PM Modi: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਚਾਰ ਦਿਨਾਂ ਅਮਰੀਕਾ ਦੌਰੇ 'ਤੇ ਰਵਾਨਾ ਹੋ ਗਏ ਹਨ। ਪੀਐਮ ਮੋਦੀ ਦੇ ਅਮਰੀਕਾ ਦੌਰੇ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪੀਐਮ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਯੂਐਸ ਦੀ ਫਰਸਟ ਲੇਡੀ ਜਿਲ ਬਿਡੇਨ ਦੇ ਸੱਦੇ ਤੋਂ ਬਾਅਦ ਅਮਰੀਕਾ ਗਏ ਹਨ। ਅਜਿਹੇ 'ਚ ਉਨ੍ਹਾਂ ਦੇ ਸਵਾਗਤ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ।


ਮਸ਼ਹੂਰ ਹਾਲੀਵੁੱਡ ਅਦਾਕਾਰਾ ਅਤੇ ਗਾਇਕਾ ਮੈਰੀ ਮਿਲਬੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊਯਾਰਕ ਅਤੇ ਵਾਸ਼ਿੰਗਟਨ ਡੀਸੀ ਦੀ ਪਹਿਲੀ ਸਰਕਾਰੀ ਰਾਜ ਯਾਤਰਾ 'ਚ ਪਰਫਾਰਮੈਂਸ ਕਰੇਗੀ। ਅਫਰੀਕੀ ਮੂਲ ਦੀ ਅਮਰੀਕੀ ਨਾਗਰਿਕ ਮਿਲਬੇਨ ਭਾਰਤ ਵਿੱਚ ਰਾਸ਼ਟਰੀ ਗੀਤ 'ਜਨ ਗਣ ਮਨ...' ਅਤੇ 'ਓਮ ਜੈ ਜਗਦੀਸ਼ ਹਰੇ...' ਗਾਉਣ ਲਈ ਬਹੁਤ ਮਸ਼ਹੂਰ ਹੈ।


ਯੋਗ ਦਿਵਸ ਸਮਾਰੋਹ ਵਿੱਚ ਲੈਣਗੇ ਹਿੱਸਾ


ਜਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ, ਪੀਐਮ ਮੋਦੀ 21 ਜੂਨ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ (UNHQ) ਵਿੱਚ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਮੈਰੀ ਮਿਲਬੇਨ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਉਤਸੁਕ ਹੈ। ਉਨ੍ਹਾਂ ਨੂੰ ਰਸਮੀ ਤੌਰ 'ਤੇ ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਸਮਾਰੋਹ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਜਿਸ ਨੂੰ ਲੈ ਕੇ ਮਿਲਬੇਨ ਨੇ ਪਹਿਲਾਂ ਹੀ ਕਿਹਾ ਕਿ ਮੈਂ ਨਿਊਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮਸ ਦੇ ਨਾਲ ਅਮਰੀਕਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਉਨ੍ਹਾਂ ਦੇ ਪਹਿਲੇ ਪ੍ਰੋਗਰਾਮ ਵਿੱਚ ਸਵਾਗਤ ਕਰਨ ਲਈ ਉਤਸੁਕ ਹਾਂ। ਪੀਐਮ ਮੋਦੀ ਦਾ ਇਹ ਦੌਰਾ ਭਾਰਤ-ਅਮਰੀਕਾ ਸਬੰਧਾਂ ਨੂੰ ਨਵਾਂ ਆਯਾਮ ਦੇਵੇਗਾ।


ਮੈਰੀ ਮਿਲਬੇਨ ਨੇ ਸੋਸ਼ਲ ਮੀਡੀਆ 'ਤੇ ਕਿਹਾ, ''ਮੈਂ ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਧਾਨ ਸਾਬਾ ਕੋਰੋਸੀ, ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਅਤੇ ਨਿਊਯਾਰਕ ਸਿਟੀ ਦੇ ਮੇਅਰ ਏਰਿਕ ਏਡਮਜ਼ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਵਿੱਚ ਉਨ੍ਹਾਂ ਦੇ ਪਹਿਲੇ ਪ੍ਰੋਗਰਾਮ ਵਿੱਚ ਸਵਾਗਤ ਕਰਨ ਨੂੰ ਲੈ ਕੇ ਉਤਸੁਕ ਹਾਂ।


ਮਿਲਬੇਨ ਸ਼ੁੱਕਰਵਾਰ 23 ਜੂਨ ਨੂੰ ਵਾਸ਼ਿੰਗਟਨ ਡੀਸੀ ਵਿੱਚ ਰੋਨਾਲਡ ਰੀਗਨ ਬਿਲਡਿੰਗ ਅਤੇ ਇੰਟਰਨੈਸ਼ਨਲ ਟ੍ਰੇਡ ਸੈਂਟਰ ਵਿੱਚ ਸੰਯੁਕਤ ਰਾਜ ਭਾਰਤੀ ਕਮਿਊਨਿਟੀ ਫਾਊਂਡੇਸ਼ਨ (USICF) ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਸੱਦਾ ਪੱਤਰਾਂ ਦੇ ਸਾਹਮਣੇ ਪਰਫਾਰਮੈਂਸ ਕਰਨਗੇ।


ਇਹ ਵੀ ਪੜ੍ਹੋ: ਭਾਰਤੀ ਸਟੇਟ ਬੈਂਕ ਤੋਂ ਕਰਜ਼ਾ ਲੈਣ ਵਾਲਿਆਂ ਲਈ ਖੁਸ਼ਖਬਰੀ ! ਨਵੀਂ ਯੋਜਨਾ 'ਚ ਮਿਲੇਗੀ ਵੱਡੀ ਛੂਟ


ਜਾਣੋ ਕੌਣ ਹੈ ਮੈਰੀ ਮਿਲਬੇਨ


ਮਿਲਬੇਨ ਦਾ ਜਨਮ ਇੱਕ ਈਸਾਈ ਪਰਿਵਾਰ ਵਿੱਚ ਹੋਇਆ ਸੀ ਅਤੇ ਓਖਲਾਹੋਮਾ ਸਿਟੀ ਵਿੱਚ ਵੱਡੀ ਹੋਈ ਸੀ। ਉਨ੍ਹਾਂ ਦੀ ਮਾਂ, ਏਲਥੀਆ ਮਿਲਬੇਨ, ਇੱਕ ਪੈਂਟੇਕੋਸਟਲ ਸੰਗੀਤ ਪਾਦਰੀ ਵਜੋਂ ਕੰਮ ਕਰਦੀ ਸੀ। ਮਾਂ ਨੂੰ ਦੇਖ ਕੇ ਹੀ ਮਿਲਬੇਨ ਦੇ ਅੰਦਰ ਸੰਗੀਤ ਸਿਖਣਾ ਦਾ ਜਨੂੰਨ ਆਇਆ। ਮਿਲਬੇਨ ਨੇ ਓਕਲਾਹੋਮਾ ਸਿਟੀ ਦੇ ਵਾਈਲਡਵੁੱਡ ਕ੍ਰਿਸ਼ਚੀਅਨ ਚਰਚ ਵਿੱਚ ਪੰਜ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ।


ਉਨ੍ਹਾਂ ਨੇ ਅਗਸਤ 2022 ਵਿੱਚ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਸੱਭਿਆਚਾਰਕ ਸਬੰਧਾਂ ਲਈ ਭਾਰਤੀ ਕੌਂਸਲ ਦੇ ਸੱਦੇ 'ਤੇ ਭਾਰਤ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਦੌਰਾਨ ਪ੍ਰਦਰਸ਼ਨ ਕੀਤਾ। ਮੈਰੀ ਪਹਿਲੀ ਅਫਰੀਕੀ-ਅਮਰੀਕੀ ਕਲਾਕਾਰ ਹੈ ਜਿਸ ਨੂੰ ਭਾਰਤੀ ਸੁਤੰਤਰਤਾ ਦਿਵਸ ਸਮਾਰੋਹ ਲਈ ਸੱਦਾ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Asia's Richest 2023 : ਮੁਕੇਸ਼ ਅੰਬਾਨੀ ਪਹਿਲੇ ਅਤੇ ਗੌਤਮ ਅਡਾਨੀ ਤੀਜੇ ਤਾਂ ਨੰਬਰ 2 'ਤੇ ਕੌਣ ਹੈ? ਜਾਣੋ ਇਸ ਅਰਬਪਤੀ ਬਾਰੇ