ਵੀਅਤਨਾਮ 'ਚ ਹੜ੍ਹ, 37 ਲੋਕਾਂ ਦੀ ਮੌਤ,40 ਲਾਪਤਾ
ਏਬੀਪੀ ਸਾਂਝਾ | 12 Oct 2017 11:19 AM (IST)
ਹਨੋਈ: ਉਤਰੀ ਤੇ ਕੇਂਦਰੀ ਵੀਅਤਨਾਮ 'ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਵਾਪਰੇ ਹਾਦਸੇ ਵਿਚ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। 37 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਲਾਪਤਾ ਹਨ।ਹਜ਼ਾਰਾਂ ਲੋਕਾਂ ਨੂੰ ਸੁਰੱਖਿਆ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਭਾਰੀ ਮੀਂਹ ਕਾਰਨ ਆਏ ਹੜ੍ਹ ਨਾਲ ਪਿਛਲੇ ਹਫਤੇ 12 ਪ੍ਰਾਂਤਾਂ 'ਚ ਸੜਕਾਂ ਅਤੇ 200 ਮਕਾਨ ਤਬਾਹ ਹੋ ਗਏ ਅਤੇ ਹਜ਼ਾਰਾਂ ਦੀ ਗਿਣਤੀ 'ਚ ਮਕਾਨ ਪਾਣੀ 'ਚ ਡੁੱਬ ਗਏ। ਹੜ੍ਹ ਨਾਲ ਫਸਲਾਂ ਬਰਬਾਦ ਹੋਣ ਕਾਰਨ ਮਵੇਸ਼ੀਆਂ ਦੇ ਮਾਰੇ ਜਾਣ ਦੀ ਖਬਰ ਹੈ। ਹੜ੍ਹ ਦਾ ਅਸਰ ਮੱਧਵਰਤੀ ਅਤੇ ਦੱਖਣੀ ਪ੍ਰਾਂਤਾਂ 'ਤੇ ਪਇਆ ਹੈ। ਤੂਫਾਨ ਕਾਰਨ ਪਹਿਲਾਂ ਹੀ 6 ਲੱਖ ਲੋਕਾਂ ਨੂੰ ਖਤਰੇ ਵਾਲੇ ਸਥਾਨਾਂ ਤੋਂ ਹਟਾ ਦਿੱਤਾ ਗਿਆ ਹੈ । ਤੂਫਾਨ ਦੇ ਟਕਰਾਉਣ ਨਾਲ ਵੱਡੇ-ਵੱਡੇ ਦਰੱਖਤ ਉਖੜ ਗਏ ਅਤੇ ਘਰਾਂ ਦੀਆਂ ਛੱਤਾਂ ਉੱਡ ਗਈਆਂ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀਅਤਨਾਮ 'ਚ ਹੜ੍ਹ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਏ ਸਨ ਅਤੇ ਛੇ ਲੋਕ ਲਾਪਤਾ ਹੋ ਗਏ ਸਨ।