Gurpatwant pannu: ਖਾਲਿਸਤਾਨੀ ਅਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭਾਰਤ 'ਤੇ ਉਸੇ ਤਰ੍ਹਾਂ ਹਮਲਾ ਕਰਨਗੇ ਜਿਵੇਂ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ। 


ਗੁਰਪਤਵੰਤ ਸਿੰਘ ਪੰਨੂ ਨੇ ਇੱਕ ਨਵੀਂ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ। ਪੰਨੂ ਨੇ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਸਬਕ ਸਿੱਖਣ ਦੀ ਸਲਾਹ ਦਿੱਤੀ ਹੈ। ਖਾਲਿਸਤਾਨੀ ਪੰਨੂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਹ 40 ਸੈਕਿੰਡ ਦੀ ਵੀਡੀਓ ਹੈ ਜਿਸ ਵਿੱਚ ਗੁਰਪਤਵੰਤ ਸਿੰਘ ਨੇ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਇਸ ਵੀਡੀਓ ਵਿੱਚ ਪਨੂੰ ਨੇ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਿਆ ਹੈ ਅਤੇ ਇਸ ਨੂੰ ਆਜ਼ਾਦ ਕਰਵਾਉਣ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Punjab Assembly Session: SYL ਮਸਲੇ ਦਾ ਹੱਲ ਕੱਢੇਗੀ ਸਰਕਾਰ ! ਮਾਨ ਸਰਕਾਰ ਨੇ ਸੱਦਿਆ ਦੋ ਦਿਨਾ ਵਿਧਾਨ ਸਭਾ ਸੈਸ਼ਨ


ਇਸ ਵੀਡੀਓ 'ਚ ਖਾਲਿਸਤਾਨੀ ਪੰਨੂ ਦਾ ਕਹਿਣਾ ਹੈ, 'ਅੱਜ ਇਜ਼ਰਾਈਲ 'ਤੇ ਫਲਸਤੀਨ ਹਮਲਾ ਕਰ ਰਿਹਾ ਹੈ। ਪੀਐਮ ਮੋਦੀ ਨੂੰ ਇਸ ਹਮਲੇ ਤੋਂ ਸਬਕ ਲੈਣਾ ਚਾਹੀਦਾ ਹੈ। ਇਜ਼ਰਾਈਲ ਦੀ ਤਰਜ਼ 'ਤੇ ਭਾਰਤ ਨੇ ਪੰਜਾਬ 'ਤੇ ਕਬਜ਼ਾ ਕਰ ਲਿਆ ਹੈ। ਜੇਕਰ ਭਾਰਤ ਹਿੰਸਾ ਕਰੇਗਾ ਤਾਂ ਅਸੀਂ ਵੀ ਹਿੰਸਾ ਸ਼ੁਰੂ ਕਰ ਦੇਵਾਂਗੇ।


ਵੀਡੀਓ ਵਿੱਚ ਪੰਨੂ ਨੇ ਅੱਗੇ ਕਿਹਾ, "ਜੇਕਰ ਭਾਰਤ ਨੇ ਪੰਜਾਬ 'ਤੇ ਕਬਜ਼ਾ ਜਾਰੀ ਰੱਖਿਆ ਤਾਂ ਇਸ ਦੀ ਪ੍ਰਤੀਕਿਰਿਆ ਜ਼ਰੂਰ ਮਿਲੇਗੀ। ਇਸ ਲਈ ਮੋਦੀ ਅਤੇ ਭਾਰਤ ਸਰਕਾਰ ਜ਼ਿੰਮੇਵਾਰ ਹੋਵੇਗੀ। ਸਿੱਖਸ ਫਾਰ ਜਸਟਿਸ ਵੋਟਿੰਗ ਵਿੱਚ ਵਿਸ਼ਵਾਸ ਰੱਖਦਾ ਹੈ। ਵੋਟ 'ਤੇ ਭਰੋਸਾ ਕਰੋ। ਪੰਜਾਬ ਦੇ ਵੱਖ ਹੋਣ ਦਾ ਦਿਨ ਨੇੜੇ ਆ ਗਿਆ ਹੈ। ਵੋਟ ਚਾਹੁੰਦੇ ਹੋ ਜਾਂ ਗੋਲੀ ਚਾਹੀਦੀ ਹੈ?"


ਪੰਨੂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਵਿਚ ਰਹਿਣ ਵਾਲੇ ਲੋਕ ਫਲਸਤੀਨ ਵਾਂਗ ਹਿੰਸਾ ਸ਼ੁਰੂ ਕਰ ਦੇਣ ਤਾਂ ਹਾਲਾਤ ਵਿਨਾਸ਼ਕਾਰੀ ਹੋ ਜਾਣਗੇ। ਪੰਨੂ ਨੇ ਕਿਹਾ ਕਿ ਭਾਰਤ ਪੰਜਾਬ ਨੂੰ ਆਜ਼ਾਦ ਕਰ ਦੇਵੇ। ਜੇਕਰ ਭਾਰਤ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਵੀ ਇਜ਼ਰਾਈਲ ਵਰਗਾ ਭਿਆਨਕ ਨਜ਼ਾਰਾ ਦੇਖਣਾ ਪਵੇਗਾ।


ਇਹ ਵੀ ਪੜ੍ਹੋ: SYL ਮੁੱਦੇ 'ਤੇ ਚੰਡੀਗੜ੍ਹ 'ਚ ਅਕਾਲੀ ਦਲ ਦਾ ਪ੍ਰਦਰਸ਼ਨ, ਪੁਲਿਸ ਵੱਲੋਂ ਪਾਣੀ ਦੀਆਂ ਬੁਝਾੜਾਂ, ਲੱਥੀਆਂ ਪੱਗਾਂ