ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੁੜ ਤੋਂ ਸ਼ੁਰੂ ਹੋਣ ਵਾਲੇ ਮਹਾਦੋਸ਼ ਦੇ ਕੇਸ ਤੋਂ ਬਚ ਗਏ ਹਨ ਸੀਨੇਟ ਨੇ 6 ਜਨਵਰੀ ਨੂੰ ਕੈਪਿਟੌਲ ਹਿਲ ‘ਚ ਹਿੰਸਾ ਭੜਕਾਉਣ ਦੋ ਦੋਸ਼ ਤੋਂ ਟਰੰਪ ਨੂੰ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਸੀਨੇਟ ‘ਚ ਟਰੰਪ ਨੂੰ ਦੋਸ਼ੀ ਕਰਾਰ ਦੇਣ ਲਈ ਦੋ ਤਿਹਾਈ ਯਾਨੀ 67 ਵੋਟਾਂ ਦੀ ਲੋੜ ਸੀ ਪਰ ਟਰੰਪ ਨੂੰ 57 ਸੀਨੇਟਰਾਂ ਨੇ ਕਸੂਰਵਾਰ ਮੰਨਿਆ ਅਤੇ 43 ਨੇ ਨਿਰਦੋਸ਼। ਇਸ ਕਰਕੇ ਟਰੰਪ ਇਸ ਮਾਮਲੇ ‘ਚ ਬਰੀ ਹੋ ਗਏ ਹਨ।
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ 6 ਜਨਵਰੀ ਨੂੰ ਅਮਰੀਕੀ ਕੈਪਿਟੌਲ ਹਿਲ ‘ਚ ਟਰੰਪ ਸਮਰਥਕਾਂ ਨੇ ਹਿੰਸਾ ਕੀਤੀ। ਇਸ ਘਟਨਾ ਦੀ ਹਰ ਪਾਸੇ ਕਾਫ਼ੀ ਚਰਚਾ ਵੀ ਹੋਈ ਅਤੇ ਵੱਡੇ-ਵੱਡੇ ਲੋਕਾਂ ਨੇ ਇਸ ਦੀ ਨਿਖੇਦੀ ਵੀ ਕੀਤੀ ਸੀ। ਨਾਲ ਹੀ ਇਸ ਦਾ ਕਸੂਰਵਾਰ ਸਿੱਧੇ ਤੌਰ ‘ਤੇ ਟਰੰਪ ਨੂੰ ਮੰਨਿਆ ਜਾ ਰਿਹਾ ਸੀ ਕਿ ਉਸ ਨੇ ਭੀੜ ਨੂੰ ਉਕਸਾਇਆ ਹੈ।
ਇਸ ਦੇ ਮੱਦੇਨਜ਼ਰ ਟਰੰਪ ਖਿਲਾਫ ਮਹਾਦੋਸ਼ ਪ੍ਰਸਤਾਅ ਲਿਆਂਦਾ ਗਿਆ ਸੀ, ਜਿਸ ਨੂੰ ਸੰਸਦ ਦੇ ਹੇਠਲੇ ਸਦਨ ਤੋਂ ਮਨਜ਼ੂਰੀ ਵੀ ਮਿਲ ਗਈ ਸੀ ਪਰ ਸੀਨੇਟ ‘ਚ ਇਹ ਪ੍ਰਸਤਾਅ ਡਿੱਗ ਗਿਆ। ਟਰੰਪ ਦੀ ਰਿਪਬਲਿਕਨ ਪਾਰਚੀ ਦੇ 7 ਸਾਂਸਦਾਂ ਨੇ ਪ੍ਰਸਤਾਅ ਦੇ ਪੱਖ ‘ਚ ਵੋਟ ਕੀਤਾ। ਸੀਨੇਟ ‘ਚ ਡੇਸੋਕ੍ਰੇਟਿਕ ਪਾਰਟੀ ਦੇ 50 ਮੈਂਬਰ ਹਨ ਅਤੇ ਉਨ੍ਹਾਂ ਨੂੰ ਰਿਪਬਲਿਕਨ ਦੇ 17 ਵੋਟਾਂ ਦੀ ਲੋੜ ਸੀ।
ਟਰੰਪ ਦੇ ਵਕੀਲਾਂ ਨੇ ਸੀਨੇਟ 'ਚ ਕੀ ਕਿਹਾ ਇਹ ਵੀ ਜਾਣ ਲਿਓ:
ਅਮਰੀਕੀ ਕੈਪਿਟੌਲ 'ਚ ਹੋਈ ਹਿੰਸਾ ਵਿੱਚ ਮਹਾਂਦੋਸ਼ ਦਾ ਸਾਹਮਣਾ ਕਰ ਰਹੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਨੇ ਸੀਨੇਟ ਵਿੱਚ ਕਿਹਾ ਕਿ ਰਿਪਬਲੀਕਨ ਨੇਤਾ ਵਿਰੁੱਧ ਦੇਸ਼ਧ੍ਰੋਹ ਭੜਕਾਉਣ ਦੇ ਦੋਸ਼ ‘ਬਿਲਕੁਲ ਝੂਠੇ’ ਹਨ। ਉਸ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਹੈ।
ਸੀਨੇਟ ਦੀ ਸੁਣਵਾਈ ਦੇ ਚੌਥੇ ਦਿਨ ਟਰੰਪ ਦੇ ਅਟਾਰਨੀ ਬਰੂਸ ਕੈਸਟਰ, ਡੇਵਿਡ ਸ਼ੋਏਨ ਅਤੇ ਮਾਈਕਲ ਵੈਨ ਡੇਰ ਵੀਨ ਨੇ ਸ਼ੁੱਕਰਵਾਰ ਨੂੰ ਇੱਕ-ਇੱਕ ਕਰਕੇ ਸਾਬਕਾ ਰਾਸ਼ਟਰਪਤੀ ਦੇ ਹੱਕ ਵਿਚ ਦਲੀਲ ਦਿੰਦਿਆਂ ਕਿਹਾ ਕਿ ਟਰੰਪ ਕਾਨੂੰਨ ਵਿਵਸਥਾ ਦੇ ਸਮਰਥਕ ਹਨ। ਉਨ੍ਹਾਂ ਨੇ ਰਾਜਧਾਨੀ ਵਿੱਚ ਅਰਾਜਕਤਾ ਨੂੰ ਨਹੀਂ ਭੜਕਾਇਆ। ਟਰੰਪ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਮਹਾਂਦੋਸ਼ ਦੌਰਾਨ ਉਸ ਦੇ ਮੁਵੱਕਲ ਖਿਲਾਫ ਲਗਾਏ ਗਏ ਦੋਸ਼ ਸਾਬਤ ਕਰਨ ਲਈ ਇੰਨੇ ਸਬੂਤ ਨਹੀਂ ਹਨ।
ਇਹ ਵੀ ਪੜ੍ਹੋ: Punjab Municipal Election 2021 LIVE: ਪੰਜਾਬ ਵਿੱਚ ਮਿਊਂਸਪਲ ਚੋਣਾਂ ਦਾ ਦਿਨ, ਰਹੇਗੀ ਖਾਸ ਨਜ਼ਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin