'ਕਲਾਰਕ ਕਾਊਂਟੀ 'ਚ ਸਾਡਾ ਟੀਚਾ ਤੇਜ਼ੀ ਨਾਲ ਗਿਣਤੀ ਕਰਨਾ ਨਹੀਂ ਹੈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਗਿਣਤੀ ਸਟੀਕ ਰਹੇ। ਨੇਵਾਦਾ ਸੂਬੇ ਦਾ ਰਿਜ਼ਲਟ ਸਪਸ਼ਟ ਰੂਪ ਤੋਂ ਪੂਰੇ ਦੇਸ਼ ਲਈ ਬਹੁਤ ਮਹੱਤਵਪੂਰਨ ਹੈ ਤੇ ਸਾਡਾ ਟੀਚਾ ਰਿਜ਼ਲਟ ਸਟੀਕ ਰੱਖਣਾ ਹੈ।'


ਗਲੋਰਿਆ ਨੇ ਦੱਸਿਆ ਕਲਾਰਕ ਕਾਊਂਟੀ 'ਚ ਗਿਣਤੀ ਲਈ ਘੱਟੋ ਘੱਟ 63,262 ਬੈਲੇਟਸ ਹਨ। ਜਿੰਨ੍ਹਾਂ 'ਚ ਚੋਣ ਦੇ ਦਿਨ ਡਰੌਪ ਬੌਕਸ 'ਚ 34,743 ਅਤੇ ਅਮਰੀਕੀ ਡਾਕ ਸੇਵਾ ਜ਼ਰੀਏ 4,2098 ਵੋਟਾਂ ਮਿਲੀਆਂ। ਉਨ੍ਹਾਂ ਕਿਹਾ ਚੋਣਾਂ ਦੇ ਦਿਨ ਦੇ ਰੂਪ 'ਚ ਪੋਸਟਮਾਰਕ ਕੀਤੇ ਗਏ ਮੇਲ ਇਨ੍ਹਾਂ ਬੈਲੇਸਟ 'ਚ ਛਾਂਟਣਾ ਜਾਰੀ ਹੈ। ਉਨ੍ਹਾਂ ਕਿਹਾ ਸਾਨੂੰ ਇਹ ਜਾਣਕਾਰੀ ਨਹੀਂ ਕਿ ਬਕਾਇਆ ਬੈਲੇਟਸ ਦੀ ਗਿਣਤੀ ਕਿੰਨੀ ਹੈ।


US Elections: ਟਰੰਪ ਲਈ ਮੁਸ਼ਕਿਲ ਘੜੀ, ਬਹੁਮਤ ਦੇ ਅੰਕੜੇ ਤੋਂ ਅਜੇ ਵੀ ਦੂਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ