ਵਾਸ਼ਿੰਗਟਨ: ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਦਬੋਚ ਲਿਆ ਹੈ। ਅਮਰੀਕਾ ਚ ਅਜੇ ਵੀ ਹਜ਼ਾਰਾਂ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਸ਼ੁੱਕਰਵਾਰ 33,539 ਨਵੇਂ ਕੇਸ ਸਾਹਮਣੇ ਆਏ ਜਦਕਿ 719 ਲੋਕਾਂ ਦੀ ਮੌਤ ਹੋ ਗਈ।


ਸ਼ਨੀਵਾਰ ਸਵੇਰ ਤਕ ਅਮਰੀਕਾ ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 22 ਲੱਖ, 97 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਤੇ ਇਕ ਲੱਖ, 21, ਹਜ਼ਾਰ, 407 ਲੋਕ ਜਾਨਾਂ ਗਵਾ ਚੁੱਕੇ ਹਨ। ਇਸ ਦੌਰਾਨ 9 ਲੱਖ, 56 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ ਤੇ 12 ਲੱਖ, 09 ਹਜ਼ਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ।


ਅਮਰੀਕਾ ਦਾ ਨਿਊਯਾਰਕ ਸ਼ਹਿਰ ਸਭ ਤੋਂ ਵੱਡਾ ਅਸਰ ਦਾ ਕੇਂਦਰ ਰਿਹਾ। ਇਕੱਲੇ ਨਿਊਯਾਰਕ 'ਚ ਹੀ 4,09,593 ਕੇਸ ਸਾਹਮਣੇ ਆਏ ਤੇ ਇਨ੍ਹਾਂ 'ਚੋਂ 31,159 ਲੋਕ ਮਾਰੇ ਗਏ ਹਨ। ਇਸ ਤੋਂ ਬਾਅਦ ਨਿਊ ਜਰਸੀ 'ਚ 1,71,442 ਮਰੀਜ਼ਾਂ 'ਚੋਂ 12,960 ਲੋਕਾਂ ਦੀ ਮੌਤ ਹੋ ਗਈ।


ਇਹ ਵੀ ਪੜ੍ਹੋ:


ਕੋਰੋਨਾ ਵਾਇਰਸ ਬੇਕਾਬੂ, ਦੁਨੀਆਂ ਭਰ 'ਚ 87 ਲੱਖ ਤੋਂ ਵਧੇ ਮਾਮਲੇ, ਪੌਣੇ ਪੰਜ ਲੱਖ ਦੇ ਕਰੀਬ ਮੌਤਾਂ


ਕੋਰੋਨਾ ਪੌਜ਼ੇਟਿਵ ਦਿੱਲੀ ਦੇ ਸਿਹਤ ਮੰਤਰੀ ਦੀ ਹਾਲਤ ਵਿਗੜੀ, ਆਈਸੀਯੂ 'ਚ ਭਰਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ