ਵਾਸ਼ਿੰਗਟਨ: ਅਮਰੀਕੀ ਸਰਕਾਰ ਨੇ ਗੂਗਲ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਨਿਆਂ ਵਿਭਾਗ ਵੱਲੋਂ ਦਾਇਰ ਮੁਕੱਦਮੇ 'ਚ ਇਲਜ਼ਾਮ ਲਾਇਆ ਗਿਆ ਕਿ ਦਿੱਗਜ਼ ਆਈਟੀ ਕੰਪਨੀ ਆਨਲਾਈਨ ਖੋਜ 'ਚ ਮੁਕਾਬਲੇ ਤੇ ਉਪਭੋਗਤਾ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੀ ਹਕੂਮਤ ਦੀ ਦੁਰਵਰਤੋ ਕਰ ਰਹੀ ਹੈ।
ਕਰੀਬ 20 ਸਾਲ ਪਹਿਲਾਂ ਮਾਇਕ੍ਰੋਸੌਫਟ ਖਿਲਾਫ ਕੀਤੇ ਗਏ ਮੁਕੱਦਮੇ ਦੇ ਬਾਅਦ ਤੋਂ ਹੀ ਤਾਜ਼ਾ ਮਾਮਲਾ ਮੁਕਾਬਲੇ ਨੂੰ ਬਚਾਉਣ ਲਈ ਸਰਕਾਰ ਵੱਲੋਂ ਚੁੱਕਿਆ ਗਿਆ ਬਹੁਤ ਮਹੱਤਵਪੂਰਨ ਕਦਮ ਹੈ। ਨਿਆਂ ਵਿਭਾਗ ਅਤੇ ਸੰਘੀ ਟ੍ਰੇਡ ਕਮਿਸ਼ਨ 'ਚ ਐਪਲ, ਐਮੋਜ਼ੋਨ ਅਤੇ ਫੇਸਬੁੱਕ ਸਮੇਤ ਪ੍ਰਮੁੱਖ ਕੰਪਨੀਆਂ ਖਿਲਾਫ ਚੱਲ ਰਹੀ ਜਾਂਚ ਨੂੰ ਦੇਖਦਿਆਂ ਹੋਇਆ ਇਹ ਮੁਕੱਦਮਾ ਫੈਸਲਾਕੁੰਨ ਸਾਬਿਤ ਹੋ ਸਕਦਾ ਹੈ।
ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਜੇਫ ਰੋਸੇਨ ਨੇ ਦੱਸਿਆ ਕਿ ਗੂਗਲ ਇੰਟਰਨੈੱਟ ਦਾ ਐਂਟਰੀ ਗੇਟ ਹੈ ਤੇ ਖੋਜ-ਵਿਗਿਆਪਨ ਦੇ ਬਜ਼ਾਰ 'ਚ ਉਸ ਦੀ ਇਹ ਦੈਂਤ ਹੈ। ਉਨ੍ਹਾਂ ਕਿਹਾ, 'ਗੂਗਲ ਨੇ ਵਿਸ਼ੇਸ਼ ਵਤੀਰੇ ਦੇ ਜ਼ਰੀਏ ਆਪਣੀ ਏਕਾਧਿਕਾਰਵਾਦੀ ਸ਼ਕਤੀਆਂ ਨੂੰ ਬਣਾਈ ਰੱਖਣਾ ਹੈ। ਜੋ ਮੁਕਾਬਲੇ ਲਈ ਹਾਨੀਕਾਰਕ ਹੈ।'
ਪੰਜਾਬ ਵਿਧਾਨ ਸਭਾ 'ਚ ਬੀਜੇਪੀ ਵਿਧਾਇਕਾਂ ਨੂੰ ਖੇਤੀ ਬਿੱਲਾਂ ਦਾ ਕਰਨਾ ਚਾਹੀਦਾ ਸੀ ਵਿਰੋਧ- ਪੀ.ਚਿਦੰਬਰਮ
ਸੰਸਦ ਅਤੇ ਉਪਭੋਗਤਾ ਮਾਮਲਿਆਂ ਦੇ ਵਕੀਲ ਲੰਬੇ ਸਮੇਂ ਤੋਂ ਗੂਗਲ ਤੇ ਇਲਜ਼ਾਮ ਲਾ ਰਹੇ ਸਨ ਕਿ ਕੰਪਨੀ ਮੁਨਾਫਾ ਵਧਾਉਣ ਲਈ ਆਨਲਾਈਨ ਸਰਚ ਕਾਰੋਬਾਰ 'ਚ ਆਪਣੇ ਪ੍ਰਭਾਵ ਦੀ ਦੁਰਵਰਤੋਂ ਕਰ ਰਹੀ ਹੈ। ਗੂਗਲ ਦੀ ਮੂਲ ਕੰਪਨੀ ਐਲਫਾਬੈਟ ਇੰਕ ਹੈ ਅਤੇ ਇਸ ਦਾ ਬਜ਼ਾਰੀ ਮੁੱਲ 1,000 ਅਰਬ ਡਾਲਰ ਤੋਂ ਜ਼ਿਆਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ