ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ। ਨਿਊਯਾਰਕ ਟਾਇਮਜ਼ ਮੁਤਾਬਕ ਹੁਣ ਤਕ ਦੀ ਗਿਣਤੀ ਦੇ ਹਿਸਾਬ ਨਾਲ ਬਾਇਡਨ ਨੂੰ 129 ਜਦਕਿ ਨੂੰ 109 ਵੋਟ ਮਿਲੇ ਹਨ। ਖਾਸ ਗੱਲ ਇਹ ਹੈ ਕਿ ਫੋਲਰਿਡਾ 'ਚ ਟਰੰਪ ਅੱਗੇ ਚੱਲ ਰਹੇ ਹਨ। ਕਿਹਾ ਜਾਂਦਾ ਹੈ ਕਿ ਇਸ ਸਟੇਟ 'ਚ ਜੋ ਜਿੱਤਦਾ ਹੈ ਉਹੀ ਵਾਈਟ ਹਾਊਸ ਪਹੁੰਚਦਾ ਹੈ। 100 ਸਾਲ ਦੇ ਇਤਿਹਾਸ ਦੇ ਮੁਤਾਬਕ ਇਹ ਕਿਹਾ ਜਾਂਦਾ ਹੈ। ਜੋ ਬਾਇਡਨ ਆਯੋਵਾ 'ਚ ਅੱਗੇ ਹਨ। ਅਜੇ ਤਕ 50 'ਚੋਂ 22 ਸੂਬਿਆਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ 'ਚੋਂ 12 'ਚ ਟਰੰਪ ਨੇ ਜਿੱਤ ਹਾਸਲ ਕੀਤੀ ਹੈ ਜਦਕਿ 10 'ਚ ਬਾਇਡਨ ਜਿੱਤੇ ਹਨ।


ਨਿਊਯਾਰਕ ਟਾਇਮਜ਼ ਮੁਤਾਬਕ ਇਕ ਰੌਚਕ ਤੱਥ ਸਾਹਮਣੇ ਆ ਰਿਹਾ ਹੈ। 2016 'ਚ ਜਿੰਨ੍ਹਾਂ ਲੋਕਾਂ ਨੇ ਵੋਟ ਨਹੀਂ ਕੀਤਾ ਸੀ ਜਾਂ ਜਿੰਨ੍ਹਾਂ ਨੇ ਪਿਛਲੀਆਂ ਚੋਣਾਂ 'ਚ ਥਰਡ ਪਾਰਟੀ ਨੂੰ ਵੋਟ ਦਿੱਤਾ ਸੀ। ਇਨ੍ਹਾਂ ਦੋਵਾਂ ਨੇ ਇਸ ਵਾਰ ਬਾਇਡਨ ਨੂੰ ਵੋਟ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਮਿਚ ਮੈਕਡੋਨੇਲ ਨੇ ਪਾਰਟੀ ਲੀਡਰਾਂ ਨੂੰ ਕਿਹਾ, 'ਜੇਕਰ ਅਸੀਂ ਜਿੱਤਦੇ ਹਾਂ ਇਸ ਨੰ ਵੱਡੇ ਦਿਲ ਤੇ ਨਿਰਮਤਾ ਨਾਲ ਸਵੀਕਾਰ ਕਰੋ। ਜੇਕਰ ਗਲਤ ਗੱਲਾਂ ਕਰਦੇ ਹਾਂ, ਨਸਲਵਾਦੀ ਗੱਲਾਂ ਕਰਦੇ ਹਾਂ ਤਾਂ ਦੇਸ਼ ਚ ਹਿੰਸਾ ਵਧ ਸਕਦੀ ਹੈ।'

ਅਮਰੀਕਾ 'ਚ ਕੁੱਲ ਇਲੈਕਟਰਸ ਦੀ ਸੰਖਿਆਂ 538 ਹੈ ਤੇ ਬਹੁਮਤ ਲਈ 270 ਦਾ ਅੰਕੜਾ ਲੋਂੜੀਦਾਂ ਹੈ। ਡੌਨਾਲਡ ਟਰੰਪ ਤੇ ਜੋ ਬਾਇਡਨ ਨੂੰ ਰਾਸ਼ਟਰਪਤੀ ਬਣਨ ਲਈ 270 ਦੇ ਅੰਕੜੇ ਨੂੰ ਪਾਰ ਕਰਨਾ ਹੋਵੇਗਾ।