ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਕਿ ਜੇਕਰ ਓਮੀਕ੍ਰੋਨ ਤੋਂ ਬਾਅਦ ਕੋਵਿਡ-19 ਦਾ ਕੋਈ ਵੱਡਾ ਪ੍ਰਕੋਪ ਨਹੀਂ ਹੁੰਦਾ ਤਾਂ 2022 ਵਿੱਚ ਮਹਾਂਮਾਰੀ ਖ਼ਤਮ ਹੋ ਸਕਦੀ ਹੈ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।
ਮਹਾਂਮਾਰੀ 2022 ਵਿੱਚ ਖ਼ਤਮ ਹੋ ਸਕਦੀ
ਇਸ ਸਮੇਂ ਭਵਿੱਖਬਾਣੀ ਕਰਨਾ ਮੁਸ਼ਕਲ ਹੈ, ਪਰ ਡਬਲਯੂਐਚਓ ਨੂੰ ਉਮੀਦ ਹੈ ਕਿ ਜੇ ਹੋਰ ਕੁਝ ਨਹੀਂ ਹੋਇਆ ਤਾਂ ਮਹਾਂਮਾਰੀ 2022 ਵਿੱਚ ਖ਼ਤਮ ਹੋ ਸਕਦੀ ਹੈ। ਮਹਾਂਮਾਰੀ ਦੇ ਅੰਤ ਦਾ ਮਤਲਬ ਹੈ ਕਿ ਕੋਈ ਵੱਡਾ ਕਹਿਰ ਨਹੀਂ ਵਾਪਰੇਗਾ।
ਡਬਲਯੂਐਚਓ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕੇਸਾਂ ਦਾ ਮਤਲਬ ਹੈ ਕਿ ਵਾਇਰਸ ਪਰਿਵਰਤਨ ਕਰਨ ਵਿੱਚ ਸਮਰੱਥ ਹੈ, ਇਸ ਲਈ ਸਾਨੂੰ ਨਹੀਂ ਪਤਾ ਕਿ ਸਥਿਤੀ ਕਿਵੇਂ ਸਾਹਮਣੇ ਆਵੇਗੀ। ਹਾਲਾਂਕਿ, ਸਾਵਧਾਨ ਰਹਿਣਾ ਚਾਹੀਦਾ ਹੈ ਤੇ ਉਮੀਦ ਕਰਨੀ ਚਾਹੀਦੀ ਹੈ ਕਿ ਓਮੀਕ੍ਰੋਨ ਦੁਨੀਆ ਭਰ ਵਿੱਚ ਫੈਲਣ ਤੋਂ ਬਾਅਦ ਵੱਡੇ ਕਹਿਰ ਖ਼ਤਮ ਹੋ ਜਾਣਗੇ।
ਵੁਜਨੋਵਿਕ ਮੁਤਾਬਕ, ਡਬਲਯੂਐਚਓ ਇਹ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਜਿਹਾ ਕਦੋਂ ਹੋਵੇਗਾ? ਪਰ ਇਹ ਮੁਸ਼ਕਲ ਹੈ ਕਿਉਂਕਿ ਬਹੁਤ ਸਾਰੇ ਦੇਸ਼ ਹੁਣ ਆਪਣੀਆਂ ਟੈਸਟਿੰਗ ਰਣਨੀਤੀਆਂ ਬਦਲ ਰਹੇ ਹਨ। ਓਮੀਕ੍ਰੋਨ ਬਹੁਤ ਸੰਕਰਮਕ ਸੀ ਤੇ ਤੇਜ਼ੀ ਨਾਲ ਫੈਲ ਰਿਹਾ ਸੀ, ਜਦੋਂ ਕਿ ਕੁਝ ਦੇਸ਼ਾਂ ਕੋਲ ਬਿਨਾਂ ਲੱਛਣ ਵਾਲੇ ਮਰੀਜ਼ਾਂ ਦੀ ਵੱਡੀ ਗਿਣਤੀ ਕਾਰਨ ਹਰ ਕਿਸੇ ਦੀ ਜਾਂਚ ਕਰਨ ਲਈ ਪੈਸੇ ਨਹੀਂ ਸੀ।
ਡਬਲਯੂਐਚਓ ਨੇ ਕਿਹਾ ਕਿ ਜੋ ਤਸਵੀਰ ਅਸੀਂ ਦੇਖ ਰਹੇ ਹਾਂ ਉਹ ਪੂਰੀ ਤਰ੍ਹਾਂ ਨਾਲ ਉਸ ਸਮੇਂ ਦੇ ਕੇਸਾਂ ਦੀ ਅਸਲ ਗਿਣਤੀ ਨੂੰ ਪੂਰੀ ਤਰ੍ਹਾਂ ਨਹੀਂ ਦਰਸਾਉਂਦੀ ਜਦੋਂ ਮਹਾਂਮਾਰੀ ਫੈਲੀ ਸੀ।
ਇਹ ਵੀ ਪੜ੍ਹੋ: 10th and 12th board exam: 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਸੁਪਰੀਮ ਕੋਰਟ 'ਚ ਹੋਏਗਾ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904