ਜੇਨੇਵਾ: ਕੋਰੋਨਾ ਸੰਕਟ ਨਾਲ ਜੂਝ ਰਹੀ ਦੁਨੀਆਂ ਨੂੰ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ ਕੋਰੋਨਾ ਵੈਕਸੀਨ ਆ ਜਾਵੇਗੀ। ਦੁਨੀਆਂ ਦੇ ਕਈ ਦੇਸ਼ਾਂ ਦੇ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਲਈ ਡਟੇ ਹੋਏ ਹਨ। ਅਜਿਹੇ 'ਚ WHO ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।


ਵਿਸ਼ਵ ਸਿਹਤ ਸੰਗਠਨ ਨੇ ਕਿਹਾ 'ਕੋਰੋਨਾ ਵੈਕਸੀਨ ਕੋਈ ਜਾਦੂਈ ਗੋਲ਼ੀ ਨਹੀਂ ਹੋਵੇਗੀ ਜੋ ਪਲਕ ਝਪਕਦਿਆਂ ਹੀ ਕੋਰੋਨਾ ਵਾਇਰਸ ਨੂੰ ਖਤਮ ਕਰ ਦੇਵੇਗੀ।' WHO ਦੇ ਡਾਇਰੈਕਟਰ ਟੇਡ੍ਰੋਸ ਨੇ ਕਿਹਾ ਕਿ ਫਿਲਹਾਲ ਅਸੀਂ ਲੰਮਾ ਪੈਂਡਾ ਤੈਅ ਕਰਨਾ ਹੈ। ਇਸ ਲਈ ਸਾਰਿਆਂ ਨੂੰ ਇਕੱਠੇ ਮਿਲ ਕੇ ਯਤਨ ਕਰਨੇ ਚਾਹੀਦੇ ਹਨ।


WHO ਦੇ ਡਾਇਕੈਰਟਰ ਟੇਡ੍ਰੋਸ ਨੇ ਕਿਹਾ ਵੈਕਸੀਨ 'ਤੇ ਰਾਸ਼ਟਰਵਾਦ ਚੰਗਾ ਨਹੀਂ ਹੈ। ਇਹ ਦੁਨੀਆਂ ਦੀ ਮਦਦ ਨਹੀਂ ਕਰੇਗਾ। ਟੇਡ੍ਰੋਸ ਨੇ ਜੇਨੇਵਾ 'ਚ WHO ਦੇ ਦਫ਼ਤਰ ਤੋਂ ਵੀਡੀਓ ਲਿੰਕ ਰਾਹੀਂ ਅਮਰੀਕਾ 'ਚ ਐਸਪਨ ਸਿਕਿਓਰਟੀ ਫੋਰਮ ਨੂੰ ਦੱਸਿਆ, 'ਦੁਨੀਆਂ ਲਈ ਤੇਜ਼ੀ ਨਾਲ ਠੀਕ ਹੋਣ ਲਈ, ਇੱਕੋ ਵੇਲੇ ਠੀਕ ਹੋਣਾ ਹੋਵੇਗਾ ਕਿਉਂਕਿ ਅਰਥਵਿਵਸਥਾ ਆਪਸ 'ਚ ਜੁੜੀ ਹੋਈ ਹੈ। ਦੁਨੀਆਂ ਦੇ ਸਿਰਫ ਕੁਝ ਹਿੱਸੇ ਜਾਂ ਸਿਰਫ ਕੁਝ ਦੇਸ਼ ਸੁਰੱਖਿਅਤ ਜਾਂ ਠੀਕ ਨਹੀਂ ਹੋ ਸਕਦੇ।'


ਸਾਵਧਾਨ! ਕੋਰੋਨਾ ਦੀ ਰਫ਼ਤਾਰ 'ਚ ਭਾਰਤ ਨੇ ਅਮਰੀਕਾ ਤੇ ਬ੍ਰਾਜ਼ੀਲ ਨੂੰ ਪਛਾੜਿਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ