ਕਾਬੁਲ: ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਰਾਜ ਨੂੰ ਇੱਕ ਮਹੀਨਾ ਬੀਤ ਗਿਆ ਹੈ। ਤਾਲਿਬਾਨ ਸਰਕਾਰ ਵਾਰ-ਵਾਰ ਵਿਸ਼ਵ ਨੂੰ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੇ ਸ਼ਾਸਨ ਵਿੱਚ ਔਰਤਾਂ ਨੂੰ ਮਰਦਾਂ ਵਾਂਗ ਨੌਕਰੀਆਂ ਅਤੇ ਸਿੱਖਿਆ ਵਰਗੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ, ਪਰ ਅਸਲੀਅਤ ਇਹ ਹੈ ਕਿ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਇੱਕ ਮਹੀਨੇ ਦੇ ਅੰਦਰ ਔਰਤਾਂ ਦੀ ਤਰੱਕੀ 'ਤੇ ਕੰਮ ਕਰਨ ਦੀ ਬਜਾਏ, ਤਾਲਿਬਾਨ ਸਰਕਾਰ ਨੇ ਨਿਰੰਤਰ ਉਨ੍ਹਾਂ ਦੇ ਜ਼ੁਲਮ ਅਤੇ ਸ਼ੋਸ਼ਣ ਵਾਲੇ ਫੈਸਲੇ ਸੁਣਾਏ ਹਨ। ਤਾਲਿਬਾਨੀ ਸ਼ਾਸਨ ਦਾ ਡਰ ਜੋ ਉੱਥੋਂ ਦੀਆਂ ਔਰਤਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ, ਹੁਣ ਉਹ ਸਭ ਕੁਝ ਲਗਪਗ ਸੱਚ ਹੋਣਾ ਸ਼ੁਰੂ ਹੋ ਗਿਆ ਹੈ।


ਤਾਲਿਬਾਨ ਦੀ ਵਾਦਾਖਿਲਾਫੀ:



  • ਤਾਲਿਬਾਨ ਨੇ ਔਰਤਾਂ ਨੂੰ ਕੰਮ 'ਤੇ ਵਾਪਸ ਜਾਣ ਦੀ ਇਜਾਜ਼ਤ ਨਹੀਂ ਦਿੱਤੀ।

  • ਉਹ ਯੂਨੀਵਰਸਿਟੀ ਵਿੱਚ ਕੀ ਪਹਿਨ ਸਕਦੀ ਹੈ ਇਸਦੇ ਨਿਯਮ ਜਾਰੀ ਕੀਤੇ।

  • ਯੂਨੀਵਰਸਿਟੀ ਵਿੱਚ ਕਲਾਸਰੂਮ ਵਿੱਚ ਵਿਦਿਆਰਥੀਆਂ ਦੇ ਵਿਚਕਾਰ ਇੱਕ ਪਰਦਾ ਹੋਵੇਗਾ।

  • ਇਸ ਦੇ ਨਾਲ ਹੀ, ਸਕੂਲ ਪੱਧਰ 'ਤੇ ਸਹਿ-ਸਿੱਖਿਆ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ।

  • ਹੁਣ ਤਾਲਿਬਾਨ ਸਰਕਾਰ ਨੇ ਇੱਕ ਨਵਾਂ ਫ਼ਰਮਾਨ ਜਾਰੀ ਕੀਤਾ ਹੈ, ਜਿਸ ਵਿੱਚ ਮਹਿਲਾ ਮਾਮਲਿਆਂ ਦੇ ਮੰਤਰਾਲੇ ਵਿੱਚ ਹੀ ਮਹਿਲਾ ਕਰਮਚਾਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਗਈ ਹੈ।


ਕਾਬੁਲ ਦੇ ਕਾਰਜਕਾਰੀ ਮੇਅਰ ਹਮਦੁੱਲਾ ਨਮੋਨੀ ਨੇ ਕਿਹਾ, "ਸ਼ੁਰੂ ਵਿੱਚ ਅਸੀਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਕੰਮ 'ਤੇ ਹਾਜ਼ਰ ਹੋਣ ਲਈ ਕਿਹਾ, ਪਰ ਫਿਰ ਅਸੀਂ ਫੈਸਲਾ ਕੀਤਾ ਕਿ ਮਹਿਲਾ ਕਰਮਚਾਰੀਆਂ ਨੂੰ ਕੁਝ ਸਮੇਂ ਲਈ ਆਪਣਾ ਕੰਮ ਰੋਕ ਦੇਣਾ ਚਾਹੀਦਾ ਹੈ।"


ਤਾਲਿਬਾਨ ਦੇ ਨਵੇਂ ਆਦੇਸ਼ ਅਨੁਸਾਰ-


ਔਰਤਾਂ ਨੂੰ ਮਰਦਾਂ ਦੇ ਨਾਲ ਸਰਕਾਰੀ ਮੰਤਰਾਲਿਆਂ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।


ਮਹਿਲਾ ਮਾਮਲਿਆਂ ਦੇ ਮੰਤਰਾਲੇ 'ਚ ਹੀ ਮਹਿਲਾ ਕਰਮਚਾਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਗਈ ਹੈ।


ਹੁਣ ਸਿਰਫ ਮਰਦਾਂ ਨੂੰ ਹੀ ਉੱਥੇ ਕੰਮ ਕਰਨ ਦੀ ਇਜਾਜ਼ਤ ਹੈ।


ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਵੇਗਾ - ਐਨਆਰਐਫ


ਕਾਬੁਲ ਵਿੱਚ ਨਗਰਪਾਲਿਕਾ ਵਿੱਚ 3 ਹਜ਼ਾਰ ਕਰਮਚਾਰੀ ਕੰਮ ਕਰ ਰਹੇ ਸੀ, ਜਿਸ ਵਿੱਚ ਲਗਭਗ ਇੱਕ ਹਜ਼ਾਰ ਔਰਤਾਂ ਕੰਮ ਕਰਦੀਆਂ ਸੀ। ਤਾਲਿਬਾਨ ਦੇ ਇਸ ਫ਼ਰਮਾਨ ਤੋਂ ਬਾਅਦ, ਰਾਸ਼ਟਰੀ ਵਿਰੋਧ ਫਰੰਟ ਨੇ ਇਸਦਾ ਵਿਰੋਧ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ। ਐਨਆਰਐਫ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੈਕੰਡਰੀ ਸਕੂਲ ਵਿੱਚ ਲੜਕੇ ਅਤੇ ਲੜਕੀਆਂ ਦੇ ਇਕੱਠੇ ਪੜ੍ਹਨ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਗਲਤ ਹੈ। ਅਸੀਂ ਆਪਣੇ ਨਾਗਰਿਕਾਂ ਦੇ ਬਰਾਬਰ ਸਿੱਖਿਆ ਦੇ ਅਧਿਕਾਰਾਂ ਲਈ ਲੜਦੇ ਰਹਾਂਗੇ।


ਸਰਕਾਰੀ ਮੰਤਰਾਲਿਆਂ ਵਿੱਚ ਔਰਤਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ। ਇਸ ਫ਼ਰਮਾਨ ਦੇ ਵਿਰੋਧ ਔਰਤਾਂ ਕਾਬੁਲ ਦੀਆਂ ਸੜਕਾਂ 'ਤੇ ਅੰਦੋਲਨ ਕਰ ਰਹੀਆਂ ਹਨ। ਤਾਂ ਜੋ ਉਹ ਆਪਣਾ ਬਣਦਾ ਹੱਕ ਹਾਸਲ ਕਰ ਸਕਣ। ਵਿਰੋਧ ਕਰ ਰਹੀ ਔਰਤ ਬਸੀਰਾ ਟਵਾਨਾ ਨੇ ਕਿਹਾ, “ਇਸਲਾਮ ਵਿੱਚ ਔਰਤਾਂ ਨੂੰ ਵਧੇਰੇ ਅਧਿਕਾਰ ਦਿੱਤੇ ਗਏ ਹਨ। ਉਹ ਸਾਡੇ ਅਧਿਕਾਰ ਕਿਉਂ ਖੋਹ ਰਹੇ ਹਨ? ਸਾਨੂੰ ਔਰਤਾਂ ਲਈ ਸਕੂਲ ਚਾਹੀਦੇ ਹਨ। ਔਰਤਾਂ ਨੂੰ ਆਪਣੇ ਕੰਮ 'ਤੇ ਵਾਪਸ ਜਾਣਾ ਚਾਹੀਦਾ ਹੈ, ਅਸੀਂ ਹੋਰ ਕੁਝ ਨਹੀਂ ਮੰਗ ਰਹੇ। ਅਸੀਂ ਸਿਰਫ ਆਪਣੇ ਅਧਿਕਾਰ ਚਾਹੁੰਦੇ ਹਾਂ।”


ਔਰਤਾਂ ਮੰਤਰੀ ਨਹੀਂ ਬਣ ਸਕਦੀਆਂ, ਉਹ ਸਿਰਫ ਬੱਚੇ ਪੈਦਾ ਕਰ ਸਕਦੀਆਂ ਹਨ: ਤਾਲਿਬਾਨ


ਤਾਲਿਬਾਨ ਦੇ ਸ਼ਾਸਨ ਦੇ ਬਾਅਦ ਤੋਂ ਇਹ ਡਰ ਸੀ ਕਿ ਔਰਤਾਂ ਪ੍ਰਤੀ ਉਸਦਾ ਰਵੱਈਆ ਸਹੀ ਨਹੀਂ ਹੋਵੇਗਾ। ਇਥੋਂ ਤਕ ਕਿ ਤਾਲਿਬਾਨ ਵਲੋਂ ਬਣਾਈ ਗਈ ਸਰਕਾਰ ਵਿੱਚ ਇੱਕ ਵੀ ਔਰਤ ਸ਼ਾਮਲ ਨਹੀਂ ਸੀ। ਇਸ 'ਤੇ ਪੁੱਛੇ ਜਾਣ 'ਤੇ ਤਾਲਿਬਾਨ ਦੇ ਬੁਲਾਰੇ ਨੇ ਮੀਡੀਆ ਸਾਹਮਣੇ ਇਹ ਵੀ ਕਿਹਾ ਸੀ ਕਿ ਔਰਤਾਂ ਮੰਤਰੀ ਨਹੀਂ ਬਣ ਸਕਦੀਆਂ, ਉਨ੍ਹਾਂ ਨੂੰ ਸਿਰਫ ਬੱਚੇ ਪੈਦਾ ਕਰਨੇ ਚਾਹੀਦੇ ਹਨ।


ਇਹ ਵੀ ਪੜ੍ਹੋ: Punjab New CM: ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ ਸੂਬੇ ਦੇ 17ਵੇਂ ਮੁੱਖ ਮੰਤਰੀ, ਕਾਂਗਰਸ ਨੇ 32% ਦਲਿਤ ਵੋਟ ਬੈਂਕ 'ਤੇ ਸਾਧਿਆ ਨਿਸ਼ਾਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904