ਜਿਨੇਵਾ: ਵਿਸ਼ਵ ਸਿਹਤ ਸੰਗਠਨ WHO ਨੇ ਕਿਹਾ ਕਿ ਦੁਨੀਆਂ ਹੁਣ ਕੋਵਿਡ 19 ਮਹਾਮਾਰੀ ਦੇ ਇਕ ਨਾਜ਼ੁਕ ਮੋੜ 'ਤੇ ਹੈ। ਕਈ ਥਾਵਾਂ 'ਤੇ ਖਤਰਨਾਕ ਮੋੜ ਹੈ ਜਿੱਥੇ ਸਿਹਤ ਸੇਵਾਵਾਂ ਕੋਲੈਪਸ ਹੋਣ ਦਾ ਖਦਸ਼ਾ ਹੈ।
WHO ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਦਨੋਮ ਨੇ ਸ਼ੁੱਕਰਵਾਰ ਇਕ ਪ੍ਰੈਸ ਕਾਨਫਰੰਸ 'ਚ ਕਿਹਾ, 'ਅਸੀਂ ਕੋਵਿਡ-19 ਮਹਾਮਾਰੀ 'ਚ ਇਕ ਨਾਜ਼ੁਕ ਮੋੜ 'ਤੇ ਹਾਂ। ਵਿਸ਼ੇਸ਼ ਤੌਰ 'ਤੇ ਉੱਤਰੀ ਗੋਲਾਅਰਧ 'ਚ ਅਗਲੇ ਕੁਝ ਮਹੀਨੇ ਬਹੁਤ ਔਖੇ ਰਹਿਣ ਵਾਲੇ ਹਨ ਤੇ ਕੁਝ ਦੇਸ਼ ਖਤਰਨਾਕ ਟ੍ਰੈਕ 'ਤੇ ਹਨ।
ਜਲਦ ਕਦਮ ਚੁੱਕਣ ਦੀ ਅਪੀਲ:
ਟੇਡ੍ਰੋਸ ਨੇ ਕਿਹਾ ਅਸੀਂ ਲੀਡਰਾਂ ਨੂੰ ਤਤਕਾਲ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ ਤਾਂ ਕਿ ਭਵਿੱਖ 'ਚ ਮੌਤਾਂ ਨੂੰ ਰੋਕਿਆ ਜਾ ਸਕੇ। ਜ਼ਰੂਰੀ ਸਿਹਤ ਸੇਵਾਵਾਂ ਨੂੰ ਕੋਲੈਪਸ ਹੋਣ ਤੋਂ ਬਚਾਇਆ ਜਾ ਸਕੇ। ਸਕੂਲ ਮੁੜ ਤੋਂ ਬੰਦ ਨਾ ਕਰਨੇ ਪੈਣ। ਉਨ੍ਹਾਂ ਕਿਹਾ ਜਿਵੇਂ ਕਿ ਮੈਂ ਫਰਵਰੀ 'ਚ ਕਿਹਾ ਸੀ ਮੈਂ ਫਿਰ ਤੋਂ ਦੁਹਰਾ ਰਿਹਾ ਹਾਂ ਇਹ ਕੋਈ ਡਰਿੱਲ ਨਹੀਂ ਹੈ।
ਟੇਡ੍ਰੋਸ ਨੇ ਕਿਹਾ ਬਹੁਤ ਸਾਰੇ ਦੇਸ਼ਾਂ 'ਚ ਹੁਣ ਵਾਇਰਸ 'ਚ ਤੇਜ਼ੀ ਦੇਖੀ ਜਾ ਰਹੀ ਹੈ। ਹੁਣ ਹਸਪਤਾਲ ਅਤੇ ਆਈਸੀਯੂ ਪੂਰੇ ਭਰ ਰਹੇ ਹਨ। WHO ਪ੍ਰਮੁੱਖ ਨੇ ਕਿਹਾ ਦੇਸ਼ਾਂ ਨੂੰ ਵਾਇਰਸ ਦੀ ਸਪੀਡ ਜਲਦ ਸੀਮਿਤ ਕਰਨ ਲਈ ਐਕਸ਼ ਲੈਣਾ ਚਾਹੀਦਾ ਹੈ। ਵਾਇਰਸ ਦੀ ਟੈਸਟਿੰਗ 'ਚ ਇੰਮਪਰੂਵਮੈਂਟ ਕਾਰਨ ਇਨਫੈਕਟਡ ਕਾਨਟੈਕਟ ਨੂੰ ਟਰੇਸ ਕਰਕੇ ਅਤੇ ਵਾਇਰਸ ਤੋਂ ਰਿਸਕ ਵਾਲੇ ਲੋਕਾਂ ਨੂੰ ਆਈਸੋਲੇਟ ਕਰਨ ਨਾਲ ਦੇਸ਼ ਲੌਕਡਾਊਨ ਤੋਂ ਬਚ ਸਕਣਗੇ।
ਕਾਬੁਲ 'ਚ ਆਤਮਘਾਤੀ ਹਮਲਾ, ਸਕੂਲੀ ਬੱਚਿਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ