ਕੁਵੈਤ: ਭਾਰਤ ‘ਚ ਵਿਆਹ ਨੂੰ ਸੱਤ ਜਨਮ ਦਾ ਸਾਥ ਮੰਨਦੇ ਹਨ। ਹਾਲ ਹੀ ‘ਚ ਇੱਕ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਭਾਰਤ ‘ਚ ਤਲਾਕ ਦੀ ਔਸਤ ਸਭ ਤੋਂ ਘੱਟ ਹੈ। ਫੇਰ ਵੀ ਕਈ ਵਾਰ ਰਿਸ਼ਤਿਆਂ ‘ਚ ਕੜਵਾਹਟ ਆਉਣ ਤੋਂ ਬਾਅਦ ਤਲਾਕ ਹੁੰਦੇ ਹਨ। ਕੁਵੈਤ ‘ ਹੈਰਾਨ ਕਰਨ ਵਾਲਾ ਤਲਾਕ ਦਾ ਮਾਮਲਾ ਸਾਹਮਣੇ ਆਇਆ ਹੈ।

ਕੁਵੈਤ ‘ਚ ਤਲਾਕ ਵਿਆਹ ਤੋਂ ਇੰਨੀ ਕੁ ਦੇਰ ਬਾਅਦ ਹੋ ਗਿਆ ਕਿ ਜਿੰਨੀ ਦੇਰ ‘ਚ  ਮੈਗੀ ਵੀ ਠੀਕ ਤਰ੍ਹਾਂ ਨਹੀਂ ਪੱਕਦੀ ਹੋਵੇਗੀ। ਜੀ ਹਾਂ, ਡੇਲੀ ਮੇਲ ‘ਚ ਛਪੀ ਖ਼ਬਰ ਮੁਤਾਬਕ ਇਸ ਜੋੜੇ ਦਾ ਵਿਆਹ ਮਹਿਜ਼ 3 ਮਿੰਟ ‘ਚ ਟੁੱਟ ਗਿਆ। ਇਸ ‘ਚ ਕੁੜੀ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਫਿਸਲ ਗਈ।

ਗੱਲ ਇੱਥੇ ਨਹੀਂ ਮੁੱਕਦੀ ਕੁੜੀ ਦੇ ਫਿਸਲ ਜਾਣ ਤੋਂ ਬਾਅਦ ਮੁੰਡੇ ਨੇ ਉਸ ਨੂੰ ਬੇਵਕੂਫ ਕਹਿ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਕੁੜੀ ਨੇ ਵਿਆਹ ਦੇ ਕਾਗਜ਼ਾਂ ‘ਤੇ ਸਾਈਨ ਤੋਂ ਚੰਦ ਮਿੰਟਾਂ ਬਾਅਦ ਜੱਜ ਨੂੰ ਵਿਆਹ ਖ਼ਤਮ ਕਰਨ ਦੀ ਗੱਲ ਕਹਿ ਦਿੱਤੀ।

ਤਿੰਨ ਮਿੰਟ ਤਕ ਦੇ ਇਸ ਵਿਆਹ ਤੋਂ ਬਾਅਦ ਕੁੜੀ ਨੂੰ ਸੋਸ਼ਲ ਮੀਡੀਆ ‘ਤੇ ਭਰਵਾਂ ਹੁੰਗਾਰਾ ਮਿਲਿਆ। ਯੂਜ਼ਰਸ ਦਾ ਕਹਿਣਾ ਹੈ ਕਿ ਕੁੜੀ ਨੇ ਸਹੀ ਫੈਸਲਾ ਲਿਆ ਜੋ ਹੁਣ ਤੋਂ ਹੀ ਅਜਿਹਾ ਵਤੀਰਾ ਕਰ ਰਿਹਾ ਹੈ ਉਹ ਅੱਗੇ ਜਾ ਕੇ ਕੀ ਕਰੇਗਾ।