ਸਿਨਸਿਆਟੀ: ਅਮਰੀਕਾ ਦੇ ਓਹੀਓ ਸੂਬੇ ਦੇ ਸ਼ਹਿਰ ਸਿਨਸਿਆਟੀ 'ਚ ਐਤਵਾਰ ਸਵੇਰੇ ਕਈ ਥਾਵਾਂ 'ਤੇ ਹੋਈ ਗੋਲ਼ੀਬਾਰੀ 'ਚ 18 ਲੋਕਾਂ ਦੇ ਗੋਲ਼ੀ ਲੱਗੀ, ਜਿੰਨ੍ਹਾਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਕ ਬਿਆਨ 'ਚ ਕਿਹਾ ਕਿ ਏਵੋਨਡੋਲ 'ਚ ਗੋਲ਼ੀਬਾਰੀ 'ਚ ਜ਼ਖ਼ਮੀ 21 ਸਾਲ ਦੇ ਐਂਟੀਨਿਓ ਬਲੇਅਰ ਦੀ ਹਸਪਤਾਲ 'ਚ ਮੌਤ ਹੋ ਗਈ।
ਸਹਾਇਕ ਪੁਲਿਸ ਪੌਲ ਨਿਊਡੀਗੇਟ ਨੇ ਪੱਤਰਕਾਰਾਂ ਨੂੰ ਦੱਸਿਆਂ ਕਿ ਸ਼ਹਿਰ ਦੇ ਓਵਰ-ਦ-ਰਿਨੇ ਇਲਾਕੇ 'ਚ ਗੋਲ਼ੀਬਾਰੀ ਦੀ ਇਕ ਘਟਨਾ 'ਚ 10 ਲੋਕਾਂ ਨੂੰ ਗੋਲ਼ੀ ਲੱਗੀ ਜਿੰਨ੍ਹਾਂ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ।
ਮੀਡੀਆਂ ਰਿਪੋਰਟਾਂ ਮੁਤਾਬਕ ਇਕ-ਦੂਜੇ ਨਾਲ ਕਰੀਬ ਡੇਢ ਘੰਟੇ ਦੇ ਫਰਕ ਨਾਲ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ। ਨਿਊਡੀਗੇਟ ਨੇ ਕਿਹਾ ਕਿ ਇਹ ਤਿੰਨੇ ਘਟਨਾਵਾਂ ਇਕ-ਦੂਜੇ ਤੋਂ ਵੱਖ ਲੱਗਦੀ ਹੈ।
ਭਾਰੀ ਬਾਰਸ਼ ਦਾ ਰੈੱਡ ਅਲਰਟ, ਵੱਖ-ਵੱਖ ਥਾਵਾਂ 'ਤੇ ਇਸ ਤਰ੍ਹਾਂ ਰਹੇਗਾ ਮੌਸਮ ਦਾ ਹਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ