ਹੁਨੋਈ: ਕੋਰੋਨਾ ਵਾਇਰਸ ਦੇ ਨਿਯਮਾਂ ਜਾਂ ਹਦਾਇਤਾਂ ਦੀ ਲੋਕਾਂ ਵੱਲੋਂ ਆਮ ਤੌਰ 'ਤੇ ਉਲੰਘਣਾ ਕੀਤੀ ਜਾਂਦੀ ਹੈ। ਅਜਿਹੇ ਇਕ ਮਾਮਲੇ 'ਚ ਵੀਅਤਨਾਮ ਏਅਰਲਾਈਨਜ਼ ਫਲਾਇਟ ਅਟੈਂਡੇਂਟ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਵੀਅਤਨਾਮ ਦੇ ਸਰਕਾਰੀ ਮੀਡੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ, ਮੁਲਜ਼ਮ ਦੁਓਂਹ ਤਾਨ ਹਾਊ ਕੋਰੋਨਾ ਇਨਫੈਕਟਡ ਸਨ ਤੇ ਦੋ ਹਫਤੇ ਆਇਸੋਲੇਟ ਰਹਿਣ ਦੀ ਬਜਾਇ ਉਹ ਫਲਾਈਟ ਤੋਂ ਵਾਪਸ ਘਰ ਲਈ ਨਿੱਕਲੇ। ਦੱਸਿਆ ਜਾ ਰਿਹਾ ਹੈ ਕਿ 29 ਸਾਲ ਦੇ ਦੁਓਂਗ ਇਸ ਦੌਰਾਨ 46 ਲੋਕਾਂ ਦੇ ਸੰਪਰਕ 'ਚ ਆਏ।
ਦੇਸ਼ 'ਚ 2600 ਲੋਕ ਕੋਰੋਨਾ ਇਨਫੈਕਟਡ ਪਾਏ ਗਏ
ਦੁਓਂਗ ਨੂੰ ਕੋਰੋਨਾ ਫੈਲਾਉਣ ਦੇ ਮਾਮਲੇ 'ਚ ਕੋਰਟ ਨੇ 2 ਸਾਲ ਸਜ਼ਾ ਸੁਣਾਈ ਹੈ। ਦੱਸਿਆ ਗਿਆ ਕਿ ਵੀਅਤਨਾਮ 'ਚ ਕੋਰੋਨਾ 'ਤੇ ਕਾਬੂ ਪਾਉਣ ਲਈ ਕਾਂਟੈਕਟ ਟ੍ਰੇਸਿੰਗ ਵੱਡੇ ਪੈਮਾਨੇ 'ਤੇ ਚਲਾਈ ਜਾ ਰਹੀ ਹੈ। 9 ਕਰੋੜ ਦੀ ਆਬਾਦੀ ਵਾਲੇ ਦੇਸ਼ 'ਚ ਹੁਣ ਤਕ 2600 ਮਾਮਲੇ ਸਾਹਮਣੇ ਆਏ ਹਨ ਤੇ 35 ਮੌਤਾਂ ਹੋਈਆਂ ਹਨ।
ਕੋਰੋਨਾ ਇਨਫੈਕਟਡ ਹੋਣ ਦੇ ਬਾਵਜੂਦ ਲਗਾਤਾਰ ਲੋਕਾਂ ਨੂੰ ਮਿਲ ਰਿਹਾ ਦੁਓਂਗ
ਖ਼ਬਰ ਦੇ ਮੁਤਾਬਕ ਉਸ ਨੇ ਘਰ ਪਰਤਣ ਤੋਂ ਇਕ ਹਫਤੇ ਬਾਅਦ ਹੀ ਕੋਰੋਨਾ ਨਿਯਮ ਤੋੜੇ ਤੇ ਲੋਕਾਂ ਨੂੰ ਮਿਲਦੇ ਰਹੇ। ਜਾਂਚ ਵਿਚ ਸਾਹਮਣੇ ਆਇਆ ਕਿ ਉਹ ਕਈ ਦਿਨ ਕੋਰੋਨਾ ਦੀ ਲਪੇਟ 'ਚ ਸਨ। ਇਸ ਦੌਰਾਨ ਉਹ ਤਮਾਮ ਦੋਸਤਾਂ ਨੂੰ ਮਿਲ ਚੁੱਕਾ ਸੀ ਤੇ ਇਕ ਯੂਨੀਵਰਸਿਟੀ ਦੀ ਪ੍ਰਤੀਯੋਗਿਤਾ 'ਚ ਵੀ ਹਿੱਸਾ ਲਿਆ ਸੀ।
ਉਸ ਵਿਅਕਤੀ ਦੀ ਇਸ ਲਾਹਪਰਵਾਹੀ ਕਾਰਨ ਸ਼ਹਿਰ ਦੇ 2000 ਤੋਂ ਜ਼ਿਆਦਾ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। 861 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਤੇ ਕਰੀਬ 1400 ਲੋਕਾਂ ਨੂੰ ਘਰਾਂ ਤੋਂ ਨਿੱਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।