Trending News : ਪਿਛਲੇ ਕੁਝ ਦਿਨਾਂ ਤੋਂ ਇਕ ਔਰਤ ਚਰਚਾ ਵਿਚ ਹੈ। ਉਸਦਾ ਨਾਮ ਕਲੇਅਰ ਬਰਟਨ ਹੈ ਜੋ ਯੂਕੇ ਦੀ ਵਸਨੀਕ ਹੈ। 2017 ਵਿਚ ਪਿਤਾ ਦੀ ਮੌਤ ਹੋ ਗਈ ਅਤੇ ਫਿਰ ਅਗਲੇ ਸਾਲ ਹੀ ਪਤੀ ਨਾਲ ਤਲਾਕ ਹੋ ਗਿਆ। ਕਲੇਅਰ ਬਰਟਨ ਬੈਂਕ ਵਿੱਚ ਕੰਮ ਕਰਦੀ ਸੀ। ਇਸ ਦੌਰਾਨ ਕਲੇਅਰ ਦੀ ਤਨਖ਼ਾਹ 40 ਲੱਖ ਰੁਪਏ ਦੇ ਬਰਾਬਰ ਪਹੁੰਚ ਗਈ ਸੀ। ਇਸ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਬਹੁਤਾ ਵੱਖਰਾ ਤਾਂ ਮਹਿਸੂਸ ਨਹੀਂ ਕਰੋਗੇ ਪਰ ਜਿਸ ਗੱਲ ਨੂੰ ਲੈ ਕੇ ਉਹ ਇਨ੍ਹੀਂ ਦਿਨੀਂ ਚਰਚਾ 'ਚ ਹੈ, ਅਸੀਂ ਹੁਣ ਉਹ ਖ਼ਾਸ ਗੱਲ ਦੱਸਣ ਜਾ ਰਹੇ ਹਾਂ।
ਬਰਟਨ ਇਨ੍ਹੀਂ ਦਿਨੀਂ 'ਕੰਮਵਾਲੀ ਬਾਈ' ਬਣੀ ਹੋਈ ਹੈ। ਉਹ ਕੁਝ ਘਰਾਂ 'ਚ ਸਫਾਈ ਅਤੇ ਚੌਂਕ-ਵੱਟੇ ਦਾ ਕੰਮ ਕਰ ਰਹੀ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ। ਬਰਟਨ ਨਾਮ ਦੀ ਇਹ ਔਰਤ ਲੱਖਾਂ ਰੁਪਏ ਦੇ ਪੈਕੇਜ ਨਾਲ ਨੌਕਰੀ ਛੱਡ ਕੇ ਬੇਬੀਸਿਟਰ ਦਾ ਕੰਮ ਕਰ ਰਹੀ ਹੈ।
ਹੈਰਾਨੀ ਹੋਰ ਵੀ ਵੱਧ ਰਹੀ ਹੈ ਕਿਉਂਕਿ ਕੋਵਿਡ ਦੇ ਯੁੱਗ 'ਚ ਜਿਸ 'ਚ ਵੱਡੀਆਂ ਕੰਪਨੀਆਂ ਬੰਦ ਹੋ ਗਈਆਂ ਸਨ। ਜਿਸ 'ਚ ਲੱਖਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਜਿਸ ਦੌਰ ਵਿੱਚ ਲੋਕ ਨੌਕਰੀ ਲਈ ਤਰਸ ਰਹੇ ਹਨ, ਨੌਕਰੀ ਲਈ ਸਿਰਫ਼ ਇੱਕ ਮੌਕਾ ਲੱਭ ਰਹੇ ਹਨ। ਉਸ ਸਮੇਂ ਦੌਰਾਨ ਇਸ ਔਰਤ ਨੇ 40 ਲੱਖ ਰੁਪਏ ਦੇ ਪੈਕੇਜ ਨਾਲ ਨੌਕਰੀ ਛੱਡ ਦਿੱਤੀ।
ਸਦਮੇ ਤੋਂ ਉਭਰਨ 'ਚ ਦਿੱਤੀ ਜਾ ਰਹੀ ਮਦਦ
ਲੱਖਾਂ ਰੁਪਏ ਦੀ ਨੌਕਰੀ ਛੱਡ ਕੇ ਸ਼ੌਕੀਆ ਕੰਮ ਕਰਨ, ਖੇਤੀ ਕਰਨ, ਉਦਯੋਗਪਤੀ ਬਣਨ ਦੀਆਂ ਖ਼ਬਰਾਂ ਤਾਂ ਤੁਸੀਂ ਬਹੁਤ ਪੜ੍ਹੀਆਂ ਹੋਣਗੀਆਂ ਪਰ ਬਰਤਾਨੀਆ ਦੀ ਰਹਿਣ ਵਾਲੀ ਕਲੇਰ ਬਰਟਨ ਦੀ ਕਹਾਣੀ ਬਿਲਕੁਲ ਵੱਖਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਰਟਨ 6 ਘਰਾਂ 'ਚ ਸਫਾਈ ਦਾ ਕੰਮ ਕਰ ਰਹੀ ਹੈ। ਉਸ ਨੇ ਇਹ ਕਦਮ ਆਪਣੇ ਪਿਤਾ ਦੀ ਮੌਤ ਅਤੇ ਪਤੀ ਨਾਲ ਤਲਾਕ ਤੋਂ ਬਾਅਦ ਸਦਮੇ ਤੋਂ ਉਭਰਨ ਲਈ ਚੁੱਕਿਆ ਹੈ। ਉਸ ਦਾ ਕਹਿਣਾ ਹੈ ਕਿ ਘਰ ਦੀ ਸਫ਼ਾਈ ਕਰਨਾ ਕਿਸੇ ਕਾਰਪੋਰੇਟ ਨੌਕਰੀ 'ਚ ਈਮੇਲ ਲਿਖਣ ਨਾਲੋਂ ਬਿਲਕੁਲ ਵੱਖਰਾ ਹੈ ਅਤੇ ਇਸ ਇਸ 'ਚ ਉਸਦਾ ਮਨ ਲੱਗਦਾ ਹੈ। ਉਹ ਇਸ ਨੂੰ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਵੱਡਾ ਫੈਸਲਾ ਮੰਨਦੀ ਹੈ।
ਇੰਸਟਾਗ੍ਰਾਮ 'ਤੋਂ ਮਿਲ ਪ੍ਰੇਰਣਾ
ਮੀਡੀਆ ਰਿਪੋਰਟਾਂ ਮੁਤਾਬਿਕ ਕਲੇਰ ਬਰਟਨ ਇੰਸਟਾਗ੍ਰਾਮ ਰਾਹੀਂ ਅਜਿਹਾ ਕਰਨ ਲਈ ਪ੍ਰੇਰਿਤ ਹੋਈ ਸੀ। ਉਸ ਨੇ ਅਜਿਹਾ ਇਕ ਇੰਸਟਾਗ੍ਰਾਮ ਯੂਜ਼ਰ ਮਿਸਿਜ਼ ਹਿੰਚ ਨੂੰ ਦੇਖ ਕੇ ਸ਼ੁਰੂ ਕੀਤਾ। ਬਰਟਨ ਨੇ ਕਿਹਾ ਕਿ ਨੌਕਰੀ ਛੱਡਣ ਤੋਂ ਬਾਅਦ ਉਸ ਨੂੰ ਇੰਸਟਾਗ੍ਰਾਮ 'ਤੇ ਮਿਸਿਜ਼ ਹਿੰਚ ਨੂੰ ਦੇਖਣ ਤੋਂ ਬਾਅਦ ਅਹਿਸਾਸ ਹੋਇਆ ਕਿ ਹਫ਼ਤੇ ਵਿਚ 4 ਘੰਟੇ ਸਫਾਈ ਕਰਨ ਨਾਲ ਉਸ ਨੂੰ ਸ਼ਾਂਤੀ ਮਿਲ ਸਕਦੀ ਹੈ। ਅਜਿਹਾ ਕਰਨਾ ਉਸ ਲਈ ਕਿਸੇ ਸਿਮਰਨ ਤੋਂ ਘੱਟ ਨਹੀਂ ਸੀ। ਉਹ ਦੱਸਦੀ ਹੈ ਕਿ ਜਨਵਰੀ 2019 ਤਕ ਇਕ ਗਾਈਡ ਦੀ ਮਦਦ ਨਾਲ, ਉਹ ਆਪਣੇ ਪਿਤਾ ਦੀ ਮੌਤ ਅਤੇ ਆਪਣੇ ਪਤੀ ਤੋਂ ਤਲਾਕ ਦੇ ਸਦਮੇ ਨੂੰ ਦੂਰ ਕਰਨ ਵਿਚ ਸਫ਼ਲ ਰਹੀ।
ਬੈਂਕ ਵਿਚ ਕੰਮ ਕਰਦੀ ਸੀ ਬਰਟਨ
ਬਰਟਨ ਨੇ ਲੰਬੇ ਸਮੇਂ ਤਕ ਇਕ ਬੈਂਕ ਵਿਚ ਕੰਮ ਕੀਤਾ। ਉਹ ਅਗਸਤ 2001 ਵਿੱਚ ਇੱਕ ਹਾਈ-ਸਟ੍ਰੀਟ ਬੈਂਕ ਵਿੱਚ ਸ਼ਾਮਲ ਹੋਈ, ਜਿੱਥੇ ਉਸਨੇ ਇੱਕ ਗਾਹਕ ਦੇਖਭਾਲ ਕਾਰਜਕਾਰੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸ ਸਮੇਂ ਉਨ੍ਹਾਂ ਦੀ ਤਨਖ਼ਾਹ ਡੇਢ ਲੱਖ ਰੁਪਏ ਦੇ ਬਰਾਬਰ ਸੀ। ਇਸ ਦੌਰਾਨ ਸਤੰਬਰ 2003 ਵਿੱਚ ਉਸ ਨੇ ਆਪਣੇ ਬੁਆਏਫਰੈਂਡ ਡੇਵ ਨਾਲ ਵਿਆਹ ਕਰਵਾ ਲਿਆ। ਨੌਕਰੀ 'ਚ ਤਰੱਕੀ ਮਿਲਣ ਤੋਂ ਬਾਅਦ ਸਾਲ 2017 'ਚ ਉਨ੍ਹਾਂ ਦੀ ਤਨਖਾਹ ਕਰੀਬ 40 ਲੱਖ ਰੁਪਏ ਸੀ।
2017 ਵਿਚ ਪਿਤਾ ਦੀ ਮੌਤ, 2018 ਵਿਚ ਪਤੀ ਨਾਲ ਤਲਾਕ
ਰਿਪੋਰਟ ਮੁਤਾਬਿਕ ਬਰਟਨ ਦੇ ਪਿਤਾ ਲਿਵਰ ਕੈਂਸਰ ਨਾਲ ਜੂਝ ਰਹੇ ਸਨ ਅਤੇ ਬੀਮਾਰੀ ਨਾਲ ਲੜਦੇ ਹੋਏ 2017 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਨੂੰ ਇਕ ਸਾਲ ਵੀ ਨਹੀਂ ਹੋਇਆ ਸੀ ਕਿ 2018 ਵਿਚ ਉਸ ਦਾ ਆਪਣੇ ਪਤੀ ਡੇਵ ਨਾਲ ਤਲਾਕ ਹੋ ਗਿਆ। ਡੇਵ ਨਾਲ ਉਸ ਦਾ ਪ੍ਰੇਮ ਵਿਆਹ ਹੋਇਆ ਸੀ। ਇਸ ਤੋਂ
ਬਾਅਦ ਉਸ ਨੂੰ ਬਹੁਤ ਧੱਕਾ ਲੱਗਾ।
ਬਰਟਨ ਦੇ ਅਨੁਸਾਰ, ਉਸਦੇ ਪਿਤਾ ਦੀ ਮੌਤ ਅਤੇ ਉਸਦੇ ਪਤੀ ਨਾਲ ਉਸਦੇ ਤਲਾਕ ਤੋਂ ਬਾਅਦ ਉਸਨੇ ਮਹਿਸੂਸ ਕੀਤਾ ਕਿ ਜੀਵਨ ਖ਼ਤਮ ਹੋ ਗਿਆ ਹੈ। ਉਹ ਪੂਰੀ ਤਰ੍ਹਾਂ ਇਕੱਲੀ ਹੋ ਗਈ ਅਤੇ ਕਈ ਮਹੀਨਿਆਂ ਤੱਕ ਸਥਿਤੀ ਇਹੀ ਰਹੀ। ਫਿਰ ਜਦੋਂ ਉਹ ਘਰ ਦੀ ਸਫ਼ਾਈ ਅਤੇ ਹੋਰ ਕੰਮਾਂ ਵਿਚ ਰੁੱਝ ਜਾਂਦੀ ਸੀ ਤਾਂ ਉਸ ਨੂੰ ਬਹੁਤ ਸਕੂਨ ਮਿਲਦਾ ਸੀ।
ਇਕ ਸਮਾਂ ਸੀ ਜਦੋਂ ਉਸਨੂੰ ਸਫ਼ਾਈ ਅਤੇ ਘਰ ਦੇ ਹੋਰ ਕੰਮਾਂ ਤੋਂ ਨਫ਼ਰਤ ਸੀ। ਉਹ ਇਨ੍ਹਾਂ ਕੰਮਾਂ ਲਈ ਦੂਜਿਆਂ ਨੂੰ ਪੈਸੇ ਦਿੰਦੀ ਸੀ। ਪਰ ਇਨ੍ਹਾਂ ਗੱਲਾਂ ਨੇ ਉਸ ਨੂੰ ਸਦਮੇ ਤੋਂ ਉਭਰਨ ਵਿਚ ਮਦਦ ਕੀਤੀ ਅਤੇ ਉਹ ਅਜਿਹਾ ਕਰਨਾ ਪਸੰਦ ਕਰਦੀ ਹੈ।
ਘੱਟ ਆਮਦਨ ਪਰ ਖੁਸ਼ਹਾਲ ਜੀਵਨ
ਕੋਰੋਨਾ ਮਹਾਮਾਰੀ ਦੇ ਦੌਰਾਨ ਜਦੋਂ ਦੁਨੀਆ ਭਰ ਦੇ ਦੇਸ਼ਾਂ ਵਿਚ ਲੌਕਡਾਊਨ ਲਗਾਇਆ ਗਿਆ ਸੀ, ਇਸ ਦੌਰਾਨ ਬਰਟਨ ਦਾ ਕੰਮ ਵੀ ਵਰਕ ਫਰੌਮ ਹੋਮ ਹੋ ਗਿਆ ਸੀ। ਲੌਕਡਾਊਨ ਦੌਰਾਨ ਵਰਕ ਫਰੌਮ ਹੋਮ ਕਰਦੇ ਹੋਏ ਉਸਨੇ ਆਪਣੇ ਘਰੇਲੂ ਕੰਮ ਅਤੇ ਸਫਾਈ ਕਰਨੀ ਵੀ ਸ਼ੁਰੂ ਕਰ ਦਿੱਤੀ। ਇਨ੍ਹਾਂ ਕੰਮਾਂ ਵਿੱਚ ਉਸਨੂੰ ਆਨੰਦ ਮਿਲਣ ਲੱਗਾ। ਅਜਿਹੀ ਹਾਲਤ ਵਿਚ ਉਸ ਨੇ ਸੋਚਿਆ ਜਦੋਂ ਉਸ ਨੂੰ ਥੋੜ੍ਹਾ ਜਿਹਾ ਕੰਮ ਕਰਨ ਨਾਲ ਰਾਹਤ ਮਿਲ ਰਹੀ ਹੈ ਤਾਂ ਕਿਉਂ ਨਾ ਇਸ ਨੂੰ ਆਪਣਾ ਪੂਰਾ ਸਮਾਂ ਦਿੱਤਾ ਜਾਵੇ ਅਤੇ ਫਿਰ ਬਰਟਨ ਨੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਫੈਸਲਾ ਲਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904