ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਨਸ਼ੀਲੀਆਂ ਦਵਾਈਆਂ ਦਾ ਉਤਪਾਦਨ ਕਰ ਤੇ ਉਨ੍ਹਾਂ ਨੂੰ ਬਾਹਰ ਭੇਜਣ ਵਾਲੇ 21 ਵੱਡੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ। ਵੱਡੇ ਪੱਧਰ 'ਤੇ ਨਸ਼ੀਲੀਆਂ ਦਵਾਈਆਂ ਬਣਾਉਣ ਜਾਂ ਉਨ੍ਹਾਂ ਨੂੰ ਬਾਹਰ ਭੇਜਣ ਵਾਲੇ ਹੋਰ ਏਸ਼ਿਆਈ ਦੇਸ਼ਾਂ ਵਿੱਚ ਅਫ਼ਗਾਨਿਸਤਾਨ, ਪਾਕਿਸਤਾਨ ਤੇ ਮਿਆਂਮਾਰ ਵਰਗੇ ਦੇਸ਼ ਸ਼ਾਮਲ ਹਨ।
ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਸੂਚੀ ਵਿੱਚ ਮੌਜੂਦਗੀ ਉਨ੍ਹਾਂ ਦੀਆਂ ਸਰਕਾਰਾਂ ਦੀਆਂ ਨਸ਼ੇ ਦੀ ਰੋਕਥਾਮ ਲਈ ਕੀਤੀਆਂ ਕੋਸ਼ਿਸ਼ਾਂ ਜਾਂ ਅਮਰੀਕਾ ਨਾਲ ਉਨ੍ਹਾਂ ਦੇ ਸਹਿਯੋਗ ਦੀ ਤਰਜਮਾਨੀ ਨਹੀਂ ਕਰਦੀ।
ਟਰੰਪ ਨੇ ਇਸ ਸੂਚੀ ਵਿੱਚ ਦੇਸ਼ਾਂ ਨੂੰ ਰੱਖੇ ਜਾਣ ਪਿੱਛੇ ਭੂਗੋਲਿਕ, ਕਾਰੋਬਾਰੀ ਤੇ ਆਰਥਕ ਕਾਰਨ ਦੱਸਿਆ, ਜਿਸ ਕਰਕੇ ਉਹ ਨਸ਼ੀਲੀਆਂ ਦਵਾਈਆਂ ਦਾ ਉਤਪਾਦਨ ਕਰ ਰਹੇ ਜਾਂ ਇਨ੍ਹਾਂ ਨੂੰ ਬਾਹਰ ਭੇਜ ਰਹੇ ਹਨ।
ਭਾਰਤ ਤੋਂ ਇਲਾਵਾ ਬਹਾਮਾਸ, ਬੇਜ਼ਿਲ, ਬੋਲੀਵਿਆ, ਕੋਲੰਬੀਆ, ਕੋਸਟਾ ਰਿਕਾ, ਡੋਮਿਨਿਕਨ ਰਿਪਬਲਿਕ, ਇਕੁਏਡੋਰ, ਅਲ ਸਲਵਾਰਡੋਰ, ਗੁਆਟੇਮਾਲਾ, ਹੈਤੀ, ਹੋਂਡੁਰਸ, ਜਮਾਇਕਾ, ਲਾਓਸ, ਮੈਕਸਿਕੋ, ਨਿਕਾਰਾਗੁਆ, ਪਨਾਮਾ, ਪੇਰੂ ਤੇ ਵੇਨੇਜ਼ੂਏਲਾ ਵਰਗੇ ਦੇਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।