America Plane Hijacking : ਅਮਰੀਕਾ ਦੇ ਮਿਸੀਸਿਪੀ ਵਿੱਚ ਇੱਕ ਜਹਾਜ਼ ਦੇ ਹਾਈਜੈਕ ਹੋਣ ਦੀ ਖ਼ਬਰ ਹੈ। ਰਿਪੋਰਟ ਮੁਤਾਬਕ ਪਾਇਲਟ ਜਹਾਜ਼ ਨੂੰ ਸ਼ਾਪਿੰਗ ਸੈਂਟਰ 'ਤੇ ਕਰੈਸ਼ ਕਰਾਉਣ ਦੀ ਧਮਕੀ ਦੇ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਕ ਪਾਇਲਟ ਨੇ ਮਿਸੀਸਿਪੀ ਦੇ ਟੁਪੇਲੋ ਵਿੱਚ ਇੱਕ ਸਥਾਨਕ ਵਾਲਮਾਰਟ ਵਿੱਚ ਜਾਣਬੁੱਝ ਕੇ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਦਿੱਤੀ ਹੈ।
ਪਾਇਲਟ ਵੱਲੋਂ ਜਹਾਜ਼ ਦੇ ਕਰੈਸ਼ ਹੋਣ ਦੀ ਧਮਕੀ ਤੋਂ ਬਾਅਦ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਵਾਲਮਾਰਟ 'ਤੇ ਪਾਇਲਟ ਵੱਲੋਂ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਦੇਣ ਤੋਂ ਬਾਅਦ ਪੁਲਿਸ ਨੇ ਮਿਸੀਸਿਪੀ 'ਚ ਸਟੋਰ ਵੀ ਖਾਲੀ ਕਰਵਾ ਲਏ ਹਨ।
ਹਾਈ ਅਲਰਟ 'ਤੇ ਐਮਰਜੈਂਸੀ ਸੇਵਾ ਦੇ ਕਰਮਚਾਰੀ
ਅਮਰੀਕਾ ਦੇ ਮਿਸੀਸਿਪੀ ਰਾਜ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਟੂਪੇਲੋ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਐਮਰਜੈਂਸੀ ਕਰਮਚਾਰੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ,ਕਿਉਂਕਿ ਇੱਕ ਜਹਾਜ਼ ਦੇ ਪਾਇਲਟ ਨੇ ਜਾਣਬੁੱਝ ਕੇ ਆਪਣੇ ਜਹਾਜ਼ ਨੂੰ ਸ਼ਾਪਿੰਗ ਸੈਂਟਰ 'ਤੇ ਕਰੈਸ਼ ਕਰਨ ਦੀ ਧਮਕੀ ਦਿੱਤੀ ਹੈ। ਜਾਣਕਾਰੀ ਮੁਤਾਬਕ ਅਧਿਕਾਰੀ ਪਾਇਲਟ ਦੇ ਸੰਪਰਕ 'ਚ ਹਨ।
ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ
ਵਾਸ਼ਿੰਗਟਨ ਪੋਸਟ ਦੇ ਅਨੁਸਾਰ ਅਧਿਕਾਰੀਆਂ ਨੇ ਕਿਹਾ ਕਿ ਇੱਕ ਛੋਟਾ ਪ੍ਰਾਈਵੇਟ ਜਹਾਜ਼ ਉਡਾ ਰਿਹਾ ਇੱਕ ਪਾਇਲਟ ਸ਼ਨੀਵਾਰ ਸਵੇਰੇ ਟੂਪੇਲੋ ਦੇ ਉੱਪਰ ਅਸਮਾਨ ਵਿੱਚ ਚੱਕਰ ਲਗਾ ਰਿਹਾ ਸੀ ਅਤੇ ਇੱਕ ਵਾਲਮਾਰਟ ਸਟੋਰ ਵਿੱਚ ਜਹਾਜ਼ ਦੇ ਕਰੈਸ਼ ਹੋਣ ਦੀ ਧਮਕੀ ਦੇ ਰਿਹਾ ਸੀ। ਟੂਪੇਲੋ ਪੁਲਿਸ ਵਿਭਾਗ ਨੇ ਕਿਹਾ ਕਿ ਉਸ ਨੂੰ ਸਵੇਰੇ 5 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਜਹਾਜ਼ ਸ਼ਹਿਰ ਦੇ ਉੱਪਰ ਉੱਡ ਰਿਹਾ ਹੈ।
ਵਾਲਮਾਰਟ ਨੇੜੇ ਗੈਸ ਸਟੇਸ਼ਨ ਨੂੰ ਕਰਵਾਇਆ ਖਾਲੀ