ਵਾਸਿੰਗਟਨ: ਅਮਰੀਕਾ ’ਚ ਕੋਰੋਨਾ ਵਾਇਰਸ (Coronavirus in America) ਦੇ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਹਾਲਤ ’ਚ ਅਮਰੀਕੀ ਸਰਕਾਰ ਹੁਣ ਇੱਕ ਬੂਸਟਰ ਵੈਕਸੀਨ (Booster Vaccine) ਬਣਾਉਣ ਦੀ ਯੋਜਨਾ ਉਲੀਕ ਰਹੀ ਹੈ। ਵਿਗਿਆਨੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਮਹਾਮਾਰੀ ਵਿਰੁੱਧ ਲੜਾਈ ਲੰਬੀ ਹੋ ਸਕਦੀ ਹੈ। ਅਜਿਹੀ ਹਾਲਤ ਵਿੱਚ ਬੂਸਟਰ ਡੋਜ਼ ਦੀ ਪਲੈਨਿੰਗ ਹੁਣੇ ਤੋਂ ਸ਼ੁਰੂ ਕਰਨ ਦੀ ਜ਼ਰੂਰਤ ਹੈ।


ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਹੌਲੀ-ਹੌਲੀ ਜਾਨਲੇਵਾ ਹੁੰਦਾ ਜਾ ਰਿਹਾ ਹੈ। ਇਸੇ ਲਈ ਸਾਨੂੰ ਵੈਕਸੀਨ ਬਣਾਉਣ ਦਾ ਕੰਮ ਜਾਰੀ ਰੱਖਣਾ ਚਾਹੀਦਾ ਹੈ। ਨਾਲ ਹੀ ਕਿਹਾ ਕਿ ਇਸ ਵੇਲੇ ਜੇ ਅਸੀਂ ਧਿਆਨ ਨਹੀਂ ਦੇਵਾਂਗੇ, ਤਾਂ ਅੱਗੇ ਚੱਲ ਕੇ ਸਾਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਇਸ ਵੇਲੇ ਭਾਰਤ ’ਚ ਵੈਕਸੀਨ ਦੀ ਭਾਰੀ (Shortage of Vaccine in India) ਕਮੀ ਵੇਖੀ ਜਾ ਰਹੀ ਹੈ। ਕਈ ਰਾਜ ਕੇਂਦਰ ਸਰਕਾਰ (Government of India) ਤੋਂ ਵਾਜਬ ਮਾਤਰਾ ’ਚ ਵੈਕਸੀਨ ਦੇਣ ਦੀ ਮੰਗ ਕਰ ਰਹੇ ਹਨ। ਇਸ ਵੇਲੇ ਭਾਰਤ ’ਚ ਸਿਰਫ਼ ਦੋ ਕੰਪਨੀਆਂ ਅਜਿਹੀਆਂ ਹਨ, ਜੋ ਵੈਕਸੀਨ ਬਣਾਉਣ ਦਾ ਕੰਮ ਕਰ ਰਹੀਆਂ ਹਨ। ਅਜਿਹੀ ਹਾਲਤ ਵਿੱਚ ਕਈ ਰਾਜਾਂ ਦੀਆਂ ਸਰਕਾਰਾਂ ਨੇ ਕੇਂਦਰ ਨੁੰ ਹੋਰ ਵਿਕਲਪ ਲੱਭਣ ਦੀ ਮੰਗ ਕੀਤੀ ਹੈ।


ਉੱਧਰ ਅਮਰੀਕਾ ’ਚ ਕੋਰੋਨਾ ਵੈਕਸੀਨ ਦੇਣ ਦੀ ਮੁਹਿੰਮ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਅਮਰੀਕਾ ’ਚ ਹੁਦ ਤੱਕ ਕੁੱਲ ਆਬਾਦੀ ਦੇ 35 ਫ਼ੀਸਦੀ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ। ਜਿੱਥੇ ਭਾਰਤ ’ਚ ਲੋਕਾਂ ਨੂੰ ਵੈਕਸੀਨ ਨਹੀਂ ਮਿਲ ਰਹੀ, ਉੱਥੇ ਅਮਰੀਕਾ ਬੂਸਟਰ ਡੋਜ਼ ਦੀ ਪਲੈਨਿੰਗ ਸ਼ੁਰੂ ਕਰ ਰਿਹਾ ਹੈ। ਅਜਿਹੀ ਹਾਲਤ ਵਿੱਚ ਭਾਰਤ ਸਰਕਾਰ ਸਾਹਵੇਂ ਕਈ ਸੁਆਲ ਖੜ੍ਹੇ ਹੋ ਰਹੇ ਹਨ।


ਇਸ ਤੋਂ ਪਹਿਲਾਂ ਅਮਰੀਕਾ ’ਚ ਲਾਗ ਦੇ ਰੋਗਾਂ ਦੇ ਮਾਹਿਰ ਡਾ. ਐਨਥੋਨੀ ਫ਼ਾਉਚੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਰਤ ਨੇ ਗ਼ਲਤ ਧਾਰਨਾ ਬਣਾਈ ਕਿ ਉੱਥੇ ਕੋਵਿਡ-19 ਦੀ ਵਿਸ਼ਵ ਮਹਾਮਾਰੀ ਦਾ ਕਹਿਰ ਖ਼ਤਮ ਹੋ ਗਿਆ ਹੈ ਤੇ ਸਮੇਂ ਤੋਂ ਪਹਿਲਾਂ ਲੌਕਡਾਊਨ ਖੋਲ੍ਹ ਦਿੱਤਾ ਹੈ; ਜਿਸ ਕਾਰਣ ਉੱਥੇ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।


ਫ਼ਾਉਚੀ ਨੇ ਸੈਨੇਟ ਦੀ ਸਿਹਤ, ਸਿੱਖਿਆ, ਕਿਰਤ ਤੇ ਪੈਨਸ਼ਨ ਕਮੇਟੀ ਨੂੰ ਕਿਹਾ ਕਿ ਭਾਰਤ ਹਾਲੇ ਜਿਸ ਗੰਭੀਰ ਸੰਕਟ ’ਚ ਹੈ, ਉਸ ਦਾ ਕਾਰਨ ਇਹ ਹੈ ਕਿ ਉੱਥੇ ਅਸਲ ’ਚ ਮਾਮਲੇ ਵਧ ਰਹੇ ਸਨ।


ਇਹ ਵੀ ਪੜ੍ਹੋ: ਬਰਨਾਲਾ ਦੇ ਨੌਜਵਾਨ ਦਾ ਕੈਨੇਡਾ ’ਚ ਕਤਲ, ਮ੍ਰਿਤਕ ਦੇਹ ਪੰਜਾਬ ਭੇਜਣ ਲਈ Gofundme ਮੁਹਿੰਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904