ਵਾਸ਼ਿੰਗਟਨ: ਸੋਮਵਾਰ ਨੂੰ ਪੈਰਿਸ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਤੋਂ ਪਹਿਲਾਂ ਅਮਰੀਕਾ ਨੇ ਇੱਕ ਵਾਰ ਫੇਰ ਕਸ਼ਮੀਰ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਹੈ। ਵ੍ਹਾਈਟ ਹਾਉਸ ਦੇ ਅਧਿਕਾਰੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ ਮੁੱਦੇ ‘ਤੇ ਭਾਰਤ ਤੇ ਪਾਕਿਸਤਾਨ ਦੀ ਮਦਦ ਕਰਨ ਨੂੰ ਤਿਆਰ ਹਨ। ਬੱਸ ਉਹ ਚਾਹੁੰਦੇ ਹਨ ਕਿ ਦੋਵੇਂ ਪੱਖ ਉਨ੍ਹਾਂ ਨੂੰ ਇਹ ਕੰਮ ਕਰਨ ਨੂੰ ਕਹਿਣ।


ਫਰਾਂਸ ‘ਚ ਹੋਣ ਵਾਲੇ ਜੀ-7 ਸ਼ਿਖਰ ਸੰਮੇਲਨ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਬੈਠਕ ਹੈ ਜੋ ਵ੍ਹਾਈਟ ਹਾਉਸ ‘ਚ ਹੋਣੀ ਹੈ। ਇਸ ਤੋਂ ਪਹਿਲਾਂ ਇੱਕ ਅਧਿਕਾਰੀ ਨੇ ਕਿਹਾ, “ਅਮਰੀਕਾ ਕਸ਼ਮੀਰ ਘਾਟੀ ਦੇ ਹਾਲਾਤ ‘ਤੇ ਨੇੜੇ ਤੋਂ ਨਜ਼ਰ ਰੱਖ ਰਿਹਾ ਹੈ। ਅਸੀਂ ਲਗਾਤਾਰ ਸ਼ਾਂਤੀ ਤੇ ਹੌਸਲਾ ਬਣਾ ਕੇ ਰੱਖਿਆ ਹੋਇਆ ਹੈ।” ਉਨ੍ਹਾਂ ਕਿਹਾ, “ਅਸੀਂ ਕਸ਼ਮੀਰ ਦੀ ਘਟਨਾ ਕਰਕੇ ਵਿਆਪਕ ਪ੍ਰਭਾਵ ਤੇ ਖੇਤਰ ‘ਚ ਅਸਥਿਰਤਾ 'ਤੇ ਨਿਗਰਾਨੀ ਰੱਖ ਰਹੇ ਹਾਂ। ਰਾਸ਼ਟਰਪਤੀ ਇਸ ‘ਤੇ ਗੰਭੀਰ ਹਨ।”

ਅਧਿਕਾਰੀ ਨੇ ਕਿਹਾ, “ਟਰੰਪ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਦੋਵੇਂ ਪੱਖਾਂ ‘ਚ ਤਣਾਅ ਘੱਟ ਕਰਨ ਲਈ ਮਦਦ ਨੂੰ ਤਿਆਰ ਹਨ ਪਰ ਅਸੀਂ ਚਾਹੁੰਦੇ ਹਾਂ ਕਿ ਭਾਰਤ ਇਸ ਲਈ ਰਸਮੀ ਮਦਦ ਦੀ ਅਪੀਲ ਕਰੇ।” ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਭਾਰਤ ਤੇ ਪਾਕਿਸਤਾਨ ‘ਚ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦਾ ਇੱਛੁਕ ਹੈ ਪਰ ਭਾਰਤ ਨੇ ਸਾਫ਼ ਕਿਹਾ ਹੈ ਕਿ ਕਸ਼ਮੀਰ ਦੋ-ਪੱਖੀ ਮੁੱਦਾ ਹੈ ਤੇ ਤੀਜੇ ਪੱਖ ਦਾ ਇਸ ‘ਚ ਕੋਈ ਕੰਮ ਨਹੀਂ ਹੈ।