ਵਾਸ਼ਿੰਗਟਨ: ਪਾਕਿਸਤਾਨ ਦੀ ਇੱਕ ਵਾਰ ਫੇਰ ਪੋਲ ਖੁਲ੍ਹ ਗਈ ਹੈ। ਅਮਰੀਕਾ ਦੀ ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਲਸ਼ਕਰ-ਏ-ਤੌਏਬਾ ਅਤੇ ਜੈਸ਼-ਏ-ਮੁਹਮੰਦ ਜਿਹੇ ਅੱਤਵਾਦੀ ਸੰਗਠਨਾਂ ਨੂੰ ਫੰਡ ਇੱਕਠਾ ਕਰਨ ਤੋਂ ਰੋਕਣ ‘ਚ ਨਾਕਾਮਯਾਬ ਰਿਹਾ ਹੈ।
ਅਮਰੀਕੀ ਵਿਦੇਸ਼ੀ ਵਿਭਾਗ ਦੇ ਸਾਂਸਦ ਦੇ ਪ੍ਰਸਤਾਅ ‘ਤੇ 2018 ਲਈ ਅੱਤਵਾਦ ‘ਤੇ ਸਾਲਾਨਾ ਰਿਪੋਰਟ ‘ਚ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ ਪਾਕਿਸਤਾਨ ਸਰਕਾਰ ਨੇ ਅਫਗਾਨ ਸਰਕਾਰ ਅਤੇ ਤਾਲੀਬਾਨ ‘ਚ ਰਾਜਨੀਤੀਕ ਸਲਾਹ ਨੂੰ ਸਮਰੱਥਨ ਦੇਣ ਦੀ ਗੱਲ ਕਹੀ ਸੀ। ਪਰ ਪਾਕਿ ‘ਚ ਚਲ ਰਹੇ ਅੱਤਵਾਦੀ ਸੰਗਠਨਾਂ ਅਤੇ ਹੱਕਾਨੀ ਨੈਟਵਰਕ ਨੂੰ ਰੋਕਣ ਲਈ ਕਦਮ ਨਹੀਂ ਚੁੱਕੇ ਜੋ ਅਫਗਾਨੀਸਤਾਨ ‘ਚ ਅਮਰੀਕਾ ਅਤੇ ਅਫਗਾਨ ਬੱਲਾਂ ਲਈ ਖ਼ਤਰਾ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਰਿਪੋਰਟ ‘ਚ ਕਿਹਾ, “ਪਾਕਿਸਤਾਨ ਦੀ ਰਾਸ਼ਟਰੀ ਕਾਰਜ ਯੋਜਨਾ ‘ਚ ਇਹ ਤੈਅ ਕਰਨ ਦਾ ਭਰੌਸਾ ਕੀਤਾ ਸੀ ਕਿ ਕਿਸੇ ਵੀ ਸਸ਼ਤਰ ਅੱਤਵਾਦੀ ਸੰਗਠਨ ਨੂੰ ਦੇਸ਼ ‘ਚ ਕੰਮ ਕਰਨ ਦੀ ਇਜਾਜ਼ਤ ਨਾ ਹੋ, ਦੇਸ਼ ਦੇ ਬਾਹਰ ਦਹਿਸ਼ਤਗਰਦ ਹਮਲਿਆਂ ਨੂੰ ਅੰਜ਼ਾਮ ਦੇਣ ‘ਚ ਲੱਗੇ ਕੁਝ ਅੱਤਵਾਦੀ ਸੰਗਠਨ 2018 ‘ਚ ਪਾਕਿਸਤਾਨੀ ਜ਼ਮੀਨ ਤੋਂ ਆਪਣੀ ਗਤੀਵਿਧੀਆਂ ਨੂੰ ਅਮਜ਼ਾਮ ਦੇ ਰਹੇ ਸੀ ਜਿਨ੍ਹਾਂ ‘ਚ ਹੱਕਾਨੀ ਨੈਟਵਰਕ, ਜੈਸ਼ ਏ ਮੁਹਮੰਦ ਅਤੇ ਲਸ਼ਕਰ ਏ ਤੌਇਬਾ ਸ਼ਾਮਲ ਹਨ।
ਰਿਪੋਰਟ ‘ਚ ਕਿਹਾ ਗਿਆ ਕਿ ਸਰਕਾਰ ਅਤੇ ਸੈਨਾ ਨੇ ਦੇਸ਼ ‘ਚ ਅੱਤਵਾਦੀਆਂ ਦੀ ਪਨਾਹਗਾਰਾਂ ‘ਤੇ ਸਹੀ ਕਾਰਵਾਈ ਨਹੀਂ ਕੀਤੀ। ਨਾਲ ਹੀ ਰਿਪੋਰਟ ‘ਚ ਕਿਹਾ ਗਿਆ ਕਿ ਅਧਿਕਾਰੀਆਂ ਨੇ ਕੁਝ ਅੱਤਵਾਦੀ ਸੰਗਠਨਾਂ ਅਤੇ ਵਿਅਕਤੀਆਂ ਨੂੰ ਦੇਸ਼ ‘ਚ ਖੁਲ੍ਹੇ ਤੌਰ ‘ਤੇ ਕੰਮ ਕਰਨ ਤੋਂ ਰੋਕਣ ਲਈ ਮੁਕਮਲ ਕਦਮ ਨਹੀਂ ਚੁੱਕੇ।
ਅਮਰੀਕਾ ਦੀ ਰਿਪੋਰਟ ‘ਚ ਖੁਲਾਸਾ, ਪਾਕਿ ਦੁਨੀਆ ਸਾਹਮਣੇ ਫੇਰ ਹੋਇਆ ਬੇਨਕਾਬ
ਏਬੀਪੀ ਸਾਂਝਾ
Updated at:
02 Nov 2019 04:15 PM (IST)
ਪਾਕਿਸਤਾਨ ਦੀ ਇੱਕ ਵਾਰ ਫੇਰ ਪੋਲ ਖੁਲ੍ਹ ਗਈ ਹੈ। ਅਮਰੀਕਾ ਦੀ ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਲਸ਼ਕਰ-ਏ-ਤੌਏਬਾ ਅਤੇ ਜੈਸ਼-ਏ-ਮੁਹਮੰਦ ਜਿਹੇ ਅੱਤਵਾਦੀ ਸੰਗਠਨਾਂ ਨੂੰ ਫੰਡ ਇੱਕਠਾ ਕਰਨ ਤੋਂ ਰੋਕਣ ‘ਚ ਨਾਕਾਮਯਾਬ ਰਿਹਾ ਹੈ।
- - - - - - - - - Advertisement - - - - - - - - -