ਮੈਡ੍ਰਿਡ: ਸਪੈਨਿਸ਼ ਵਿਗਿਆਨੀਆਂ ਨੇ ਐਤਵਾਰ ਨੂੰ ਕਿਹਾ ਕਿ ਅਟਲਾਂਟਿਕ ਟਾਪੂ ਲਾ ਪਾਲਮਾ 'ਤੇ ਇੱਕ ਜੁਆਲਾਮੁਖੀ ਫਟਣਾ ਸ਼ੁਰੂ ਹੋ ਗਿਆ ਹੈ। ਸਪੇਨ ਦੇ ਰਾਜ ਪ੍ਰਸਾਰਕ ਟੀਵੀਈ ਵਲੋਂ ਦਿਖਾਏ ਗਏ ਵਿਜ਼ੁਅਲਸ ਮੁਤਾਬਕ, ਕਯੂੰਬਰੇ ਵੀਏਜਾ ਜੁਆਲਾਮੁਖੀ ਰਿਜ ਤੋਂ ਉੱਠ ਰਹੇ ਹਨ। ਕੈਨਰੀ ਆਈਲੈਂਡਜ਼ ਜੁਆਲਾਮੁਖੀ ਵਿਗਿਆਨ ਸੰਸਥਾ ਨੇ ਵੀ ਜਵਾਲਾਮੁਖੀ ਦੇ ਫਟਣ ਦੀ ਰਿਪੋਰਟ ਦਿੱਤੀ ਹੈ। ਸਪੇਨ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਅਟਲਾਂਟਿਕ ਟਾਪੂ ਲਾ ਪਾਲਮਾ ਤੋਂ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ। ਉਧਰ ਮਾਹਰਾਂ ਨੇ ਭੂਚਾਲ ਦੇ ਤੇਜ਼ ਝਟਕਿਆਂ ਅਤੇ ਜਵਾਲਾਮੁਖੀ ਵਿੱਚ ਧਮਾਕੇ ਦੇ ਖਤਰੇ ਦੀ ਚਿਤਾਵਨੀ ਦਿੱਤੀ ਸੀ।
ਸਰਕਾਰੀ ਮਾਹਿਰਾਂ ਨੇ ਕਿਹਾ ਸੀ ਕਿ ਧਮਾਕਾ ਨੇੜੇ ਨਹੀਂ ਹੈ। ਭੂਚਾਲ ਦਾ ਖਤਰਾ ਟਾਪੂ ਦੀ ਸਤਹ ਦੇ ਨੇੜੇ ਵਧ ਗਿਆ ਹੈ। ਇਹ ਟਾਪੂ ਕੈਨਰੀ ਟਾਪੂਆਂ ਦਾ ਹਿੱਸਾ ਹੈ। ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ 'ਤੇ ਭੂਚਾਲ ਗਤੀਵਿਧੀਆਂ ਦੇ ਕੇਂਦਰ ਦੇ ਨੇੜੇ ਸਥਿਤ ਪਿੰਡਾਂ ਤੋਂ ਲੋਕਾਂ ਨੂੰ ਬਾਹਰ ਕੱਢਣ ਦੇ ਆਦੇਸ਼ ਦਿੱਤੇ ਹਨ।
ਐਤਵਾਰ ਨੂੰ 3.8 ਤੀਬਰਤਾ ਦਾ ਭੂਚਾਲ ਆਇਆ ਅਤੇ ਸਤਹ 'ਤੇ ਭੂਚਾਲ ਦੀ ਗਤੀਵਿਧੀਆਂ ਦੇ ਝਟਕੇ ਮਹਿਸੂਸ ਕੀਤੇ ਗਏ। ਜੁਆਲਾਮੁਖੀ ਜੋਖਮ ਰੋਕਥਾਮ ਯੋਜਨਾ ਦੀ ਵਿਗਿਆਨਕ ਕਮੇਟੀ ਨੇ ਕਿਹਾ ਕਿ ਇੱਕ ਸ਼ਕਤੀਸ਼ਾਲੀ ਭੂਚਾਲ ਆ ਸਕਦਾ ਹੈ, ਜਿਸ ਨਾਲ ਇਮਾਰਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਿਗਿਆਨਕ ਮਾਹਰਾਂ ਦੀ ਇੱਕ ਕਮੇਟੀ ਨੇ ਕਿਹਾ ਹੈ ਕਿ ਅਟਲਾਂਟਿਕ ਟਾਪੂ ਦੇ ਦੱਖਣ-ਪੱਛਮੀ ਤੱਟ ਦਾ ਇੱਕ ਹਿੱਸਾ ਪਹਾੜਾਂ ਤੋਂ ਚਟਾਨਾਂ ਦੇ ਹੇਠਾਂ ਡਿੱਗਣ ਦੀ ਸੰਭਾਵਨਾ ਹੈ। ਪਿਛਲੀ ਵਾਰ ਇਹ ਜਵਾਲਾਮੁਖੀ 1971 ਵਿੱਚ ਵੀ ਫਟਿਆ ਸੀ।
ਟੀਵੀ 'ਤੇ ਦਿਖਾਏ ਗਏ ਵੀਡੀਓ ਵਿੱਚ ਜਵਾਲਾਮੁਖੀ ਤੋਂ ਲਾਵਾ, ਧੂੰਆਂ ਅਤੇ ਸੁਆਹ ਬਾਹਰ ਆਉਂਦੇ ਦਿਖਾਈ ਦੇ ਰਹੇ ਹਨ। ਫਿਲਹਾਲ ਇਸ ਜਵਾਲਾਮੁਖੀ ਤੋਂ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਇਸ ਧਮਾਕੇ ਕਾਰਨ ਜਾਇਦਾਦਾਂ ਨੂੰ ਬਹੁਤ ਨੁਕਸਾਨ ਹੋਇਆ। ਐਮਰਜੈਂਸੀ ਯੋਜਨਾ ਦੇ ਹਿੱਸੇ ਵਜੋਂ, ਏਲ ਪਾਸੋ, ਤਾਜਾਕੋਰਟ ਅਤੇ ਲਾਸ ਲਲੇਨੋਸ ਡੀ ਏਰੀਆਡਨੇ ਤੋਂ ਲਗਪਗ ਪੰਜ ਹਜ਼ਾਰ ਲੋਕਾਂ ਲਈ ਇੱਕ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Taliban News: ਤਾਲਿਬਾਨ ਨੇ ਖੋਹੇ ਔਰਤਾਂ ਦੇ ਅਧਿਕਾਰ, ਕਿਹਾ- 'ਜੋ ਕੰਮ ਮਰਦ ਨਹੀਂ ਕਰ ਸਕਦੇ, ਉਹ ਕਰੋ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin