ਵਾਸ਼ਿੰਗਟਨ: ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੌਮ ਗੈਬਰੀਸਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਵਾਇਰਸ ਲੰਬੇ ਸਮੇਂ ਤਕ ਦੁਨੀਆ ’ਚ ਰਹਿਣ ਵਾਲਾ ਹੈ। ਉੱਥੇ ਹੀ ਉਨ੍ਹਾਂ ਦੱਸਿਆ ਕਿ ਏਸ਼ੀਆ ਤੇ ਮੱਧ ਪੂਰਬ ਦੇ ਬਹੁਤ ਸਾਰੇ ਦੇਸ਼ਾਂ ’ਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ ਤੇ ਉਹ ਵੀ ਉਦੋਂ ਜਦੋਂ ਵਿਸ਼ਵ ਪੱਧਰ ’ਤੇ ਲੋਕਾਂ ਨੂੰ ਟੀਕੇ ਦੀਆਂ 780 ਮਿਲੀਅਨ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।



ਉਨ੍ਹਾਂ ਨੇ ਮਾਸਕ ਪਹਿਨਣ, ਸਮਾਜਿਕ ਦੂਰੀ ਦੀ ਪਾਲਣਾ ਕਰਨ, ਟੈਸਟ ਕਰਵਾਉਣ ਤੇ ਆਈਸੋਲੇਟ ਰਹਿਣ ਲਈ ਜਨਤਕ ਸਿਹਤ ਉਪਾਵਾਂ ਉੱਤੇ ਮੁੜ ਜ਼ੋਰ ਦਿੱਤਾ। ਟੈਡਰੋਸ ਨੇ ਕਿਹਾ ਕਿ ਟੀਕਾ ਲਗਾਉਣ ਤੋਂ ਬਾਅਦ ਲਾਪ੍ਰਵਾਹੀ ਨਾ ਵਰਤੋ। ਹਰ ਹਫ਼ਤੇ ਹਰ ਦਿਨ ਸਾਵਧਾਨੀ ਜ਼ਰੂਰੀ ਹੈ। ਦੁਨੀਆ ਭਰ ਦੇ ਕਈ ਦੇਸ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ ਤੇ ਜਨਤਕ ਸਿਹਤ ਦੇ ਉਪਾਵਾਂ ਨੂੰ ਮਜ਼ਬੂਤ ਪ੍ਰਣਾਲੀਆਂ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ।

ਕੋਵਿਡ ਤੋਂ ਬਚਾਅ ਲਈ ਸਾਵਧਾਨੀ ਜ਼ਰੂਰੀ
ਟੈਡਰੋਸ ਦੇ ਅਨੁਸਾਰ ਬਹੁਤ ਸਾਰੇ ਦੇਸ਼ ਕੋਵਿਡ ਨੂੰ ਰੋਕਣ ’ਚ ਸਫਲ ਰਹੇ ਹਨ। ਇਸੇ ਕਾਰਨ ਉਹ ਹੁਣ ਖੁਸ਼ੀਆਂ ਮਨਾ ਰਹੇ ਹਨ। ਕਈ ਆਯੋਜਨ ਕਰ ਰਹੇ ਹਨ ਅਤੇ ਪਰਿਵਾਰ ਨਾਲ ਮਸਤੀ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਦੁਬਾਰਾ ਅਰਥਚਾਰੇ ਨੂੰ ਖੇਡਦਿਆਂ ਵੇਖਣਾ ਚਾਹੁੰਦੇ ਹਨ ਅਤੇ ਸਾਰੇ ਦੇਸ਼ਾਂ ਵਿਚਕਾਰ ਯਾਤਰਾ ਤੇ ਵਪਾਰ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਪਰ ਹੁਣ ਜਦੋਂ ਕੁਝ ਦੇਸ਼ਾਂ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਤਾਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।

ਇਹ ਮਹਾਂਮਾਰੀ ਲੰਬੇ ਸਮੇਂ ਤਕ ਰਹੇਗੀ
ਟੈਡਰੋਸ ਨੇ ਕਿਹਾ ਕਿ ਇਹ ਮਹਾਂਮਾਰੀ ਲੰਬੇ ਸਮੇਂ ਤਕ ਸਾਡੇ ਨਾਲ ਰਹੇਗੀ, ਪਰ ਸਾਨੂੰ ਪਾਜੀਟਿਵ ਬਣੇ ਰਹਿਣਾ ਹੈ। ਸਾਲ ਦੇ ਸ਼ੁਰੂਆਤੀ ਦੋ ਮਹੀਨਿਆਂ ’ਚ ਕੋਵਿਡ ਦੇ ਮਾਮਲਿਆਂ ਅਤੇ ਮੌਤ ’ਚ ਗਿਰਾਵਟ ਆਈ ਹੈ। ਇਸ ਲਈ ਜੇ ਤੁਸੀਂ ਸਖਤ ਕਦਮ ਚੁੱਕਦਿਆਂ ਸਾਵਧਾਨ ਰਹੀਏ ਅਤੇ ਟੀਕੇ ਲਿਆ ਜਾਵੇ ਤਾਂ ਇਸ ਨੂੰ ਕੁਝ ਮਹੀਨਿਆਂ ’ਚ ਖਤਮ ਕੀਤਾ ਜਾ ਸਕਦਾ ਹੈ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ