ਵਾਸ਼ਿੰਗਟਨ: ਅਮਰੀਕਾ (America) ਦੁਨੀਆ ‘ਚ ਕੋਰੋਨਾਵਾਇਰਸ (Coronavirus) ਦਾ ਕੇਂਦਰ ਬਣ ਗਿਆ ਹੈ। ਇੱਥੇ ਮਹਾਮਾਰੀ ਲਗਾਤਾਰ ਡਰਾਉਣਾ ਰੂਪ ਧਾਰਨ ਕਰ ਰਹੀ ਹੈ। ਮੰਗਲਵਾਰ ਨੂੰ ਯੂਐਸ ਵਿੱਚ 21,882 ਨਵੇਂ ਕੇਸ ਸਾਹਮਣੇ ਆਏ ਤੇ 1134 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਪੂਰੀ ਦੁਨੀਆ ‘ਚ ਲਗਪਗ ਇੱਕ ਤਿਹਾਈ ਮਰੀਜ਼ ਅਮਰੀਕਾ ‘ਚ ਹਨ। ਇੱਥੋਂ ਦੇ ਕੋਰੋਨਾ ਤੋਂ 18.81 ਲੱਖ ਤੋਂ ਵੱਧ ਪ੍ਰਭਾਵਿਤ ਹੋਏ ਹਨ। ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।


ਹੁਣ ਤੱਕ ਅਮਰੀਕਾ ਵਿੱਚ 108,059 ਲੋਕ ਮਾਰੇ ਗਏ:

ਵਰਲਡ ਮੀਟਰ ਅਨੁਸਾਰ, ਬੁੱਧਵਾਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 18 ਲੱਖ ਹੋ ਗਈ। ਇਸ ਦੇ ਨਾਲ ਹੀ 1 ਲੱਖ 08 ਹਜ਼ਾਰ 059 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 6 ਲੱਖ 45 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ। ਕੋਰੋਨਾ ਤੋਂ ਸੰਕਰਮਿਤ ਕੁੱਲ 6 ਫੀਸਦ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ 33 ਪ੍ਰਤੀਸ਼ਤ ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।

ਅਮਰੀਕਾ ਦੇ ਨਿਊਯਾਰਕ ਸਿਟੀ ‘ਚ ਸਭ ਤੋਂ ਵੱਧ 381,912 ਮਾਮਲੇ ਸਾਹਮਣੇ ਆਏ ਹਨ। ਇਕੱਲੇ ਨਿਊਯਾਰਕ ਵਿਚ ਹੀ 30,078 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਨਿਊਜਰਸੀ ਵਿੱਚ 163,147 ਕੋਰੋਨਾ ਮਰੀਜ਼ਾਂ ਚੋਂ 11,783 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਮੈਸੇਚਿਉਸੇਟਸ, ਇਲੀਨੋਇਸ ਵੀ ਸਭ ਤੋਂ ਪ੍ਰਭਾਵਿਤ ਹੋਏ ਹਨ।

ਅਮਰੀਕਾ ‘ਚ ਲਗਾਤਾਰ ਸੱਤ ਦਿਨ ਜਾਰੀ ਪ੍ਰਦਰਸ਼ਨ:

ਅਮਰੀਕਾ ਵਿਚ ਜੋਰਜ ਫਲੌਇਡ ਦੀ ਮੌਤ ਤੋਂ ਬਾਅਦ ਕਈ ਹਿੱਸਿਆਂ ਵਿੱਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋਏ, ਜਿਸ ਕਾਰਨ ਦੇਸ਼ ਵਿਚ ਯੁੱਧ ਦੀਆਂ ਸਥਿਤੀਆਂ ਪੈਦਾ ਹੋ ਗਈਆਂ। ਇਸ ਹਿੰਸਕ ਪ੍ਰਦਰਸ਼ਨ ਦੇ ਮੱਦੇਨਜ਼ਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਗਾਵਤ ਐਕਟ ਲਾਗੂ ਕਰਨ ਦੀ ਧਮਕੀ ਦਿੱਤੀ ਹੈ।

ਦੱਸ ਦਈਏ ਕਿ 25 ਮਈ ਨੂੰ ਮਿਨੀਸੋਟਾ ‘ਚ ਜੌਰਜ ਫਲੌਈਡ ਦੀ ਪੁਲਿਸ ਹਿਰਾਸਤ ‘ਚ ਮੌਤ ਹੋ ਗਈ। ਜੌਰਜ ਸਿਰਫ 20 ਡਾਲਰ ਦੇ ਜਾਅਲੀ ਨੋਟ ਚਲਾਉਣ ਦੇ ਦੋਸ਼ ਵਿੱਚ ਫੜਿਆ ਗਿਆ ਸੀ ਅਤੇ ਇੱਕ ਪੁਲਿਸ ਕਰਮੀ ਨੇ ਇਸਨੂੰ ਜ਼ਮੀਨ 'ਤੇ ਸੁੱਟ ਦਿੱਤਾ ਤੇ ਆਪਣੇ ਪੈਰਾਂ ਨਾਲ ਉਸ ਦੀ ਗਰਦਨ ਨੂੰ ਉਦੋਂ ਤੱਕ ਦਬਿਆ ਜਦੋਂ ਤਕ ਉਹ ਮਰ ਨਹੀਂ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904