ਨਵੀਂ ਦਿੱਲੀ: ਫਰਾਂਸ 'ਚ ਕਾਰੋਬਾਰੀ ਵਿਜੇ ਮਾਲਿਆ ਦੀ 1.6 ਮਿਲੀਅਨ ਯੂਰੋ ਦੀ ਪ੍ਰਾਪਰਟੀ ED ਨੇ ਜ਼ਬਤ ਕਰ ਲਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ, 'ਵਿਜੇ ਮਾਲਿਆ ਦੀ 14 ਕਰੋੜ ਰੁਪਏ ਦੀ ਜਾਇਦਾਦ ਫਰਾਂਸ ਐਂਟੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਜਬਤ ਕੀਤੀ ਹੈ।'
ਕੇਂਦਰੀ ਜਾਂਚ ਏਜੰਸੀ ਨੇ ਇਕ ਬਿਆਨ 'ਚ ਦੱਸਿਆ ਕਿ ਖੁਲਾਸਾ ਹੋਇਆ ਸੀ ਕਿ ਜਾਇਦਾਦ ਦੇ ਨਿਰਮਾਣ ਲਈ ਕਿੰਗਫਿਸ਼ਰ ਏਅਰਲਾਇਨਜ਼ ਲਿਮਿਟਡ ਦੇ ਬੈਂਕ ਖਾਤਿਆਂ 'ਚੋਂ ਇਕ ਵੱਡੀ ਰਕਮ ਵਿਦੇਸ਼ ਭੇਜੀ ਗਈ ਸੀ।
ਕਿੰਗਫਿਸ਼ਰ ਏਅਰਲਾਇਨਸ ਲਿਮਿਟਡ ਦੇ ਮਾਲਕ ਤੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਭਾਰਤ ਤੋਂ ਫਰਾਰ ਹਨ। ਜਨਵਰੀ 2019 'ਚ ਮਨੀ-ਲਾਂਡਰਿੰਗ ਐਕਟ (PMLA) ਦੇ ਤਹਿਤ ਵਿਜੇ ਮਾਲਿਆ ਨੂੰ ਕੋਰਟ ਨੇ ਭਗੌੜਾ ਅਪਰਾਧੀ ਐਲਾਨ ਦਿੱਤਾ ਸੀ। ਉਹ ਮਾਰਚ, 2016 ਤੋਂ ਬ੍ਰਿਟੇਨ 'ਚ ਰਹਿ ਰਿਹਾ ਹੈ। ਭਾਰਤ ਸਰਕਾਰ ਵਿਜੇ ਮਾਲਿਆ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ 'ਚ ਜੁੱਟੀ ਹੋਈ ਹੈ।
ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ, ਹੈਰਾਨ ਹੋ ਜਾਵੇਗੀ ਕੇਂਦਰ ਸਰਕਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ