ਵਾਸ਼ਿੰਗਟਨ: ਅਮਰੀਕਾ ‘ਚ 130 ਭਾਰਤੀ ਵਿਦਿਆਰਥੀ ਮੁਸ਼ਕਲ ‘ਚ ਫਸੇ ਹੋਏ ਹਨ। ਇਨ੍ਹਾਂ ‘ਤੇ ਕੰਮ ਲਈ ਫਰਜ਼ੀ ਯੂਨੀਵਰਸਿਟੀ ਵੱਲੋਂ ਗੇਟਵੇ ਸਰਟੀਫਿਕੇਟ ਹਾਸਲ ਕਰਨ ਦੇ ਇਲਜ਼ਾਮ ਹਨ। ਇਨ੍ਹਾਂ ਨੂੰ ਅਮਰੀਕਾ ਦੀਆਂ ਵੱਖ-ਵੱਖ ਥਾਂਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ‘ਚ ਅਮਰੀਕੀ ਸਾਂਸਦਾਂ ਨੇ ਟਰੰਪ ਪ੍ਰਸਾਸ਼ਨ ਨੂੰ ਵਿਦਿਆਰਥੀਆਂ ਨਾਲ ਮਨੁੱਖੀ ਰਵੱਈਆ ਅਪਣਾਉਣ ਦੀ ਅਪੀਲ ਕੀਤੀ ਹੈ। ਇਸ ਲਈ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ।
ਇਹ ਅਪੀਲ ਭਾਰਤੀ ਦੂਤਾਵਾਸ ਵੱਲੋਂ ਇਨ੍ਹਾਂ ਵਿਦਿਆਰਥੀਆਂ ਨਾਲ ਸੰਪਰਕ ਹੋਣ ਦੌਰਾਨ ਕੀਤੀ ਗਈ ਹੈ। ਇਹ ਵੀ ਰਿਪੋਰਟਾਂ ਆਈਆਂ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਖਾਣ ਦੀਆਂ ਦਿਕੱਤਾਂ ਦੇ ਨਾਲ ਹੋਰ ਵੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਡੀਐਚਐਸ ਸਟਿੰਗ ਅਪ੍ਰੇਸ਼ਨ ਦੇ ਇਨ੍ਹਾਂ ਪੀੜਤਾਂ ‘ਚ ਕਰੀਬ ਸੱਤ ਮਹਿਲਾ ਵਿਦਿਆਰਥੀ ਹਨ। ਇਸ ਵਿਦਿਆਰਥੀ ਦੇਸ਼ ਦੀਆਂ 36 ਜੇਲ੍ਹਾਂ ‘ਚ ਬੰਦ ਹਨ ਤੇ ਭਾਰਤ ਨੇ ਇਨ੍ਹਾਂ ਨਾਲ ਸੰਪਰਕ ਕਰ ਲਿਆ ਹੈ।
ਕੈਲੀਫੋਰਨੀਆ ‘ਚ ਕੈਦ ਇਨ੍ਹਾਂ ਵਿੱਚੋਂ ਕੁਝ ਵਿਦਿਆਰਥੀਆਂ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਨ੍ਹਾਂ ਨੂੰ ਟ੍ਰੈਕਿੰਗ ਡਿਵਾਇਸ ਨਾਲ ਮਾਨੀਟਰ ਕੀਤਾ ਜਾ ਰਿਹਾ ਹੈ। ਅਟਲਾਂਟਾ ਦੇ ਇੱਕ ਵਕੀਲ ਫਨੀ ਬੋਬਵਾ ਦਾ ਕਹਿਣਾ ਹੈ, “ਇਨ੍ਹਾਂ ਵਿੱਚੋਂ ਕਈਆਂ ਨੂੰ ਜ਼ਮਾਨਤ ਦੌਰਾਨ ਭਾਰੀ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਨੂੰ ਸਿਰਫ ਤਾਂ ਜ਼ਮਾਨਤ ਮਿਲ ਸਕਦੀ ਹੈ ਜੇਕਰ ਕੋਰਟ ਕੋਈ ਤਾਰੀਖ ਤੈਅ ਕਰਦੀ ਹੈ।”
ਅਮਰੀਕਾ ਦੇ ਸੰਘੀ ਅਧਿਕਾਰੀਆਂ ਨੇ ਕਈ ਛਾਪੇ ਮਾਰ 130 ਭਾਰਤੀ ਤੇ ਭਾਰਤੀ ਮੂਲ ਦੇ ਅਮਰੀਕੀ ਨਾਗਰੀਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਲੋਕ ਫਰਜ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਰਜਿਸਟਰਡ ਸੀ ਤੇ ਦੇਸ਼ ‘ਚ ਕੰਮ ਕਰ ਰਹੇ ਸੀ। ਹੁਣ ਇਨ੍ਹਾਂ ਸਭ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਹਿਰਾਸਤ ‘ਚ ਸਭ ਦੀ ਉਮਰ ਕਰੀਬ 30 ਸਾਲ ਦੇ ਨੇੜੇ ਹੈ।