ਜਾਰਜ ਫਲੋਇਡ ਕੇਸ: ਕੀ ਹੈ ਐਂਟੀਫਾ, ਰਾਸ਼ਟਰਪਤੀ ਟਰੰਪ ਇਸ ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ਦੀ ਕਰ ਰਹੇ ਨੇ ਗੱਲ
ਏਬੀਪੀ ਸਾਂਝਾ | 01 Jun 2020 10:50 PM (IST)
ਅਮਰੀਕਾ ਵਿਚ ਜਾਰਜ ਫਲਾਇਡ ਨਾਂ ਦੇ ਵਿਅਕਤੀ ਦੇ ਕਤਲ ਤੋਂ ਬਾਅਦ ਆਰਜੀ ਤੌਰ ‘ਤੇ ਘੱਟ ਨਹੀਂ ਹੋ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਇਸ ਦੇ ਪਿੱਛੇ ANTIFA ਸੰਗਠਨ ਦਾ ਹੱਥ ਹੈ।
ਨਵੀਂ ਦਿੱਲੀ: ਅਮਰੀਕਾ 'ਚ ਹੋ ਰਹੇ ਦੰਗਿਆਂ ਦੀਆਂ ਫੋਟੋਆਂ ਹੈਰਾਨ ਕਰਨ ਵਾਲੀਆਂ ਹਨ। ਇਹ ਲਗਪਗ ਇੱਕ ਹਫ਼ਤਾ ਹੋ ਗਿਆ, ਪਰ ਹੰਗਾਮਾ ਸ਼ਾਂਤ ਹੋਣ ਦੀ ਬਜਾਏ ਵਧ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਕਹਿ ਰਹੇ ਹਨ ਕਿ ਇਹ ਅਚਾਨਕ ਨਹੀਂ ਹੈ, ਇਸ ਦੇ ਪਿੱਛੇ ਐਂਟੀਫਾ ਨਾਂ ਦੀ ਸੰਸਥਾ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜਿਸਦਾ ਕੋਈ ਚਿਹਰਾ ਨਹੀਂ ਹੁੰਦਾ। ਇਹ ਖੱਬੇਪੱਖੀ ਸੰਗਠਨ ਗੁਪਤ ਰੂਪ ਵਿੱਚ ਕੰਮ ਕਰਦਾ ਹੈ। ਲੁੱਟ-ਖਸੁੱਟ ਅਤੇ ਤੋੜ-ਫੋੜ ਕਰਨਾ ਇਸ ਦੀ ਖਾਸਿਅੱਤ ਹੈ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਇਸ ਸੰਗਠਨ ਦੇ ਅਮਰੀਕਾ ਵਿਚ ਪਾਬੰਦੀ ਲਗਾਈ ਜਾਵੇਗੀ। 27 ਮਈ ਨੂੰ ਮਿਨੀਐਪੋਲਿਸ ‘ਚ ਇੱਕ ਆਦਮੀ ਜਾਰਜ ਫਲਾਇਡ ਦੀ ਹੱਤਿਆ ਕਰ ਦਿੱਤੀ ਗਈ, ਪੁਲਿਸ ਦੇ ਗੋਡੇ ਹੇਠਾਂ ਫਲੋਇਡ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਤੋਂ ਬਾਅਦ ਮਿਨੀਐਪੋਲਿਸ ਵਿਚ ਭਿਆਨਕ ਦੰਗੇ ਫੈਲ ਗਏ। ਲੁੱਟ-ਖਸੁੱਟ ਹੋਈ, ਅੱਗ ਲਾ ਦਿੱਤੀ ਗਈ ਅਤੇ ਫਿਰ ਵਿਰੋਧ ਪੂਰੇ ਅਮਰੀਕਾ ਵਿਚ ਫੈਲ ਗਿਆ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਰੋਧ ਪ੍ਰਦਰਸ਼ਨ ਪਿੱਛੇ ਅੱਤਵਾਦੀ ਸੰਗਠਨ ਦਾ ਹੱਥ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, “ਅਮਰੀਕਾ ਵਿਚ ਐਂਟੀਫਾ ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ ਜਾਵੇਗਾ।” ਮਿਨੀਆਪੋਲਿਸ ਵਿਚ ਸ਼ੁਰੂ ਹੋਈ ਹੰਗਾਮੇ ਵ੍ਹਾਈਟ ਹਾਊਸ ਪਹੁੰਚੀ ਜਿੱਥੇ ਕੱਲ੍ਹ ਕਾਫੀ ਗਿਣਤੀ ‘ਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਜਾਰਜ ਫਲਾਇਡ ਦੀ ਮੌਤ ਦਾ ਵਿਰੋਧ ਕੀਤਾ। ਰਿਜ਼ਰਵ ਆਰਮੀ ਦੇ ਰਾਸ਼ਟਰੀ ਗਾਰਡਾਂ ਨੂੰ 15 ਸੂਬਿਆਂ ‘ਚ ਬੁਲਾਇਆ ਗਿਆ, ਜਿਸ ‘ਚ ਮਿਨੀਐਪੋਲਿਸ, ਯੂਐਸ ਦਾ ਸ਼ਹਿਰ ਵੀ ਸ਼ਾਮਲ ਹੈ। ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਮਿਨੀਆਪੋਲਿਸ ‘ਚ ਹਿੰਸਾ ਦੀ ਯੋਜਨਾਬੰਦੀ ਕੀਤੀ ਗਈ ਸੀ, ਜਿਸ ਵਿਚ 80% ਲੋਕ ਦੂਜੇ ਸੂਬਿਆਂ ਤੋਂ ਪਹੁੰਚੇ। ਐਂਟੀਫਾ ਸੰਸਥਾ ਕੀ ਹੈ? ਐਂਟੀਫਾ ਐਂਟੀ-ਫਾਸ਼ੀਵਾਦੀ ਸ਼ਬਦ ਦਾ ਇੱਕ ਛੋਟਾ ਰੂਪ ਹੈ। ਇਹ ਸੰਗਠਨ ਖੱਬੇਪੱਖੀ ਸੰਗਠਨ ਹੈ। ਪਰ ਇਹ ਮੁੱਖ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਨਾਲ ਸਿੱਧਾ ਜੁੜਿਆ ਨਹੀਂ ਹੈ। ਐਂਟੀਫਾ ਦਾ ਕੋਈ ਲੀਡਰ ਜਾਂ ਹੈਡਕੁਆਰਟਰ ਨਹੀਂ ਹੁੰਦਾ। ਇਸ ਦੀ ਹਰ ਰਾਜ ‘ਚ ਸ਼ਾਖਾਵਾਂ ਹੁੰਦੀਆਂ ਹਨ ਜੋ ਬੈਠਕਾਂ ਕਰਦੀ ਰਹਿੰਦੀਆਂ ਹੈ। ਇਹ ਸਰਕਾਰ-ਵਿਰੋਧੀ ਅਤੇ ਸਰਮਾਏਦਾਰੀ-ਵਿਰੋਧੀ ਸੰਸਥਾ ਹੈ। ਦੱਸ ਦਈਏ ਕਿ ਪ੍ਰਦਰਸ਼ਨ ਦੇ ਦੌਰਾਨ ਉਹ ਜਾਇਦਾਦ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904