ਵਾਸ਼ਿੰਗਟਨ: ਅਮਰੀਕਾ ਦੇ ਹਸਪਤਾਲ ਨੇ 1,800 ਔਰਤਾਂ ਤੋਂ ਮੁਆਫ਼ੀ ਮੰਗੀ ਹੈ, ਕਿਉਂਕੇ ਹਸਪਤਾਲ ਨੇ ਉਨ੍ਹਾਂ ਦੇ ਜਣੇਪੇ ਤੇ ਹੋਰਨਾਂ ਗਾਇਨੋਕੌਲੀਜਿਕਲ ਸਰਜਰੀਜ਼ (ਜਨਾਨਾ ਰੋਗ) ਦੌਰਾਨ ਵੀਡੀਓ ਬਣਾਈ ਸੀ। ਇਹ ਘਟਨਾਵਾਂ ਜੁਲਾਈ 2012 ਤੋਂ ਜੂਨ 2013 ਦਰਮਿਆਨ ਵਾਪਰੀਆਂ ਸਨ।

ਸ਼ਾਰਪ ਗ੍ਰੌਸਮੋਂਟ ਹਸਪਤਾਲ ਨੇ ਸਪੱਸ਼ਟੀਕਰਨ ਦਿੱਤਾ ਕਿ ਹਸਪਤਾਲ ਵਿੱਚੋਂ ਕਈ ਤਾਕਤਵਰ ਦਵਾਈਆਂ ਦੇ ਗ਼ਾਇਬ ਹੋਣ ਮਗਰੋਂ ਸੁਰੱਖਿਆ ਦੇ ਲਿਹਾਜ਼ ਨਾਲ ਕੈਮਰੇ ਲਾਏ ਗਏ ਸਨ। ਇਨ੍ਹਾਂ ਵਿੱਚ ਹੀ ਔਰਤਾਂ ਦੀ ਜਣੇਪੇ ਦੌਰਾਨ ਵੀਡੀਓ ਬਣ ਗਈ ਸੀ।

ਹਸਪਤਾਲ ਨੇ ਕਿਹਾ ਕਿ ਅੱਗੇ ਤੋਂ ਅਜਿਹਾ ਕਦੇ ਵੀ ਨਹੀਂ ਵਾਪਰੇਗਾ, ਕਿਉਂਕਿ ਜੋ ਦਵਾਈਆਂ ਚੋਰੀ ਕਰਦਾ ਸੀ ਉਹ ਵਿਅਕਤੀ ਹੁਣ ਹਸਪਤਾਲ ਵਿੱਚ ਕੰਮ ਨਹੀਂ ਕਰਦਾ। ਇਸ ਲਈ ਉਨ੍ਹਾਂ ਦੱਸਿਆ ਕਿ ਇਹ ਨਿਗਰਾਨੀ ਸਿਸਟਮ ਹਟਾ ਲਿਆ ਗਿਆ ਹੈ। ਹਸਪਤਾਲ 'ਤੇ 81 ਔਰਤਾਂ ਨੇ ਕੇਸ ਦਾਇਰ ਕੀਤਾ ਸੀ।