Israel Hamas War: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਵਿੱਚ ਆਪਣੇ ਖੁਫੀਆ ਮੁਖੀਆਂ ਬਾਰੇ ਦਿੱਤੇ ਬਿਆਨਾਂ ਤੋਂ ਘਿਰੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਲਿਖਿਆ ਕਿ 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਬਾਰੇ ਕਿਸੇ ਨੇ ਕੋਈ ਚਿਤਾਵਨੀ ਨਹੀਂ ਦਿੱਤੀ ਸੀ। ਹਾਲਾਂਕਿ ਵਿਰੋਧੀ ਨੇਤਾਵਾਂ ਦੀ ਆਲੋਚਨਾ ਤੋਂ ਬਾਅਦ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਹੁਣ ਨੇਤਨਯਾਹੂ ਨੇ ਕਿਹਾ ਹੈ ਕਿ ਮੈਂ ਗ਼ਲਤ ਸੀ। ਪ੍ਰੈੱਸ ਕਾਨਫਰੰਸ ਤੋਂ ਬਾਅਦ ਮੈਂ ਜੋ ਵੀ ਕਿਹਾ, ਮੈਨੂੰ ਨਹੀਂ ਕਹਿਣਾ ਚਾਹੀਦਾ ਸੀ। ਮੈਂ ਉਸ ਲਈ ਮੁਆਫੀ ਮੰਗਦਾ ਹਾਂ।


ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ, "ਮੈਂ ਸੁਰੱਖਿਆ ਸੇਵਾਵਾਂ ਦੇ ਸਾਰੇ ਮੁਖੀਆਂ ਦਾ ਪੂਰਾ ਸਮਰਥਨ ਕਰਦਾ ਹਾਂ। ਮੈਂ (ਆਈਡੀਐਫ) ਚੀਫ਼ ਆਫ਼ ਸਟਾਫ ਅਤੇ ਆਈਡੀਐਫ ਦੇ ਕਮਾਂਡਰਾਂ ਅਤੇ ਸੈਨਿਕਾਂ ਦਾ ਸਮਰਥਨ ਕਰਦਾ ਹਾਂ ਜੋ ਕਿ ਫਰੰਟ ਲਾਈਨਾਂ 'ਤੇ ਹਨ ਅਤੇ ਸਾਡੇ ਘਰ ਲਈ ਲੜ ਰਹੇ ਹਨ।'' ਇਸ ਤੋਂ ਪਹਿਲਾਂ , ਪ੍ਰਧਾਨ ਮੰਤਰੀ ਨੇ ਉਸੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਉਨ੍ਹਾਂ ਨੂੰ ਕਿਸੇ ਵੀ ਪੱਧਰ 'ਤੇ ਹਮਾਸ ਦੇ ਯੁੱਧ ਦੇ ਇਰਾਦਿਆਂ ਬਾਰੇ ਕੋਈ ਚੇਤਾਵਨੀ ਨਹੀਂ ਮਿਲੀ ਸੀ


ਤੁਹਾਨੂੰ ਦੱਸ ਦੇਈਏ ਕਿ ਇਸ ਵੱਡੀ ਅਸਫਲਤਾ ਦੀ ਜ਼ਿੰਮੇਵਾਰੀ ਕਈ ਸੁਰੱਖਿਆ ਮੁਖੀਆਂ ਨੇ ਵੀ ਸਵੀਕਾਰ ਕਰ ਲਈ ਹੈ ਪਰ ਬੈਂਜਾਮਿਨ ਨੇਤਨਯਾਹੂ ਨੇ ਇਸ ਲਈ ਕੋਈ ਵੀ ਦੋਸ਼ ਲੈਣ ਤੋਂ ਬਚਦੇ ਰਹੇ ਹਨ । ਇਜ਼ਰਾਈਲੀ ਫੌਜ ਦੇ ਬੁਲਾਰੇ ਡੇਨੀਅਲ ਹਾਗਾਰੀ ਨੇ ਕਿਹਾ, ਅਸੀਂ ਹੁਣ ਯੁੱਧ 'ਤੇ ਹਾਂ ਅਤੇ ਇਸ 'ਤੇ ਧਿਆਨ ਕੇਂਦਰਿਤ ਕੀਤਾ ਹੈ। ਅਸੀਂ IDF ਅਤੇ Shin Bet ਵਿੱਚ ਸੱਚਾਈ ਦੀ ਚੰਗੀ ਤਰ੍ਹਾਂ ਜਾਂਚ ਕਰਾਂਗੇ ਅਤੇ ਜਨਤਾ ਦੇ ਸਾਹਮਣੇ ਸਭ ਕੁਝ ਪੇਸ਼ ਕਰਾਂਗੇ। ਇਸ ਸਮੇਂ ਅਸੀਂ ਲੜ ਰਹੇ ਹਾਂ ਅਤੇ ਯੁੱਧ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।