Ukraine Russia War: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਯੂਕਰੇਨ ਦੇ ਖਿਲਾਫ ਛੇੜੀ ਗਈ ਜੰਗ ਨੂੰ ਰੋਕਣ ਲਈ ਤਿਆਰ ਹਨ, ਪਰ ਕਿਹਾ ਹੈ ਕਿ ਅਜਿਹਾ ਹੋਵੇਗਾ ਜੇਕਰ ਯੂਕਰੇਨ ਉਨ੍ਹਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦਾ ਹੈ। ਇਹ ਦਾਅਵਾ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨਾਲ ਗੱਲਬਾਤ ਦੇ ਆਧਾਰ 'ਤੇ ਕੀਤਾ ਗਿਆ ਹੈ। ਐਤਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਅਤੇ ਰਾਸ਼ਟਰਪਤੀ ਪੁਤਿਨ ਨੇ ਗੱਲਬਾਤ ਕੀਤੀ।


ਰੂਸ ਦੀ ਇੱਕ ਵੱਡੀ ਸ਼ਰਤ ਇਹ ਹੈ ਕਿ ਯੂਕਰੇਨ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਨਾਟੋ ਵਿੱਚ ਸ਼ਾਮਲ ਨਾ ਹੋਵੇ। ਰੂਸ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਹੈ ਕਿ ਯੂਕਰੇਨ ਜੋ ਚਾਹੇ ਕਰ ਲਵੇ, ਪਰ ਉਸਨੂੰ ਨਾਟੋ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਰੂਸ ਦਾ ਦਾਅਵਾ ਹੈ ਕਿ ਯੂਕਰੇਨ ਦਾ ਨਾਟੋ ਦਾ ਮੈਂਬਰ ਬਣਨਾ ਸਾਡੀ ਸੁਰੱਖਿਆ ਨੂੰ ਖਤਰਾ ਹੈ। ਧਿਆਨ ਯੋਗ ਹੈ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਯੂਕਰੇਨ ਨਾਲ ਰੂਸ ਦੀ ਲੜਾਈ ਦਾ ਇਹ ਮੁੱਖ ਕਾਰਨ ਹੈ।


ਕ੍ਰੇਮਲਿਨ ਦੇ ਅਨੁਸਾਰ, ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨਾਲ ਗੱਲਬਾਤ ਦੌਰਾਨ, ਪੁਤਿਨ ਨੇ ਜ਼ੋਰ ਦਿੱਤਾ ਹੈ ਕਿ ਵਿਸ਼ੇਸ਼ ਕਾਰਵਾਈ ਯੋਜਨਾ ਅਨੁਸਾਰ ਜਾਰੀ ਰਹੇਗੀ। ਗੱਲਬਾਤ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਯੂਕਰੇਨ ਲੜਾਈ ਬੰਦ ਕਰ ਦਿੰਦਾ ਹੈ ਅਤੇ ਉਨ੍ਹਾਂ (ਰੂਸ) ਦੀਆਂ ਮੰਗਾਂ ਮੰਨ ਲੈਂਦਾ ਹੈ।


ਕੀਵ ਇੰਡੀਪੈਂਡੈਂਟ ਮੁਤਾਬਕ ਰੂਸੀ ਬਲਾਂ ਨੇ ਇਰਪਿਨ 'ਚ ਨਾਗਰਿਕਾਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਘੱਟੋ-ਘੱਟ ਤਿੰਨ ਨਾਗਰਿਕ ਮਾਰੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਰੂਸੀ ਸੈਨਿਕਾਂ ਨੇ ਜਾਣਬੁੱਝ ਕੇ ਨਾਗਰਿਕਾਂ ਦੁਆਰਾ ਵਰਤੇ ਜਾਂਦੇ ਪੁਲ ਨੂੰ ਨਿਸ਼ਾਨਾ ਬਣਾਇਆ। 2 ਬੱਚਿਆਂ ਸਮੇਤ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ