ਜਨੇਵਾ: ਵਿਸ਼ਵ ਸਿਹਤ ਸੰਗਠਨ (WHO) ਨੇ ਚੇਤਾਵਨੀ ਦਿੱਤੀ ਹੈ ਕਿ ਤਾਜ਼ਾ ਸਬੂਤਾਂ ਮੁਤਾਬਕ ਕਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਤੋਂ ਦੁਨੀਆ ਨੂੰ ਬਹੁਤ ਜ਼ਿਆਦਾ ਖਤਰਾ ਹੈ। ਉਸ ਨੇ ਕਿਹਾ ਕਿ ਪਰਿਵਰਤਨਸ਼ੀਲ ਵਾਇਰਸ ਹਾਲਤ ਗੰਭੀਰ ਬਣਾ ਸਕਦਾ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੁਆਰਾ ਇਸ ਮੁਲਾਂਕਣ ਵਿੱਚ ਮੈਂਬਰ ਰਾਜਾਂ ਨੂੰ ਜਾਰੀ ਕੀਤਾ ਗਿਆ ਤਕਨੀਕੀ ਮੈਮੋਰੰਡਮ ਵਿਸ਼ਵ ਸਿਹਤ ਸੰਗਠਨ ਦੀ ਸਭ ਤੋਂ ਮਜ਼ਬੂਤ ਤੇ ਸਪਸ਼ਟ ਚਿਤਾਵਨੀ ਹੈ।

ਉਧਰ, ਕਈ ਦੇਸ਼ਾਂ ਵਿੱਚ ਕਰੋਨਾਵਾਇਰਸ ਦੇ ਖਤਰਨਾਕ ਰੂਪ ਓਮੀਕਰੋਨ ਦੇ ਫੈਲਣ ਕਾਰਨ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਅੱਜ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਮੀਖਿਆ ਮੀਟਿੰਗ ਕੀਤੀ ਤਾਂ ਜੋ ਓਮੀਕਰੋਨ ਦੇ ਲੱਛਣਾਂ ਵਾਲੇ ਕੇਸਾਂ ਦੀ ਜਲਦੀ ਪਛਾਣ ਕਰਨ ਵਿੱਚ ਮਦਦ ਕੀਤੀ ਜਾ ਸਕੇ। ਉਨ੍ਹਾਂ ਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਂਚ ਵਧਾਉਣ ਦੀ ਸਲਾਹ ਦਿੱਤੀ।

ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਸਿਹਤ ਸਕੱਤਰ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਨਵਾਂ ਰੂਪ ਅਰਟੀਪੀਸੀਅਰ ਤੇ ਆਰਏਟੀ ਵਿੱਚ ਨਾ ਆਏ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਗਰਾਨੀ ਵਾਲੇ ਇਕਾਂਤਵਾਸ ਤੇ ਢੁਕਵੇਂ ਬੁਨਿਆਦੀ ਢਾਂਚੇ ਬਣਾਉਣ ਲਈ ਕਿਹਾ ਗਿਆ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਭਾਰਤ ਵਿੱਚ ਹੁਣ ਤੱਕ ਓਮੀਕਰੋਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਦੂਜੇ ਪਾਸੇ ਭਾਰਤ ਸਰਕਾਰ ਦੇ ਦਾਅਵਿਆਂ ਦੀ ਪੋਲ ਵੀ ਖੁੱਲ੍ਹਦੀ ਨਜ਼ਰ ਆ ਰਹੀ ਹੈ। ਤਾਜ਼ਾ ਰਿਪੋਰਟ ਮੁਤਾਬਕ ਅਫਰੀਕੀ ਦੇਸ਼ਾਂ ਤੋਂ ਪਿਛਲੇ 15 ਦਿਨਾਂ ਵਿੱਚ 1,000 ਯਾਤਰੀ ਮੁੰਬਈ ਪਹੁੰਚੇ ਪਰ ਸਰਕਾਰ ਕੋਲ ਸਿਰਫ 466 ਯਾਤਰੀਆਂ ਦੀ ਸੂਚੀ ਹੈ। ਇਨ੍ਹਾਂ ਵਿੱਚੋਂ ਵੀ ਸਿਰਫ 100 ਦਾ ਕੋਵਿਡ-19 ਲਈ ਟੈਸਟ ਕੀਤਾ ਹੈ।
 

ਇਹ ਵੀ ਪੜ੍ਹੋ: Punjab Election 2022: ਭਾਜਪਾ ਦੀ ਚੋਣ ਮੁਹਿੰਮ ਨੇ ਅਜੇ ਨਹੀਂ ਫੜ੍ਹੀ ਰਫ਼ਤਾਰ , ਹਾਲੇ ਵੀ ਖੜ੍ਹੇ ਨੇ ਚਿਹਰੇ 'ਤੇ ਸਵਾਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904