ਟੋਕਿਓ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸੇਲੀਗਰ ਝੀਲ ਦੇ ਠੰਢੇ ਪਾਣੀ ‘ਚ ਡੁਬਕੀ ਲਾਉਂਦੇ ਤੇ ਜਿੰਮ ਕਰਦੇ ਸਮੇਂ ਦੀਆਂ ਤਸਵੀਰਾਂ ਵਾਲਾ ਕੈਲੰਡਰ ਜਾਪਾਨ ‘ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਤਸਵੀਰਾਂ ਵਾਲੇ ਕੈਲੰਡਰ ਕਾਫੀ ਵਿਕ ਰਿਹਾ ਹੈ ਜਿਸ ਨੇ ਦੇਸ਼ ਦੇ ਤਮਾਮ ਸਟਾਰਸ ਦੀਆਂ ਤਸਵੀਰਾਂ ਵਾਲੇ ਕੈਲੰਡਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
‘ਦ ਗਾਰਡੀਅਨ’ ਦੀ ਸੋਮਵਾਰ ਨੂੰ ਆਈ ਰਿਪੋਰਟ ਮੁਤਾਬਕ, ‘ਕੈਲੰਡਰ ਦੀ ਸੇਲ ਦਾ ਅਧਿਕਾਰ ਰੱਖਣ ਵਾਲੀ ਕੰਪਨੀ ਲਾਫਟ ਚੇਨਸਟੋਰ ਨੇ ਦੱਸਿਆ 66 ਸਾਲਾ ਪੁਤਿਨ ਦਾ ਕੈਲੰਡਰ ਜਾਪਾਨ ‘ਚ ਵਿਕਰੀ ‘ਚ ਸਭ ਤੋਂ ਅੱਗੇ ਹੈ। ਉਨ੍ਹਾਂ ਤੋਂ ਬਾਅਦ ਐਕਟਰ ਕੇਈ ਤਨਾਕਾ ਹੈ ਤੇ ਓਲੰਪਿਕ ਮਰਦ ਸਕੇਟਿੰਗ ਚੈਂਪੀਅਨ ਯੁਜੁਰੂ ਹਯੂ ਇਸ ਮਾਮਲੇ ‘ਚ ਤੀਜੇ ਨੰਬਰ ‘ਤੇ ਹਨ।
ਜਾਪਾਨ ਦੀ ਇੱਕ ਵੈਬਸਾਈਟ ਨੇ ਅੰਦਾਜ਼ਾ ਲਾਇਆ ਹੈ ਕਿ ਕੁਝ ਲੋਕ ਪੁਤਿਨ ਦੀ ਤਸਵੀਰਾਂ ਵਾਲਾ ਕੈਲੰਡਰ ਮਜ਼ਾਕ ‘ਚ ਖਰੀਦ ਰਹੇ ਹਨ ਜਦਕਿ ਕਈਆਂ ਨੂੰ ਸੱਚ ‘ਚ ਉਨ੍ਹਾਂ ਦੀ ਜਿੰਦਗੀ ‘ਚ ਦਿਲਚਸਪੀ ਹੈ।