ਨਿਊਯਾਰਕ: ਮਸ਼ਹੂਰ ਹੋਟਲ ਕਾਰੋਬਾਰੀ ਸੰਤ ਸਿੰਘ ਛਤਵਾਲ ਦੇ ਪੁੱਤਰ ਵਿਕਰਮ ਛਤਵਾਲ ’ਤੇ ਦੋ ਕੁੱਤਿਆਂ ਨੂੰ ਅੱਗ ਲਾਉਣ ਦੇ ਇਲਜ਼ਾਮ ਲੱਗੇ ਹਨ। 44 ਸਾਲਾ ਛਤਵਾਲ ਖੁ਼ਦ ਪੁਲਿਸ ਕੋਲ ਪੇਸ਼ ਹੋਇਆ। ਉਸ ’ਤੇ ਜਾਨਵਰ ਨੂੰ ਤਸੀਹੇ ਦੇਣ ਤੇ ਜ਼ਖ਼ਮੀ ਕਰਨ ਦੇ ਇਲਜ਼ਾਮ ਲੱਗੇ ਹਨ। ਸਥਾਨਕ ਵੈੱਬਸਾਈਟ ਪੈਚ ਡਾਟ ਕਾਮ ਦੀ ਖ਼ਬਰ ਮੁਤਾਬਕ 7 ਅਕਤੂਬਰ ਨੂੰ ਉਸ ਦੀ ਆਪਣੇ ਘਰ ਬਾਹਰ ਮਹਿਲਾ ਨਾਲ ਬਹਿਸ ਹੋ ਗਈ ਜਿਸ ਕੋਲ ਦੋ ਕੁੱਤੇ ਸਨ। ਛਤਵਾਲ ਨੇ ਕੁੱਤਿਆਂ ’ਤੇ ਐਰੋਸੋਲ ਸੁੱਟਿਆ ਤੇ ਲਾਈਟਰ ਨਾਲ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਮੁਤਾਬਕ ਕੁੱਤੇ ਮਾਮੂਲੀ ਜ਼ਖ਼ਮੀ ਹੋਏ ਹਨ। ਛਤਵਾਲ ਨੂੰ ਅਦਾਲਤ ’ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।