ਵਾਸ਼ਿੰਗਟਨ: ਭਾਰਤ-ਚੀਨ ਵਿਚਾਲੇ ਸਰਹੱਦੀ ਤਣਾਅ ਦਰਮਿਆਨ ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਐਸਪਰ ਨੇ ਮੰਗਲਵਾਰ ਐਲਾਨ ਕੀਤਾ ਕਿ ਉਹ ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਚੀਨ ਦੀ ਰਣਨੀਤਕ ਚੁਣੌਤੀ ਦਾ ਸਾਹਮਣਾ ਕਰਨ ਲਈ ਦੋਵਾਂ ਦੇਸ਼ਾਂ ਦੇ ਗਠਜੋੜ ਨੂੰ ਮਜ਼ਬੂਤ ਕਰਨ 'ਤੇ ਚਰਚਾ ਹੋਵੇਗੀ।


ਭਾਰਤ ਸਦੀ ਦਾ ਮਹੱਤਵਪੂਰਨ ਸਾਥੀ


ਐਸਪਰ ਨੇ ਆਟਲਾਂਟਿਕ ਕਾਊਂਸਿਲ ਦੇ ਸੰਬੋਧਨ 'ਚ ਕਿਹਾ, 'ਭਾਰਤ ਇੰਡੋ-ਪੈਸਿਫਿਕ ਰੀਜਨ 'ਚ ਸਾਡੇ ਲਈ ਇਸ ਸਦੀ ਦਾ ਸਭ ਤੋਂ ਮਹੱਤਵਪੂਰਨ ਪਾਰਟਨਰ ਹੋਵੇਗਾ। ਐਸਪਰ ਨੇ ਕਿਹਾ ਉਨ੍ਹਾਂ ਦੀ ਯਾਤਰਾ ਐਲਾਇੰਸ ਨੂੰ ਮਜਬੂਤ ਕਰਨ, ਰੂਸੀ ਤੇ ਚੀਨ ਦੇ ਗਲੋਬਲ ਪਾਵਰ ਨੈਟਵਰਕ ਬਣਾਉਣ ਦੇ ਯਤਨਾਂ ਦੇ ਵਿਰੁੱਧ ਨਵੇਂ ਵਿਕਾਸ ਦੀ ਅਮਰੀਕੀ ਪਹਿਲ ਦਾ ਹਿੱਸਾ ਹੈ। ਰਿਪੋਰਟਾਂ ਮੁਤਾਬਕ ਨਵੀਂ ਦਿੱਲੀ 'ਚ ਗੱਲਬਾਤ 'ਚ ਆਪਸ 'ਚ ਇੰਟੈਲੀਜੈਂਸ ਸ਼ੇਅਰਿੰਗ ਵਧਾਉਣ 'ਤੇ ਵੀ ਗੱਲਬਾਤ ਕੀਤੀ ਜਾਵੇਗੀ।


ਕਪੂਰਥਲਾ 'ਚ ਦਰਦਨਾਕ ਸੜਕ ਹਾਦਸੇ 'ਚ ਛੇ ਲੋਕਾਂ ਦੀ ਮੌਤ


ਕੋਰੋਨਾ ਵਾਇਰਸ: 24 ਘੰਟੇ 'ਚ ਕਰੀਬ 4 ਲੱਖ ਕੋਰੋਨਾ ਕੇਸ ਵਧੇ, 6,000 ਤੋਂ ਜ਼ਿਆਦਾ ਮੌਤਾਂ


ਅਮਰੀਕੀ ਮੰਤਰੀਆਂ ਦਾ ਭਾਰਤ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦਕਿ ਹਿਮਾਲੀਅਨ ਬਾਰਡਰ ਰੀਜ਼ਨ 'ਚ ਝੜਪਾਂ ਦੇ ਬਾਅਦ ਭਾਰਤੀ ਹੋਰ ਚੀਨੀ ਫੌਜ ਦੇ ਵਿਚ ਤਣਾਅ ਬਣਿਆ ਹੋਇਆ। ਐਸਪਰ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ। ਇੱਥੇ ਟੈਂਲੇਟਡ ਲੋਕ ਹਨ ਤੇ ਉਹ ਹਰ ਦਿਨ ਹਿਮਾਲਿਆ ਤੇ ਚੀਨ ਦੇ ਹਮਲਾਵਰ ਰਵੱਈਏ ਦਾ ਸਾਹਮਣਾ ਕਰਦੇ ਹਨ।


ਐਸਪਰ ਨੇ ਅਗਲੇ ਮਹੀਨੇ ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਦੇ ਵਿਚ ਹੋਣ ਵਾਲੇ ਮਾਲਾਬਾਰ ਨੇਵਲ ਆਕਸਰਸਾਇਜ਼ ਦਾ ਵੀ ਜ਼ਿਕਰ ਕੀਤਾ। ਪਿਛਲੇ ਨਵੰਬਰ 'ਚ ਹੀ ਅਮਰੀਕਾ ਤੇ ਭਾਰਤ ਵਿਚਾਲੇ ਪਹਿਲੀ ਵਾਰ ਥਲ ਸੈਨਾ, ਏਅਰਫੋਰਸ ਅਤੇ ਨੇਵੀ ਦੇ ਵਿਚ ਅਭਿਆਸ ਹੋਇਆ। ਦੋਵਾਂ ਦੇਸ਼ਾਂ ਵਿਚ ਪਿਛਲੇ ਮਹੀਨੇ ਸਾਇਬਰ ਡਿਫੈਂਸ ਨੂੰ ਲੈਕੇ ਵੀ ਗੱਲਬਾਤ ਹੋਈ ਹੈ। ਐਸਪਰ ਦੇ ਮੁਤਾਬਕ ਭਾਰਤ ਅਤੇ ਅਮਰੀਕਾ ਦੇ ਵਿਚ ਹੋਣ ਵਾਲੀ ਗੱਲਬਾਤ 'ਚ ਚੀਨੀ ਚੁਣੌਤੀ ਦੇ ਵਿਚ ਆਪਸੀ ਸਹਿਯੋਗ ਤੇ ਮਜਬੂਤ ਚਰਚਾ ਹੋਵੇਗੀ।


ਨਵਾਜ਼ ਸ਼ਰੀਫ ਦੀ ਧੀ ਮਰਿਅਮ ਖਿਲਆਫ ਐਫਆਈਆਰ ਦਰਜ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ