ਦੁਨੀਆ ’ਚ ਹਰ ਸਾਲ ਕਰੋੜਾਂ ਬੱਚੇ ਅਗ਼ਵਾ ਹੁੰਦੇ ਹਨ ਤੇ ਫਿਰ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੁੰਦਾ ਹੈ ਤੇ ਹੋਰ ਕਈ ਤਰੀਕਿਆਂ ਨਾਲ ਤਸ਼ੱਦਦ ਢਾਹਿਆ ਜਾਂਦਾ ਹੈ। ਬੱਚਿਆਂ ਨਾਲ ਸੈਕਸ ਕਰਨ ਲਈ ਉਨ੍ਹਾਂ ਦੀ ਤਸਕਰੀ ਬਾਰੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਗੁੰਮਰਾਹਕੁੰਨ ਜਾਣਕਾਰੀ ਮੌਜਦ ਹੈ। ਇਹ ਜਾਣਕਾਰੀ ਲੌਸ ਏਂਜਲਸ (ਅਮਰੀਕਾ) ਤੋਂ ਲੈ ਕੇ ਲੰਦਨ (ਇੰਗਲੈਂਡ) ਤੱਕ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਬਾਰੇ ਹੁੰਦੀ ਹੈ।


 


ਬੱਚੇ ਅਗ਼ਵਾ ਕਰ ਕੇ ਉਨ੍ਹਾਂ ਦਾ ਸ਼ੋਸ਼ਣ ਜਾਂ ਤਸਕਰੀ ਕਰਨਾ ਇੱਕ ਬਹੁਤ ਹੀ ਜਜ਼ਬਾਤੀ ਮਾਮਲਾ ਹੈ।  20 ਸਾਲ ਤੱਕ ਦੀਆਂ ਕੁੜੀਆਂ ਅਤੇ 25 ਸਾਲ ਤੱਕ ਦੇ ਮੁੰਡਿਆਂ ਨਾਲ ਜੇ ਕਦੇ ਕੋਈ ਜਿਨਸੀ ਸ਼ੋਸ਼ਣ ਹੁੰਦਾ ਹੈ, ਤਾਂ ਉਨ੍ਹਾਂ ਵਿੱਚੋਂ ਕੁਝ ਕਦੇ ਵੀ ਵੀ ਆਪਣੇ ਨਾਲ ਵਾਪਰਨ ਵਾਲੀ ਅਜਿਹੀ ਵਧੀਕੀ ਬਾਰੇ ਕਿਸੇ ਨੂੰ ਦੱਸਦੇ ਹੀ ਨਹੀਂ।


 


ਇੱਕ ਅਧਿਐਨ ਮੁਤਾਬਕ 18 ਸਾਲ ਤੋਂ ਪਹਿਲਾਂ 10 ਫ਼ੀ ਸਦੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋ ਜਾਂਦਾ ਹੈ; ਜਿਨ੍ਹਾਂ ਵਿੱਚੋਂ ਲੜਕੀਆਂ ਦੇ ਸ਼ੋਸ਼ਣ ਦੇ ਮਾਮਲੇ 14 ਫ਼ੀਸਦੀ ਹੁੰਦੇ ਹਨ ਤੇ ਲੜਕਿਆਂ ਨਾਲ ਅਜਿਹੇ 4% ਮਾਮਲੇ ਹੁੰਦੇ ਹਨ। ਬਹੁਤੇ ਮਾਮਲਿਆਂ ਵਿੱਚ ਬਾਲਗ਼ ਮੁਲਜ਼ਮ ਪਰਿਵਾਰ ਦਾ ਕੋਈ ਜਾਣਕਾਰ ਹੀ ਹੁੰਦਾ ਹੈ ਤੇ ਬੱਚਿਆਂ ਨੂੰ ਉਸ ਉੱਤੇ ਪੂਰਾ ਭਰੋਸਾ ਵੀ ਹੁੰਦਾ ਹੈ। ਸਿਰਫ਼ 15% ਮਾਮਲਿਆਂ ਵਿੱਚ ਹੀ ਮੁਲਜ਼ਮ ਅਜਨਬੀ ਹੁੰਦਾ ਹੈ।


 


ਅਮਰੀਕਾ ਦੇ ਬਿਊਰੋ ਆਫ਼ ਜਸਟਿਸ ਦੇ ਅੰਕੜਿਆਂ ਮੁਤਾਬਕ 17 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਕਿਸੇ ਅਜਨਬੀ ਹੱਥੋਂ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਹੁੰਦੀਆਂ ਹਨ ਤੇ 5% ਮੁੰਡਿਆਂ ਨਾਲ ਵੀ ਅਜਿਹਾ ਸ਼ੋਸ਼ਣ ਹੁੰਦਾ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ 16 ਸਾਲ ਤੋਂ ਘੱਟ ਉਮਰ ਦੀਆਂ 11.5% ਬੱਚੀਆਂ ਨਾਲ ਕੋਈ ਅਜਨਬੀ ਜਿਨਸੀ ਸ਼ੋਸ਼ਣ ਕਰਦੇ ਹਨ।


 


ਬੱਚਿਆਂ ਨਾਲ ਅਜਿਹਾ ਜਿਨਸੀ ਸ਼ੋਸ਼ਣ ਕਰਨ ਵਿੱਚ ਕੋਈ ਧਾਰਮਿਕ ਵਿਅਕਤੀ, ਅਧਿਆਪਕ ਤੇ ਕੋਚ ਸ਼ਾਮਲ ਹੁੰਦੇ ਹਨ। ਅਜਹੇ ਮਾਮਲਿਆਂ ਦੀ ਮੀਡੀਆ ਕਵਰੇਜ ਸਮੇਂ ਤੱਥਾਂ ਨੂੰ ਵੱਡੇ ਪੱਧਰ ਉੱਤੇ ਤੋੜ-ਮਰੋੜ ਦਿੱਤਾ ਜਾਂਦਾ ਹੈ।


 


ਅਜਿਹੀ ਇੱਕ ਮੀਡੀਆ ਰਿਪੋਰਟ ਅਨੁਸਾਰ ਇਕੱਲੇ ਅਮਰੀਕਾ ਦੇਸ਼ ਵਿੱਚ 8 ਲੱਖ ਬੱਚੇ ਲਾਪਤਾ ਹੋ ਜਾਂਦੇ ਹਨ। ਜੇ ਇਸ ਰਿਪੋਰਟ ਉੱਤੇ ਭਰੋਸਾ ਕਰੀਏ, ਤਾਂ ਪੂਰੀ ਦੁਨੀਆ ਵਿੱਚ ਬੱਚਿਆਂ ਨੂੰ ਅਗ਼ਵਾ ਕਰਨ ਦੀਆਂ 1.90 ਕਰੋੜ ਵਾਰਦਾਤਾਂ ਵਾਪਰਨੀਆਂ ਚਾਹੀਦੀਆਂ ਹਨ।


 


ਪਰ ਜੇ ਐਫ਼ਬੀਆਈ ਦੇ ਅੰਕੜਿਆਂ ਨੂੰ ਰਤਾ ਗਹੁ ਨਾਲ ਵਾਚੀਏ, ਤਾਂ ਸਾਲ 2020 ਦੌਰਾਨ 17 ਸਾਲ ਤੋਂ ਘੱਟ ਉਮਰ ਦੇ 3.65 ਲੱਖ ਬੱਚੇ ਲਾਪਤਾ ਹੋਏ ਸਨ; ਇਨ੍ਹਾਂ ਵਿੱਚੋਂ ਵੀ ਬਹੁਤੇ ਬੱਚੇ ਆਪਣੇ-ਆਪ ਹੀ ਘਰਾਂ ਤੋਂ ਭੱਜੇ ਸਨ। ਉਨ੍ਹਾਂ ਵਿੱਚੋਂ ਵੀ ਅੱਧੇ ਬੱਚਿਆਂ ਨੂੰ ਕੁਝ ਘੰਟਿਆਂ ਅੰਦਰ ਹੀ ਲੱਭ ਵੀ ਲਿਆ ਗਿਆ ਸੀ। 99% ਮਾਮਲਿਆਂ ਵਿੱਚ ਬੱਚੇ ਸਹੀ-ਸਲਾਮਤ ਲੱਭ ਲਏ ਗਏ ਸਨ। ਅਮਰੀਕੀ ਅੰਕੜਿਆਂ ਅਨੁਸਾਰ ਸਾਲ 2010 ਤੋਂ ਅਮਰੀਕਾ ’ਚ 21 ਸਾਲ ਤੋਂ ਘੱਟ ਉਮਰ ਦੇ ਸਿਰਫ਼ 350 ਬੱਚੇ ਹੀ ਅਗ਼ਵਾ ਹੁੰਦੇ ਰਹੇ ਹਨ। ਅਜਿਹੀਆਂ ਵਾਰਦਾਤਾਂ ਅਜਨਬੀਆਂ ਵੱਲੋਂ ਅੰਜਾਮ ਦਿੱਤੀਆਂ ਜਾਂਦੀਆਂ ਹਨ।


 


ਇੰਝ ਅਜਿਹਾ ਕੋਈ ਸਬੂਤ ਮੌਜੂਦ ਨਹੀਂ ਹੈ ਕਿ ਵਿਕਸਤ ਦੇਸ਼ਾਂ ਵਿੱਚ ਲੱਖਾਂ ਬੱਚਿਆਂ ਨੂੰ ਅਗ਼ਵਾ ਕੀਤਾ ਜਾਂਦਾ ਹੈ।


 


ਸੰਯੁਕਤ ਰਾਸ਼ਟਰ ਦੀ ਵਿਸ਼ਵ ਪੱਧਰੀ ਰਿਪੋਰਟ ਅਨੁਸਾਰ ਦੁਨੀਆ ’ਚ ਹਰ ਸਾਲ 25,000 ਮਾਮਲੇ ਅਜਿਹੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚ ਮਨੁੱਖੀ ਤਸਕਰੀ ਸ਼ਾਮਲ ਹੁੰਦੀ ਹੈ। ਪਰ ਕੁਝ ਹੋਰ ਖੋਜਕਾਰਾਂ ਅਨੁਸਾਰ ਦੁਨੀਆ ਵਿੱਚ 2.10 ਕਰੋੜ ਲੋਕਾਂ ਦੀ ਤਸਕਰੀ ਹਰ ਸਾਲ ਹੁੰਦੀ ਹੈ। ਉਨ੍ਹਾਂ ਵਿੰਚੋਂ 50 ਲੱਖ ਦੀ ਤਸਕਰੀ ਸੈਕਸ–ਗ਼ੁਲਾਮ ਬਣਾਉਣ ਲਈ ਹੁੰਦੀ ਹੈ। ਅਜਿਹੇ 70 ਫ਼ੀਸਦੀ ਮਾਮਲੇ ਏਸ਼ੀਆ ਵਿੱਚ ਵਾਪਰਦੇ ਹਨ। ਇਨ੍ਹਾਂ 99 ਫ਼ੀ ਸਦੀ ਮਾਮਲਿਆਂ ਵਿੱਚ ਔਰਤਾਂ ਨੂੰ ਹੀ ਸਮੱਗਲ ਕੀਤਾ ਜਾਂਦਾ ਹੈ। ਯੂਰੋਪ ਤੇ ਕੇਂਦਰੀ ਏਸ਼ੀਆ ਵਿੱਚ 14 ਫ਼ੀਸਦੀ, ਅਫ਼ਰੀਕਾ ’ਚ 8% ਤੇ ਅਰਬ ਮੁਲਕਾਂ ਵਿੱਚ ਅਜਿਹੀਆਂ 1% ਘਟਨਾਵਾਂ ਵਾਪਰਦੀਆਂ ਹਨ।